310ਵੇਂ ਸੰਪੂਰਨਤਾ ਦਿਵਸ ਦੇ ਸੰਬੰਧ ਵਿਚ ਕੱਢਿਆ ਵਿਸ਼ਾਲ ਨਗਰ ਕੀਰਤਨ

ss1

310ਵੇਂ ਸੰਪੂਰਨਤਾ ਦਿਵਸ ਦੇ ਸੰਬੰਧ ਵਿਚ ਕੱਢਿਆ ਵਿਸ਼ਾਲ ਨਗਰ ਕੀਰਤਨ
ਡੱਬਵਾਲੀ ਤੋਂ ਚੱਲਕੇ ਸੰਗਤਾਂ ਦਮਦਮਾ ਸਾਹਿਬ ਹੋਇਆ ਨਤਮਸਤਕ

30-29 (1) 30-29 (2)
ਤਲਵੰਡੀ ਸਾਬੋ, 30 ਅਗਸਤ (ਗੁਰਜੰਟ ਸਿੰਘ ਨਥੇਹਾ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 310ਵੇਂ ਸੰਪੂਰਨਤਾ ਦਿਵਸ ਨੂੰ ਮੁੱਖ ਰੱਖਦਿਆਂ ਇਲਾਕੇ ਭਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਾਨ-ਏ-ਦਸਤਾਰ ਟਰੱਸਟ, ਰਾਏਪੁਰ (ਮਾਨਸਾ) ਵੱਲੋਂ ਮੰਡੀ ਡੱਬਵਾਲੀ ਤੋਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਇਲਾਕੇ ਭਰ ਦੀਆਂ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ।
ਵਿਸ਼ਾਲ ਨਗਰ ਕੀਰਤਨ ਦਰਮਿਆਨ ਜਿੱਥੇ ਸ਼੍ਰੋਮਣੀ ਕਮੇਟੀ ਦੇ ਢਾਡੀ ਜਥੇ ਨੇ ਗੁਰ ਇਤਿਾਹਸ ਨਾਲ ਸੰਗਤਾਂ ਨੂੰ ਜੋੜਿਆਂ ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਡੱਬਵਾਲੀ ਦੇ ਜਥੇ ਨੇ ਮਾਰਸ਼ਲ ਖੇਡ ਦੇ ਜੌਹਰ ਵਿਖਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ। ਗੁਰਦੁਆਰਾ ਸਿੰਘ ਸਭਾ ਡੱਬਵਾਲੀ ਦੇ ਹਜ਼ੂਰੀ ਰਾਗੀ ਬਾਗੀ ਗੁਰਦੀਪ ਸਿੰਘ ਨੇ ਗੁਰਬਾਣੀ ਦੇ ਰਸ ਬਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਤਰਨ ਦੇ ਤਕਤ ਸਾਹਿਬ ‘ਤੇ ਪਹੁੰਚਣ ਮੌਕੇ ਤਖਤ ਸਾਹਿਬ ਦੇ ਹਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ, ਭਾਈ ਮੋਹਨ ਸਿੰਘ ਬੰਗੀ ਮੈਂਬਰ ਅੰਤ੍ਰਿੰਗ ਕਮੇਟੀ ਅਤੇੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸਿਰੋਪਾਓ ਦੀ ਬਖਸ਼ਿਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਾਨ-ਏ-ਦਸਤਾਰ ਟਰੱਸਟ ਰਾਏਪੁਰ ਦੇ ਸੰਚਾਲਕ ਭਾਈ ਅਵਤਾਰ ਸਿੰਘ ਰਾਏਪੁਰ, ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸੇਖੂ ਅਤੇ ਬਾਬਾ ਗੁਰਜੰਟ ਸਿੰਘ ਸੇਖੂ ਨੇ ਦੱਸਿਆ ਕਿ ਇਹ ਨਗਰ ਕੀਤਰਤਨ ਡੱਬਵਾਲੀ ਪਿੰਡ, ਜੋਗੇਵਾਲਾ, ਦੇਸੂ ਯੋਧਾ, ਤਰਖਾਣਵਾਲਾ, ਬਾਘਾ, ਬੰਗੀ ਨਿਹਾਲ ਸਿੰਘ ਵਾਲਾ, ਬੰਗੀ ਕਲਾਂ ਅਤੇ ਲਾਲੇਆਣਾ ਆਦਿ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ ਹੈ ਜਿੱਥੇ ਪਹੁੰਚਣ ‘ਤੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਨਗਰ ਕੀਰਤਨ ਵਿਚ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਐਸ ਜੀ ਪੀ ਸੀ, ਬਾਬਾ ਪ੍ਰੇਮ ਸਿੰਘ ਦੇਸੂ ਯੋਧਾ, ਬਾਬਾ ਗੁਰਜੰਟ ਸਿੰਘ ਸੇਖੂ, ਬਾਬਾ ਮੋਹਰ ਸਿੰਘ ਸ਼ੇਖਪੁਰਾ, ਬਾਬਾ ਨੱਥਾ ਸਿੰਘ ਬੁਢਾ ਜੌਹੜ ਵਾਲਿਆਂ ਤੋਂ ਇਲਾਵਾ ਹੋਰ ਸੰਤ ਮਹਾਂਪੁਰਸ਼ਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਸਟੇਜ ਸੈਕਟਰੀ ਦੀ ਡਿਊਟੀ ਗੁਰਜੰਟ ਸਿੰਘ ਨਥੇਹਾ ਨੇ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *