ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈੱਸ: ਸ:ਅਜੀਤ ਸਿੰਘ ਸ਼ਾਤ

ss1

ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈੱਸ: ਸ:ਅਜੀਤ ਸਿੰਘ ਸ਼ਾਤ

OLYMPUS DIGITAL CAMERA
OLYMPUS DIGITAL CAMERA

ਮਹਿਲ ਕਲਾਂ 08 ਮਈ(ਪਰਦੀਪ ਕੁਮਾਰ)ਕਾਫੀ ਲੰਬੇ ਸਮੇਂ ਤੋਂ ਹਲਕਾ ਇੰਚਾਰਜੀ ਤੋ ਸੱਖਣੇ ਪਏ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੂੰ ਉਸ ਸਮੇਂ ਬੂਰ ਪਿਆ ਜਦੋ ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਦਰਵੇਸ ਸਿਆਸਤਦਾਨ ਦੇ ਨਾਂ ਨਾਲ ਜਾਣੇ ਜਾਦੇ ਸਾਉ ਸਭਾ ਦੇ ਮਾਲਕ ਕਹਿਣੀ ਤੇ ਕਰਣੀ ਦੇ ਪਰਪੱਖ ਸਾਬਕਾ ਵਧਾਇਕ ਸ:ਅਜੀਤ ਸਿੰਘ ਸ਼ਾਤ ਨੂੰ ਹਲਕਾ ਮਹਿਲ ਕਲਾਂ ਦਾ ਇੰਚਾਰਜ ਥਾਪ ਕੇ ਹਲਕੇ ਦੇ ਲੋਕਾ ਦੀ ਸੇਵਾ ਕਰਨ ਲਈ ਭੇਜ ਦਿੱਤਾ। ਅੱਜ ਮਹਿਲ ਕਲਾਂ ਦੇ ਸਮੂਹ ਪੱਤਰਕਾਰਾ ਨਾਲ ਪਹਿਲੀ ਪ੍ਰੈਸ ਮਿਲਣੀ ਕਰਦਿਆ ਸ: ਸ਼ਾਤ ਨੇ ਮਹਿਲ ਕਲਾਂ ਪ੍ਰੈਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਜੋ ਮੈਂ ਗੰਰਾਟਾ ਵੰਡੀਆ ਹਨ ਉਨਾ ਦੀ ਵੱਡੇ ਪੱਧਰ ਤੇ ਮਹਿਲ ਕਲਾਂ ਪ੍ਰੈੱਸ ਨੇ ਕਵਰੇਜ ਕਰਕੇ ਇੱਕ ਨਿਰਪੱਖ ਕਲਮ ਦਾ ਸਬੂਤ ਦਿੱਤਾ ਹੈ।ਮੈਂ ਮਹਿਲ ਕਲਾਂ ਦੇ ਪੱਤਰਕਾਰਾ ਦਾ ਸਦਾ ਰਿਣੀ ਰਹਾਗਾ ਅਤੇ ਮੈਂ ਸਮੁੱਚੀ ਪ੍ਰੈੱਸ ਨੂੰ ਬਰਾਬਰ ਸਮਝਦਾ ਹੋਇਆ ਨਾਲ ਲੈਕੇ ਚੱਲਾਂਗਾ।ਮੈਂ ਆਪਣੇ ਸਿਆਸੀ ਜੀਵਨ ਅੰਦਰ ਚੰਂਡੀਗੜ ਸਮੇਤ ਵੱਖ-ਵੱਖ ਜਿਲਿਆ ਦੇ ਪ੍ਰੈੱਸ ਕਲੱਬਾ ਦੇ ਰੁਬਰੂ ਹੋਇਆ ਹਾਂ ਪਰ ਜੋ ਮਾਨ ਮੈਂਨੂੰ ਮਹਿਲ ਕਲਾਂ ਪ੍ਰੈਸ ਨੇ ਦਿਤਾ ਹੈ ਉਹ ਮੈਂ ਕਦੇ ਭੁੱਲ ਨਹੀਂ ਸਕਾਗਾਂ ਤੇ ਪੱਤਰਕਾਰਾ ਨੇ ਸ:ਸ਼ਾਤ ਨੂੰ ਹਲਕਾ ਮਹਿਲ ਕਲਾਂ ਵਿਖੇ ਆਉਣ ਤੇ ਜੀ ਆਇਆਂ ਕਿਹਾ।

ਇਸ ਸਮੇਂ ਪੱਤਰਕਾਰੀ ਦੇ ਬਾਬਾ ਬੋਹੜ ਪ੍ਰੀਤਮ ਸਿੰਘ ਦਰਦੀ,ਅਵਤਾਰ ਸਿੰਘ ਅਣਖੀ,ਗੁਰਭਿੰਦਰ ਗੁਰੀ,ਬਲਦੇਵ ਸਿੰਘ ਗਾਗੇਵਾਲ,ਬਲਜਿੰਦਰ ਸਿੰਘ ਢਿਲੋਂ,ਭੁਪਿੰਦਰ ਠੁੱਲੀਵਾਲ,ਪਰਦੀਪ ਕੁਮਾਰ,ਨਿਰਮਲ ਪੰਡੋਰੀ,ਹਰਜਿੰਦਰ ਸਿੰਘ,ਕੁਲਵਿੰਦਰ ਚੀਮਾਂ,ਬਲਵਿੰਦਰ ਵਜੀਦਕੇ,ਗੁਰਸੇਵਕ ਸਹੋਤਾ,ਤਰਸੇਮ ਚੰਨਣਵਾਲ,ਲੱਕੀ ਗਿੱਲ,ਸਨੀ ਗਿੱਲ,ਜਸਵੀਰ ਵਜੀਦਕੇ,ਗੁਰਮੱਖ ਹਮੀਦੀ,ਸੇਰ ਸਿੰਘ ਰਵੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *