ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕ ਉਤਾਵਲੇ

ss1

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕ ਉਤਾਵਲੇ

30-20
ਰਾਮਪੁਰਾ ਫੂਲ 30 ਅਗਸਤ (ਕੁਲਜੀਤ ਸਿੰਘ ਢੀਂਗਰਾ ) ਹਲਕਾ ਰਾਮਪੁਰਾ ਫੂਲ ਤੋ ਸਰਗਰਮ ਅਤੇ ਬੇਦਾਗ ਮਿਹਨਤੀ ਆਗੂ ਸ:ਅਮਰਧੀਰ ਸਿੰਘ ਸਿੱਧੂ ਸਪੁੱਤਰ ਸਾਬਕਾ ਐਮ ਐਲ ਏ ਸਵ:ਹਰਬੰਸ ਸਿੰਘ ਸਿੱਧੂ ਵੱਲੋ ਅੱਜ ਆਪਣੇ ਪੂਰੇ ਕਾਂਗਰਸੀ ਵਰਕਰਾ ਨਾਲ ਸਾਝੀ ਮੀਟਿੰਗ ਪਿੰਡ ਸੇਲਬਰਾਹ ਸ:ਗੁਰਜੰਟ ਸਿੰਘ ਪ੍ਰਧਾਨ ਦੇ ਗ੍ਰਹਿ ਵਿਖੇ ਕੀਤੀ ਗਈ।ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾ ਨੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂ ਸ:ਅਮਰਧੀਰ ਸਿੰਘ ਸਿੱਧੂ ਵੱਲੋ ਪਿੰਡ ਸੇਲਵਰਾਹ ਦੇ ਸਮੂੰਹ ਵਰਕਰਾ ਨੂੰ ਸਬੋਧਨ ਕਰਦੇ ਹੋਏ ਕਿਹਾ ਹੈ ਕਿ ਹੁਣ ਅਕਾਲੀ ਪਾਰਟੀ ਦੀ ਸਰਕਾਰ ਨੂੰ ਬਦਲਣਾ ਲੋਕਾ ਲਈ ਮੁੱਖ ਲੋੜ ਹੈ।ਅਤੇ ਗਰੀਬਾ ਵਪਾਰੀਆ ਦੁਕਾਨਦਾਰਾ ਅਤੇ ਆਮ ਲੋਕਾ ਲਈ ਕਾਂਗਰਸ ਸਰਕਾਰ ਸ: ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉਣਾ ਸਮੇ ਦੀ ਮੁੱਖ ਲੋੜ ਹੈ।ਉਹਨਾ ਇਹ ਵੀ ਕਿਹਾ ਹੈ ਕਿ ਅਕਾਲੀ ਸਰਕਾਰ ਵਿੱਚ ਗਰੀਬ ਪਰਿਵਾਰਾ ਅਤੇ ਵਪਾਰੀਆ,ਦੁਕਾਨਦਾਰਾ ਦੇ ਕੰਮ ਕਾਰ ਬਿਲਕੁਲ ਠੱਪ ਹੋਏ ਪਏ ਹਨ।ਜਿਹਨਾ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਬਹਾਲ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਭਾਰੀ ਰੂਪ ਦੇ ਇਕੱਠ ਵਿਚੋ ਲੋਕਾ ਵਲੋ ਭਰੋਸਾ ਦਵਾਇਆ ਗਿਆ ਹੈ ਕਿ ਐਤਕੀ ਵਾਰ ਵੱਡੀ ਗਿਣਤੀ ਵਿੱਚ ਸੀਟਾ ਦੀ ਜਿੱਤ ਹਾਸਿਲ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।ਅਤੇ ਪੂਰਾ ਪੰਜਾਬ ਖੁਸਹਾਲ ਹੋ ਜਾਵੇਗਾ।ਇਸ ਮੌਕੇ ਨਿਰੰਜਨ ਸਿੰਘ,ਮਿੱਠੂ ਵੈਦ,ਗੁਰਮੇਲ ਸਿੰਘ,ਮੱਖਣ ਸਿੰਘ ਸਾਬਕਾ ਸਰਪੰਚ,ਮੀਤਾ ਸਿੰਘ ਪੰਚ,ਸਿਵਜੀ ਰਾਮ ਪੰਚ,ਮਹਿੰਦਰ ਕੌਰ ਪੰਚ,ਕਰਨੈਲ ਸਿੰਘ ਫੌਜੀ ਅਤੇ ਅਮਰਜੀਤ ਸਿੰਘ ਅਜੈਕਟਿਵ ਮੈਬਰ ਜਾਟ ਮਹਾ ਸਭਾ ਮਹਿਰਾਜ ਅਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *