ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਦੇ ਕੇ ਹਲਕੇ ਤੇ ਲੱਗਿਆ ਪਛੜੇ ਪਣ ਦਾ ਧੱਬਾ ਧੋ ਦਿੱਤਾ ਜਾਵੇਗਾ :- ਅਜੀਤ ਸਿੰਘ ਸਾਂਤ

ss1

ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਦੇ ਕੇ ਹਲਕੇ ਤੇ ਲੱਗਿਆ ਪਛੜੇ ਪਣ ਦਾ ਧੱਬਾ ਧੋ ਦਿੱਤਾ ਜਾਵੇਗਾ :- ਅਜੀਤ ਸਿੰਘ ਸਾਂਤ

8-14ਮਹਿਲ ਕਲਾਂ 8 ਮਈ (ਪਰਦੀਪ ਕੁਮਾਰ): ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਸ.ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਖੁੱਲੇਂ ਗੱਫੇ ਦੇ ਕੇ ਇਸ ਹਲਕੇ ਤੇ ਲੱਗਿਆ ਪਛੜੇ ਪਣ ਦਾ ਧੱਬਾ ਹੁਣ ਧੋ ਦਿੱਤਾ ਜਾਵੇਗਾ ਤੇ ਹਲਕੇ ਦੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆਂ ਜਾਵੇਗਾ। ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਅਜੀਤ ਸਿੰਘ ਸਾਂਤ ਨੇ ਅੱਜ ਵੱਖ ਵੱਖ ਪਿੰਡਾਂ ਵਿੱਚ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੰਡਣ ਸਮੇਂ ਲੋਕ ਇਕੱਠਾਂ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਕੁਰਬਾਨੀਆਂ ਚੋ ਵਿਚਰੀ ਹੋਈ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਜਿਸ ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਨੂੰ ਕਦੇ ਵੀ ਨਹੀ ਵਿਸਾਰਿਆਂ ਤੇ ਦੂਸਰੀਆਂ ਪਾਰਟੀਆਂ ਨੇ ਲੋਕਾਂ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਪਾੜੋ ਤੇ ਰਾਜ ਕਰੋਂ ਦੀ ਨੀਤੀ ਅਪਨਾਈ ਹੈ। ਸ. ਸਾਂਤ ਨੇ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਸੰਨ 1986 ਵਿੱਚ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੇ ਮੇਰੇ ਸਿਰ ਤੇ ਰਾਜਨੀਤਿਕ ਪੱਗ ਬੰਨੀ ਸੀ ਕਿਉਂਕਿ ਮੈਂ ਇੱਕ ਟੀਚਰ ਸੀ ।

ਪਰ ਹੁਣ ਸਾਡੀ ਸਾਂਝ ਪ੍ਰਕਾਸ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਹੈ। ਉਨਾਂ ਨੇ ਕਿਹਾ ਕਿ ਇਸ ਹਲਕੇ ਤੋਂ ਪਹਿਲਾ ਦਰਵੇਸ ਸਿਆਸਤਦਾਨ ਗਿਆਨੀ ਕੁੰਦਨ ਸਿੰਘ ਪਤੰਗ ਅਤੇ ਸੰਤ ਬਲਵੀਰ ਸਿੰਘ ਘੁੰਨਸ ਲਗਾਤਾਰ ਚੋਣ ਜਿੱਤਦੇ ਆ ਰਹੇ ਸੀ ਪਰ ਇਸ ਹਲਕੇ ਤੋਂ ਦੋ ਵਾਰ ਹਾਰ ਕਿਉ ਹੋਈ ਇਸੇ ਕਰਕੇ ਹੀ ਸ. ਸੁਖਬੀਰ ਸਿੰਘ ਬਾਦਲ ਨੇ ਮੈਨੂੰ ਇਸ ਹਲਕੇ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਸੀਟ ਸਾਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਸ. ਸਾਤ ਨੇ ਅੱਜ ਪਿੰਡ ਵਜੀਦਕੇ ਕਲਾਂ ਨੂੰ 12 ਲੱਖ 40 ਹਜਾਰ, ਵਜੀਦਕੇ ਖੁਰਦ ਨੂੰ 10 ਲੱਖ 58 ਹਜਾਰ, ਸਹੌਰ ਨੂੰ 12 ਲੱਖ 51 ਹਜਾਰ, ਹਮੀਦੀ ਨੰੂ 16 ਲੱਖ 66 ਹਜ਼ਾਰ,ਖਿਆਲੀ ਨੂੰ 8 ਲੱਖ 11 ਹਜਾਰ, ਕੁਰੜ 15 ਲੱਖ 44 ਹਜਾਰ,ਮਾਂਗੇਵਾਲ ਨੂੰ 12 ਲੱਖ 69 ਹਜਾਰ, ਮਨਾਲ ਨੂੰ 12 ਲੱਖ 69 ਹਜਾਰ, ਠੁੱਲੀਵਾਲ ਨੂੰ 19 ਲੱਖ 84 ਹਜਾਰ,ਗੁੰਮਟੀ ਨੂੰ 8 ਲੱਖ 92 ਹਜਾਰ ਤੇ ਗੁਰਮ ਨੂੰ 12 ਲੱਖ 49 ਹਜਾਰ ਦੇ ਚੈੱਕ ਭੇਂਟ ਕੀਤੇ ਗਏ। ਇਸ ਮੌਕੇ ਜਿਲਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਣਾਵਾਲੀ, ਜਥੇਦਾਰ ਅਜਮੇਰ ਸਿੰਘ, ਸੁਖਵਿੰਦਰ ਸਿੰਘ ਸੁੱਖਾ ,ਦਰਸਨ ਸਿੰਘ ਰਾਣੂੰ,ਪ੍ਰਿਤਪਾਲ ਸਿੰਘ ਛੀਨੀਵਾਲ,ਗੁਰਸੇਵਕ ਸਿੰਘ ਗਾਗੇਵਾਲ,ਸਰਪੰਚ ਸੁਖਵੀਰ ਕੌਰ, ਦਲਵੀਰ ਸਿੰਘ ਗੋਲਡੀ, ਸਿਕੰਦਰ ਸਿੰਘ,ਸੈਕਟਰੀ ਰਾਜਪਾਲ ਸਿੰਘ, ਮਾਸਟਰ ਮਲਕੀਤ ਸਿੰਘ, ਕਲੱਬ ਪ੍ਰਧਾਨ ਭਗਵੰਤ ਸਿੰਘ ਤੇ ਪੰਚ ਭੁਪਿੰਦਰ ਕੌਰ, ਪੰਚ ਜਸਵੀਰ ਸਿੰਘ,ਪੰਚ ਰਾਮ ਸਿੰਘ,ਪੰਚ ਬਲਵੀਰ ਕੌਰ, ਸਿੰਗਾਰਾ ਸਿੰਘ ,ਉੱਘੇ ਢਾਡੀ ਜਥੇਦਾਰ ਨਾਥ ਸਿੰਘ ਹਮੀਦੀ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਅਕਾਲੀ ਆਗੂ ਤੇ ਵਰਕਰ ਹਾਜਰ ਸਨ।

print
Share Button
Print Friendly, PDF & Email