ਆਰਥਿਕ ਤੰਗੀ ਨੇ ਲਈ ਇੱਕ ਹੋਰ ਜਾਨ

ss1

ਆਰਥਿਕ ਤੰਗੀ ਨੇ ਲਈ ਇੱਕ ਹੋਰ ਜਾਨ
ਸੇਲਬਰਾਹ ਦੇ ਖੇਤ ਮਜ਼ਦੂਰ ਨੇ ਕੀਤੀ ਖੁਦਕਸ਼ੀ

30-18
ਰਾਮਪੁਰਾ ਫੂਲ 30 ਅਗਸਤ (ਕੁਲਜੀਤ ਸਿੰਘ ਢੀਗਰਾ): ਨੇੜਲੇ ਪਿੰਡ ਸੇਲਬਰਾਹ ਦੇ ਇੱਕ ਖੇਤ ਮਜ਼ਦੂਰ ਨੈਬ ਸਿੰਘ ਵੱਲੋਂ ਆਰਥਿਕ ਤੰਗਹਾਲੀ ਕਾਰਨ ਖੁਦਕਸ਼ੀ ਕਰ ਲਈ ਗਈ। ਭਾਰਤੀ ਕਿਸਾਨ ਯੂਨੀਅਨ ਕਰਾਂਤਕਾਰੀ ਦੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਅਤੇ ਬਲਾਕ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੈਬ ਸਿੰਘ ਪੁੱਤਰ ਭੰਤਾ ਸਿੰਘ ਨੇ ਇਸ ਸਾਲ ਮਾਰਚ ਮਹੀਨੇ ਦੌਰਾਨ ਆਪਣੀ ਬੇਟੀ ਦੀ ਸ਼ਾਦੀ ਕੀਤੀ ਸੀ।ਪਰ ਸਹੁਰੇ ਪਰਿਵਾਰ ਵੱਲੋਂ ਦਾਜ ਆਦਿ ਦੀ ਮੰਗ ਕਰਨ ਕਾਰਨ ਉਸਦਾ ਪੰਚਾਇਤੀ ਤੌਰ ਤੇ ਤਲਾਕ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਘਟਨਾ ਤੋਂ ਬਾਅਦ ਨੈਬ ਸਿੰਘ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਜਿਸ ਕਾਰਨ ਬੀਤੀ ਸ਼ਾਮ ਉਸਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਹਸਪਤਾਲ ਲੈ ਜਾਂਦੇ ਸਮੇਂ ਉਸਦੀ ਮੌਤ ਹੋ ਗਈ।ਉਨ੍ਹਾਂ ਮੁਤਾਬਿਕ ਮ੍ਰਿਤਕ ਨੈਬ ਸਿੰਘ ਦੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ।ਸੁਰਮੁੱਖ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਲਈ ਆਰਥਿਕ ਸਹਾਇਤਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *