ਬੀਕੇਯੂ ਵੱਲੋਂ 16 ਮਈ ਤੋਂ 20 ਮਈ ਤੱਕ ਡੀ ਸੀ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ :- ਧਨੇਰ

ss1

ਬੀਕੇਯੂ ਵੱਲੋਂ 16 ਮਈ ਤੋਂ 20 ਮਈ ਤੱਕ ਡੀ ਸੀ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ :- ਧਨੇਰ

Exif_JPEG_420

ਮਹਿਲ ਕਲਾਂ 8 ਮਈ (ਪਰਦੀਪ ਕੁਮਾਰ): ਭਾਰਤੀ ਕਿਸਾਨ ਯੂਨੀਅਨ ਡਕੌਦਾ ਦੀ ਮੀਟਿੰਗ ਅੱਜ ਬਲਾਕ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਤਾਸਾਹੀਂ ਛੇਵੀਂ ਮਹਿਲ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਮਲਕੀਤ ਸਿੰਘ ਨੇ ਦੱਸਿਆਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ, ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ 8 ਘੰਟੇ ਲੈਣ ਲਈ, ਬੀ ਡੀ ਐਸ ਸਕੀਮ ਅਧੀਨ ਪ੍ਰਤੀ ਪਾਵਰ 1200 ਰੁਪਏ ਫੀਸ ਕਰਵਾਉਣ ਲਈ,ਕਣਕ ਦੀ ਰੁਕੀ ਅਦਾਇਗੀ ਜਲਦੀ ਕਰਵਾਉਣ ਲਈ 16 ਮਈ ਤੋਂ 20 ਮਈ ਤੱਕ ਡੀ ਸੀ ਦਫ਼ਤਰ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਖੁਦਕੁਸ਼ੀ ਕਰਨ ਦੀ ਬਜਾਏ ਯੂਨੀਅਨ ਦੇ ਆਗੂਆਂ ਨਾਲ ਸੰਪਰਕ ਕਰਨ ਤਾਂ ਕਿ ਉਨਾਂ ਦੀ ਮਦਦ ਕੀਤੀ ਜਾ ਸਕੇ। ਇਸ ਸਮੇਂ ਚਮਕੌਰ ਸਿੰਘ ਸਹਿਜੜਾ,ਕਾਲਾ ਸਿੰਘ ਧਨੇਰ,ਜਗਤਾਰ ਸਿੰਘ ਕਲਾਲ ਮਾਜਰਾ, ਭਿੰਦਰ ਸਿੰਘ ਮੂੰਮ, ਕਾਕਾ ਸਿੰਘ ਸੰਧੂ, ਜਗਰੂਪ ਸਿੰਘ ਗਹਿਲ,ਜੱਗਾ ਸਿੰਘ ਛਾਪਾ, ਮੁਖਤਿਆਰ ਸਿੰਘ ਸਹਿਜੜਾ, ਜੰਗ ਸਿੰਘ ਗਾਗੇਵਾਲ,ਭਿੰਦਰ ਸਿੰਘ ਸਹੌਰ ਆਦਿ ਆਗੂ ਹਾਜਰ ਸਨ।

print
Share Button
Print Friendly, PDF & Email