ਅਧਿਆਪਕ ਦੀ ਬਦਲੀ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਦਾ ਗੇਟ ਬੰਦ ਕਰ ਕੇ ਲਗਾਇਆ ਧਰਨਾ

ss1

ਅਧਿਆਪਕ ਦੀ ਬਦਲੀ ਦੇ ਰੋਸ ਵਜੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਦਾ ਗੇਟ ਬੰਦ ਕਰ ਕੇ ਲਗਾਇਆ ਧਰਨਾ

30-19
ਬਾਘਾ ਪੁਰਾਣਾ, 30 ਅਗਸਤ (ਕੁਲਦੀਪ ਘੋਲੀਆ/ ਸਭਾਜੀਤ ਪੱਪੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾਬਗੜ੍ਹ ਨੱਥੂਵਾਲਾ ਗਰਬੀ ਦੇ ਐਸ.ਐਸ ਅਧਿਆਪਕ ਦੀ ਬਦਲੀ ਦੇ ਰੋਸ ਵਜੋਂ ਸਕੂਲ ਮੈਨੇਜਮੈਂਟ ਕਮੇਟੀ ,ਪਤਵੰਤਿਆ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਮੇ ਹੀ ਤਕਰੀਬਨ ਡੇਢ ਘੰਟਾਂ ਸਕੂਲ ਦਾ ਮੁੱਖ ਗੇਟ ਬੰਦ ਕਰਕੇ ਧਰਨਾ ਦਿੱਤਾ ਅਤੇ ਜਬਰਦਸਤ ਰੋਸ ਮੁਜਾਹਰਾ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਕਮੇਟੀ ਦੇ ਚੇਅਰਮੈਨ ਛਿੰਦਾ ਸਿੰਘ ਅਤੇ ਮੈਬਰਾਂ ਨੇ ਦੱਸਿਆ ਕਿ ਸਕੂਲ ਦਾ ਐਸ.ਐਸ.ਵਿਸ਼ੇ ਨਾਲ ਸੰਬੰਧਿਤ ਅਧਿਆਪਕ ਪਿਛਲੇ 16 ਸਾਲਾਂ ਤੋਂ ਜਿਲਾ ਸਿੱਖਿਆ ਅਫਸਰ ਮੋਗਾ ਵਿਖੇ ਤਾਇਨਾਤ ਸੀ ਅਤੇ ਪਿਛਲੇ ਦਿਨੀ ਸਿੱਖਿਆ ਵਿਭਾਗ ਦੇ ਉੱਚ ਅਫਸਰਾਂ ਨੇ ਸਾਰੇ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕਰਕੇ ਉਨਾ੍ਹ ਨੂੰ ਉਨਾ੍ਹ ਦੇ ਪਿੱਤਰੀ ਸਕੂਲਾਂ ਵਿੱਚ ਭੇਜ ਦਿੱਤਾ ਸੀ।ਪਰ ਹੁਣ ਫਿਰ ਉਕਤ ਅਧਿਆਪਕ ਨੂੰ ਡੀ.ਓ.ਦਫਤਰ ਵਾਲੇ ਵਾਪਸ ਬੁਲਾ ਰਹੇ ਹਨ ।ਇਸ ਤੋਂ ਨਰਾਜ਼ ਹੋ ਕੇ ਸਕੂਲ ਕਮੇਟੀ ਦੀ ਅਗਵਾਈ ਵਿੱਚ ਪਤਵੰਤਿਆ ਅਤੇ ਵੱਖ ਵੱਖ ਜਥੇਬੰਧੀਆਂ ਦੇ ਆਗੂਆ ਨੇ ਧਰਨਾ ਦਿੱਤਾ ਅਤੇ ਰੋਸ ਮੁਜਾਹਰਾ ਕੀਤਾ।ਇਸ ਮੌਕੇ ਤੇ ਪਤਵੰਤਿਆ ਨੇ ਸਕੂਲ ਦੇ ਪ੍ਰਿੰਸੀਪਲ ਸ: ਅਜਮੇਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਉਕਤ ਧਿਆਪਕ ਨੂੰ ਕਿਸੇ ਵੀ ਕੀਮਤ ਤੇ ਸਕੂਲ ਵਿੱਚੋਂ ਰਿਲੀਵ ਨਾ ਕੀਤਾ ਜਾਵੇ।ਜੇਕਰ ਡੀ.ਈ.ਓ ਦਫਤਰ ਵਾਲੇ ਉਕਤ ਅਧਿਆਪਕ ਨੂੰ ਵਾਪਸ ਸੱਦਦੇ ਹਨ ਤਾਂ ਸਕੂਲ ਕਮੇਟੀ ਸਖਤ ਐਕਸ਼ਨ ਲਵੇਗੀ।ਇਸ ਸਬੰਧੀ ਜਦੋਂ ਜਿਲਾ ਸਿੱਖਿਆ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨਾ ਨਾਲ ਗੱਲ ਨਹੀ ਹੋ ਸਕੀ।

print
Share Button
Print Friendly, PDF & Email