ਸੁੱਚਾ ਸਿੰਘ ਛੋਟੇਪੁਰ ਦੀ ਸਟਿੰਗ ਵੀਡੀਓ ਬਣਾਉਣ ਵਾਲਾ ਡੇਰਾ ਪ੍ਰੇਮੀ ਸ਼ਖਸ ਆਇਆ ਸਾਹਮਣੇ

ss1

ਸੁੱਚਾ ਸਿੰਘ ਛੋਟੇਪੁਰ ਦੀ ਸਟਿੰਗ ਵੀਡੀਓ ਬਣਾਉਣ ਵਾਲਾ ਡੇਰਾ ਪ੍ਰੇਮੀ ਸ਼ਖਸ ਆਇਆ ਸਾਹਮਣੇ

ਚੰਡੀਗੜ੍ਹ, (ਜਾਗੋ ਪੰਜਾਬ ਬਿਊਰੋ): ਛੋਟੇਪੁਰ ਨੂੰ ਪਾਰਟੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਹੁਦੇ ਤੋਂ ਹਟਵਾਉਣ ਦਾ ਕਾਰਣ ਬਣੀ ਸਟਿੰਗ ਵੀਡੀਓ ਨੂੰ ਬਣਾਉਣ ਵਾਲੇ ਸ਼ਖਸ ਦਾ ਚਿਹਰਾ ਸਾਹਮਣੇ ਆ ਗਿਆ ਹੈ। ਹਿੰਦੁਸਤਾਨ ਟਾਈਮਜ਼ ਅਖਬਾਰ ਵਿਚ ਲੱਗੀ ਖ਼ਬਰ ਅਨੁਸਾਰ ਆਮ ਆਦਮੀ ਪਾਰਟੀ ਦੀ ਮਾਨਸਾ ਯੂਨਿਟ ਦੇ ਆਗੂ ਗੁਰਲਾਭ ਸਿੰਘ ਮਾਹਲ ਨੇ ਇਹ ਵੀਡੀਓ ਬਣਾਈ ਸੀ।

ਗੁਰਲਾਭ ਸਿੰਘ, ਜੋ ਪੇਸ਼ੇ ਵਜੋਂ ਵਕੀਲ ਹੈ, ਤੇ ਸਿਰਸੇ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਚੇਲਾ ਹੈ। ਆਪ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਦਾ ਸਿਆਸੀ ਕੈਰੀਅਰ ਕਾਂਗਰਸ ਤੋਂ ਸ਼ੁਰੂ ਹੋਇਆ ਅਤੇ ਇਹ ਸਰਦੂਲਗੜ੍ਹ ਦੇ ਐ.ਐਲ.ਏ ਅਜੀਤਇੰਦਰ ਸਿੰਘ ਮੋਫਰ ਦਾ ਕਰੀਬੀ ਰਿਹਾ ਹੈ।

2016 ਵਿਚ ਤਲਵੰਡੀ ਸਾਬੋ ਵਿਖੇ ਹੋਈ ਵੈਸਾਖੀ ਰੈਲੀ ਤੋਂ ਦੋ ਦਿਨ ਬਾਅਦ ਹੀ ਇਸਨੂੰ ਆਪ ਵਿਚੋਂ ਕੱਢ ਦਿੱਤਾ ਗਿਆ ਸੀ। ਇਸ ‘ਤੇ ਇਕ ਹੋਰ ‘ਆਪ’ ਆਗੂ ਵਿਨੋਦ ਵਟਸ ਦੇ ਥੱਪੜ ਮਾਰਨ ਦਾ ਇਲਜ਼ਾਮ ਲੱਗਾ ਸੀ।

ਇਸ ਤੋਂ ਬਾਅਦ ਗੁਰਲਾਭ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਆਏ ਸੀਨੀਅਰ ਆਗੂਆਂ ਖਿਲਾਫ ਟਿਕਟਾਂ ਲਈ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਕੋਲ ਸਬੂਤਾਂ ਵਜੋਂ ਕਈ ਵੀਡੀਓ ਅਤੇ ਰਿਕਾਰਡਿੰਗਾਂ ਹਨ।

ਪਰ 2 ਮਹੀਨੇ ਬਾਅਦ ਹੀ ਗੁਰਲਾਭ ਨੂੰ ਦੁਬਾਰਾ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਵਾਰ ਉਸਦੀ ਵਾਪਸੀ ਪਾਰਟੀ ਦੇ ਸੂਬਾ ਪੱਧਰੀ ਲੀਗਲ ਸੈਲ ਦੇ ਜਾਇੰਟ ਸਕੱਤਰ ਵਜੋਂ ਹੋਈ। ਹਿੰਦੁਸਤਾਨ ਟਾਈਮਜ਼ ਅਖਬਾਰ ਅਨੁਸਾਰ ਜਦੋਂ ਉਸ ਨਾਲ ਸੁੱਚਾ ਸਿੰਘ ਛੋਟੇਪੁਰ ਦੇ ਸਟਿੰਗ ਵੀਡੀਓ ਬਾਰੇ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਦੋ ਦਿਨ ਬਾਅਦ ਸਾਰੇ ਖੁਲਾਸੇ ਕਰੇਗਾ।

ਸਟਿੰਗ ਕਰਕੇ ਬਲੈਕਮੇਲ ਕਰਨ ਵਿੱਚ ਮਾਹਰ ਇਸ ‘ਡੇਰਾ ਸੱਚਾ ਸੌਦਾ ਦੇ ਵਕੀਲ’ ਦੇ ਖਿਲਾਫ ਕੋਈ ਵੀ ਪਾਰਟੀ ਦਾ ਬੰਦਾ ਬੋਲਣ ਨੂੰ ਤਿਆਰ ਨਹੀਂ ਹੈ।

ਮਾਨਸਾ ਤੋਂ ਪਾਰਟੀ ਦੇ ਇਕ ਨੌਜਵਾਨ ਵਰਕਰ ਭੁਪਿੰਦਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਇਸ ਵਕੀਲ ਗੁਰਲਾਭ ਨੇ ਉਸ ਉੱਤੇ ਡੇਰਾ ਮੁੱਖੀ ਰਾਮ ਰਹੀਮ ਦੀ ਫੇਸਬੁੱਕ ਉੱਤੇ ਏਡਿਟ ਕੀਤੀ ਫੋਟੋ ਪਾਉਣ ਦਾ ਝੂਠਾ ਕੇਸ ਕੀਤਾ ਸੀ ਅਤੇ ਡੇਰੇ ਦੀ ਸਾਰੀ ਪੈਰਵਾਈ ਗੁਰਲਾਭ ਨੇ ਕੀਤੀ ਸੀ। ਉਸ ਨੌਜਵਾਨ ਉੱਤੇ ਕੇਸ ਅਜੇ ਵੀ ਚੱਲ ਰਿਹਾ ਹੈ।

print
Share Button
Print Friendly, PDF & Email