ਐਮਰਜੈਂਸੀ ਵਿੱਚ ਤਤਕਾਲ ਸਹਾਇਤਾ ਲਈ ਆਈ.ਓ.ਐਸ (ਆਈਫੋਨ) ਅਤੇ ਐਂਡਰਾਇਡ ਮੋਬਾਇਲ ਐਪਲੀਕੇਸ਼ਨ ਹੁਣ ਲੁਧਿਆਣਾ ਵਿੱਚ ਉਪਲਬਧ

ss1

ਐਮਰਜੈਂਸੀ ਵਿੱਚ ਤਤਕਾਲ ਸਹਾਇਤਾ ਲਈ ਆਈ.ਓ.ਐਸ (ਆਈਫੋਨ) ਅਤੇ ਐਂਡਰਾਇਡ ਮੋਬਾਇਲ ਐਪਲੀਕੇਸ਼ਨ ਹੁਣ ਲੁਧਿਆਣਾ ਵਿੱਚ ਉਪਲਬਧ

30-22 (1) 30-22 (2)
ਲੁਧਿਆਣਾ-(ਪ੍ਰੀਤੀ ਸ਼ਰਮਾ) ਐਮਅਰਜੈਂਸੀ ਇਨਕਾਰਪੋਰੇਸ਼ਨ ਨੇ ਅੱਜ ਲੁਧਿਆਣਾ ਵਿੱਚ ਤਤਕਾਲ, ਆਸਾਨ ਅਤੇ ਭਰੋਸੇਮੰਦ ਮੈਡੀਕਲ ਐਮਰਜੈਂਸੀ ਸਹਾਇਤਾ ਲਈ ਐਮਅਰਜੈਂਸੀ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ। ਐਮਅਰਜੈਂਸੀ ਇੱਕ ਅਜਿਹੀ ਮੋਬਾਇਲ ਐਪਲੀਕੇਸ਼ਨ ਹੈ ਜੋ ਮੈਡੀਕਲ ਐਮਰਜੈਂਸੀ ਵਿੱਚ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ, ਉਹਨਾਂ ਦੇ ਨਜਦੀਕੀ ਪ੍ਰਮਾਣਿਤ ਡਾਕਟਰਾਂ, ਨਰਸਾਂ, ਈ.ਐਮ.ਟੀ ਅਤੇ ਸਹਾਇਤਾ ਚਿਕਿਤਸਕਾਂ ਨਾਲ ਜੋੜੇਗੀ। ਇਹ ਐਪਲੀਕੇਸ਼ਨ ਬਿਲਕੁਲ ਮੁਫਤ ਡਾਉਨਲੋਡ ਕੀਤੀ ਜਾ ਸਕਦੀ ਹੈ। ਐਮਅਰਜੈਂਸੀ ਇਨਕਾਰਪੋਰੇਸ਼ਨ ਦੀ ਨਿਰਦੇਸ਼ਕ ਸ਼ਵੇਤਾ ਮੰਗਲ ਨੇ ਇਸ ਮੌਕੇ ਤੇ ਕਿਹਾ ਕਿ ਸਾਨੂੰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿੱਚ ਐਮਅਰਜੈਂਸੀ ਐਪਲੀਕੇਸ਼ਨ ਲਾਂਚ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਐਮਅਰਜੈਂਸੀ ਇੱਕ ਅਜਿਹੀ ਮੋਬਾਇਲ ਐਪਲੀਕੇਸ਼ਨ ਹੈ ਜੋ ਤੁਹਾਡੀ ਸਹਾਇਤਾ ਲਈ ਤੁਹਾਨੂੰ ਨਜਦੀਕੀ ਡਾਕਟਰ, ਨਰਸ, ਹਸਪਤਾਲ ਜਾਂ ਕਲੀਨਿਕ ਨਾਲ ਜੋੜੇਗੀ। ਤਤਕਾਲ ਆਪਾਤਕਾਲ ਸਹਾਇਤਾ ਕਿਸੇ ਜਿੰਦਗੀ ਨੂੰ ਸੁਰੱਖਿਅਤ ਕਰ ਸਕਦੀ ਹੈ। ਅਸੀਂ ਦੇਖਿਆ ਹੈ ਕਿ ਲੋਕਾਂ ਨੇ ਐਮਅਰਜੈਂਸੀ ਮੋਬਾਇਲ ਐਪਲੀਕੇਸ਼ਨ ਨੂੰ ਛੋਟੀ ਮੈਡੀਕਲ ਐਮਰਜੈਂਸੀ ਜਿਵੇਂ ਕਿ ਬੁਖਾਰ, ਪੇਟ ਖਰਾਬ ਆਦਿ ਤੋਂ ਲੈ ਕੇ ਵੱਧ ਗੰਭੀਰ ਐਮਰਜੈਂਸੀ ਪ੍ਰਸਥਿਤੀਆਂ ਲਈ ਵੀ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਲੁਧਿਆਣੇ ਦਾ ਹਰੇਕ ਨਾਗਰਿਕ ਤਤਕਾਲ ਐਮਰਜੈਂਸੀ ਸਹਾਇਤਾ ਪ੍ਰਾਪਤ ਕਰੇ। ਇਸ ਸਾਹਸੀ ਪਹਿਲ ਨੂੰ ਸ਼੍ਰੀ ਰਤਨ ਟਾਟਾ, ਅਤੇ ਇੰਫੋਸਿਸ ਦੇ ਕੋ-ਫਾਉੰਡਰ ਕ੍ਰਿਸ ਗੋਪਾਲਕ੍ਰਿਸ਼ਨਨ ਅਤੇ ਐਸ.ਡੀ ਸ਼ਿਬੁਲਾਲ ਦਾ ਸਹਿਯੋਗ ਪ੍ਰਾਪਤ ਹੈ। ਫਾਉੰਡਰ ਅਤੇ ਸੀਈਓ ਸ਼ੈਫੀ ਮਾਥਰ ਨੇ ਕਿਹਾ, “ਅਸੀਂ ਐਮਅਰਜੈਂਸੀ ਨੂੰ ਐਮਰਜੈਂਸੀ ਰਿਸਪਾਂਸ ਅਤੇ ਹੈਲਥਕੇਅਰ ਲਈ ਵਨ ਸਟਾਪ ਸਲਿਊਸ਼ਨ ਬਣਾਉਣਾ ਚਾਹੁੰਦੇ ਹਾਂ।”ਐਮਅਰਜੈਂਸੀ ਐਪਲੀਕੇਸ਼ਨ ਨੂੰ ਮੌਜੂਦਾ ਸਮੇਂ ਤੱਕ 16000 ਬਾਰ ਡਾਉਨਲੋਡ ਕੀਤਾ ਜਾ ਚੁੱਕਾ ਹੈ ਅਤੇ ਇਸ ਵਿੱਚ 25 ਦੀ ਦਰ ਨਾਲ ਰੋਜ਼ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ। ਐਮਅਰਜੈਂਸੀ ਨੇ 100 ਤੋਂ ਵੱਧ ਪ੍ਰਮੁੱਖ ਹਸਪਤਾਲਾਂ ਨਾਲ ਹਿੱਸੇਦਾਰੀ ਕੀਤੀ ਹੈ ਜਿਹਨਾਂ ਵਿੱਚ ਪੰਚਮ ਹਾਸਪਿਟਲ, ਬੰਸਲ ਨਿਉਰੋ ਸੈਂਟਰ, ਕੁਲਵੰਤ ਹਾਰਟ ਸੈਂਟਰ ਏ.ਆਈ.ਐਮ.ਸੀ ਬਸੀ ਹਾਸਪਿਟਲ, ਅਸਥਾ ਕਿਡਨੀ ਐਂਡ ਸੁਪਰ ਸਪੈਸ਼ਲਿਟੀ ਹਾਸਪਿਟਲ, ਸਿਧੂ ਹਾਸਪਿਟਲ ਅਤੇ ਜਲੰਧਰ, ਅੰਮ੍ਰਿਤਸਰ, ਚੰਡੀਗੜ, ਪੰਚਕੁਲਾ, ਅਤੇ ਮੋਹਾਲੀ ਦੇ ਹੋਰ ਕਈ ਚਿਕਿਤਸਾ ਕੇਂਦਰ ਵੀ ਸ਼ਾਮਿਲ ਹਨ।
ਐਮਅਰਜੈਂਸੀ ਮੋਬਾਇਲ ਐਪਲੀਕੇਸ਼ਨ ਨਾਲ ਤੁਸੀਂ ਨਿਪੁੰਨ ਡਾਕਟਰ, ਨਰਸ, ਫਿਜੀਓਥੈਰਪੀਸਟ ਜਾਂ ਘਰ ਵਿੱਚ ਹੀ ਮਰੀਜ ਦੀ ਦੇਖਭਾਲ ਕਰਨ ਵਾਲੇ ਕਿਸੇ ਅਧਿਕਾਰੀ ਜਾਂ ਇੱਕ ਸਧਾਰਨ ਐਂਬੂਲੈਂਸ, ਕਾਰਡਿਅਕ ਐਂਬੂਲੈਂਸ ਜਾਂ ਨਿਓਨੇਟਲ ਐਂਬੂਲੈਂਸ ਨੂੰ ਵੀ ਬੁੱਕ ਕਰ ਸਕਦੇ ਹੋ। ਚੰਗੇ ਸਿਹਤ ਸਾਧਨਾਂ ਨੂੰ ਪ੍ਰਾਪਤ ਕਰਨ ਲਈ ਐਮਅਰਜੈਂਸੀ ਇੱਕ ਤੇਜ਼, ਆਸਾਨ ਅਤੇ ਭਰੋਸੇਮੰਦ ਮਾਧਿਅਮ ਹੈ। ਮਿੰਟਾਂ ਵਿੱਚ ਹੀ ਉਪਭੋਗਤਾ ਐਮਰਜੈਂਸੀ ਨੈਟਵਰਕ ਵਿੱਚ ਰਜਿਸਟਰਡ ਸਰਵਿਸ ਪ੍ਰਦਾਨ ਕਰਨ ਵਾਲੇ ਉਚਿਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਐਪ ਦਾ ਸਭ ਤੋਂ ਮਸ਼ਹੂਰ ਫੀਚਰ ਹੈ, ਆਸਕ ਏ ਡਾਕਟਰ, ਜਿਸ ਨਾਲ ਤੁਸੀਂ ਐਮਅਰਜੈਂਸੀ ਨੈਟਵਰਕ ਦੇ ਕਿਸੇ ਵੀ ਡਾਕਟਰ ਨਾਲ ਚੈਟ ਕਰ ਸਕਦੇ ਹੋ ਅਤੇ 15 ਮਿੰਟ ਦੇ ਵਿੱਚ ਰਿਪਲਾਈ ਹਾਸਿਲ ਕਰ ਸਕਦੇ ਹੋ ਅਤੇ ਇਹ ਸੇਵਾ ੨੪*੭ ਮੁਫਤ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *