ਪਿੰਡ ਹਮੀਦੀ ਵਿੱਚ ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕੀਤੀ ਨਾਅਰੇਬਾਜ਼ੀ

ss1

ਪਿੰਡ ਹਮੀਦੀ ਵਿੱਚ ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕੀਤੀ ਨਾਅਰੇਬਾਜ਼ੀ

30-25
ਮਹਿਲ ਕਲਾਂ,30 ਅਗਸਤ ( ਗੁਰਭਿੰਦਰ ਗੁਰੀ ) ਅਕਾਲੀ ਭਾਜਪਾ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਰੋੜਾ ਰੁਪਏ ਦੀਆਂ ਗ੍ਰਾਂਟਾਂ ਨਾਲ ਪਿੰਡਾਂ ਅੰਦਰ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀ ਥੱਕਦੀ ,ਪਰ ਜਿਲਾ ਬਰਨਾਲਾ ਦੇ ਬਹੁਤੇ ਪਿੰਡਾਂ ਅੰਦਰ ਗੰਦੇ ਪਾਣੀ ਤੇ ਗਲੀਆਂ ਨਲੀਆਂ ਦਾ ਪਾਣੀ ਛੱਪੜ ਦਾ ਰੂਪ ਧਾਰਨ ਕਰਕੇ ਰਸਤਿਆਂ ਖੜੇ ਗੰਦੇ ਪਾਣੀ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਰਿਹਾ ਹੈ। ਅਜਿਹਾ ਮਾਮਲਾ ਪਿੰਡ ਹਮੀਦੀ ਵਿਖੇ ਸੀਵਰੇਜ ਦੀਆਂ ਪਈਆਂ ਪਾਈਪਾਂ ਲੀਕ ਹੋਣ ਅਤੇ ਬਰਸਾਤ ਦੇ ਪਾਣੀ ਨਾਲ ਅਨਾਜ ਮੰਡੀ ਦਾ ਨੀਵਾਂ ਫੜ ਗੰਦੇ ਪਾਣੀ ਨਾਲ ਭਰ ਜਾਣ ਦਾ ਸਾਹਮਣੇ ਆਇਆ ਇਸ ਮੌਕੇ ਲ਼ੋਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਓਮਨਦੀਪ ਸਿੰਘ ਸੋਹੀ ਸੁਰਜੀਤ ਸਿੰਘ ਰਾਣੂੰ ਅਤੇ ਜਸਵੀਰ ਸਿੰਘ ਦੀ ਅਗਵਾਈ ਰੋਹ ਵਿੱਚ ਆਏ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਾਡੇ ਘਰਾਂ ਦੇ ਦੁਆਲੇ ਗੰਦੇ ਪਾਣੀ ਨਾਲ ਲੱਗੇ ਛੱਪੜ ਅਤੇ ਭਾਰੀ ਮੱਛਰ ਜਿਉਣਾ ਦੁੱਭਰ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਜਾਂ ਆਗੂ ਨੇ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀ ਦਿੱਤਾ। ਉਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸੀਵਰੇਜ ਦੀਆ ਲੀਕ ਹੋ ਰਹੀਆ ਪਾਈਪਾਂ ਤੇ ਅਨਾਜ ਮੰਡੀ ਦੇ ਨੀਵੇਂ ਫੜ ਨੂੰ ਉੱਚਾ ਕਰਕੇ ਬਣਾਇਆ ਜਾਵੇ। ਉੱਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਚੋਪੜਾ,ਪੰਚ ਹਰਪ੍ਰੀਤ ਸਿੰਘ ਰਾਣੂੰ ਅਤੇ ਪੰਚ ਜਰਨੈਲ ਕੌਰ ਗਿੱਲ ਨੇ ਮੌਕੇ ਤੇ ਪਹੁੰਚ ਕੇ ਰੋਸ ਕਰ ਰਹੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਨਾਜ ਮੰਡੀ ਦੇ ਨਾਲ ਲਗਦੇ ਘਰਾਂ ਦੇ ਪਾਣੀ ਦੇ ਨਿਕਾਸ ਲਈ ਜਲਦੀ ਨਾਲੀ ਬਣਾਉਣ ਦਾ ਭਰੋਸਾ ਦਿੱਤਾ ਅਤੇ ਅਨਾਜ ਮੰਡੀ ਦੇ ਨਿਵੇ ਫੜ ਨੂੰ ਉੱਚਾ ਬਣਾਉਣ ਦਾ ਮਤਾ ਮੰਡੀ ਬੋਰਡ ਨੂੰ ਭੇੇਜਿਆ ਜਾਂ ਚੁੱਕਾ ਹੈ।

print
Share Button
Print Friendly, PDF & Email