ਕਿਸਾਨੀ ‘ਤੇ ਜਵਾਨੀ ਨੂੰ ਬਚਾਉਣ ਲਈ ਕੌਮ ਹੋਵੇ ਇਕਜੁੱਟ

ss1

ਕਿਸਾਨੀ ‘ਤੇ ਜਵਾਨੀ ਨੂੰ ਬਚਾਉਣ ਲਈ ਕੌਮ ਹੋਵੇ ਇਕਜੁੱਟ
ਨਸ਼ੇ ਦੇ ਖਾਤਮੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨਹੀ ਗੰਭੀਰ : ਕਾਹਨ ਸਿੰਘ ਵਾਲਾ

27-24 (2)
ਫ਼ਰੀਦਕੋਟ 27 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਸਰਬੱਤ ਖਾਲਸਾ ਜਥੇਬੰਦੀਆਂ ‘ਤੇ ਸੰਗਤਾਂ ਵੱਲੋਂ ਥਾਪੇ ਗਏ ਜਥੇਦਾਰਾਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਕੱਢੇ ਜਾ ਰਹੇ ‘ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦੌਰਾਨ ਸਿਆਸੀ ਪਾਰਟੀਆਂ ਦੇ ਕਿਸੇ ਵੀ ਆਗੂ ਨੇ ਸ਼ਮੂਲੀਅਤ ਨਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਪਾਰਟੀਆਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਉਕਾ ਹੀ ਗੰਭੀਰ ਨਹੀ ਹਨ,ਜਿਸ ਕਰਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕੌਮ ਦਾ ਇਕਜੁੱਟ ਹੋਣਾਂ ਅਤਿ ਜਰੂਰੀ ਹੈ ਤਾਂ ਜੋ ਵੱਗ ਰਹੇ ਨਸ਼ਿਆ ਦੇ ਦਰਿਆ ਨੂੰ ਠੱਲ ਪਾਈ ਜਾ ਸਕੇ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ,ਕਾਂਗਰਸ ਸਮੇਤ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਆਏ ਦਿਨ ਵੱਡੇ-ਵੱਡੇ ਬਿਆਨ ਦਾਗ ਰਹੀਆਂ ਹਨ ਪ੍ਰੰਤੂ ਨਸ਼ਿਆ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਪੰਜਾਬ ਭਰ ਵਿੱਚ ਕੱਢੇ ਜਾ ਰਹੇ ਮਾਰਚ ਦੌਰਾਨ ਇੰਨਾਂ ਪਾਰਟੀਆਂ ਦੇ ਕਿਸੇ ਵੀ ਸਿਰਕੱਢ ਆਗੂ ਨੇ ਸ਼ਮੂਲੀਅਤ ਨਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀਆਂ ਨਸ਼ਿਆ ਦੇ ਮੁੱਦੇ ਨੂੰ ਲੈ ਕੇ ਕਿੰਨੀਆ-ਕੁ ਗੰਭੀਰ ਹਨ। ਉਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦਿਨੋ-ਦਿਨ ਡੁੱਬਦੀ ਜਾ ਰਹੀ ਹੈ ਕਿਉਂਕਿ ਸਰਕਾਰ ਦੀ ਗਲਤ ਨੀਤੀਆਂ ਕਾਰਨ ਕਿਸਾਨ ਕਰਜਿਆ ਦੇ ਬੋਝ ਹੇਠ ਦੱਬ ਕੇ ਆਏ ਦਿਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੋਣ ਦੇ ਬਾਵਜੂਦ ਸਰਕਾਰਾਂ ਚੁੱਪੀ ਧਾਰੀ ਬੈਠੀਆਂ ਹਨ । ਉਨਾਂ ਕਿਹਾ ਕਿ ਪੰਜਾਬ ਅੰਦਰ ਵਿਕਾਸ ਦੀਆਂ ਫੜਾ ਮਾਰਨ ਵਾਲੀ ਮੌਜੂਦਾ ਸਰਕਾਰ ਹਰ ਰੋਜ ਵੱਖ-ਵੱਖ ਅਖਬਾਰਾਂ ਵਿੱਚ ਕਰੋੜਾ ਰੂਪੈ ਦੇ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਹੁਣ ਤੱਕ ਕਰੋੜਾ ਰੂਪੈ ਦੇ ਪ੍ਰੈਜੋਕਟਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਵਿਕਾਸ ਦੀ ਹਨੇਰੀ ਲਿਆਂਦੀ ਜਾ ਰਹੀ ਹੈ ਪ੍ਰੰਤੂ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਮੌਜੂਦਾ ਸਰਕਾਰ ਤੋਂ ਹਰ ਵਰਗ ਜਿਵੇਂ ਡਾਕਟਰ,ਅਧਿਆਪਕ,ਕਿਸਾਨ, ਮਜਦੂਰ, ਬੇਰੁਜਗਾਰ ਸਮੇਤ ਵਿਪਾਰੀ ਡਾਹਢਾ ਦੁੱਖੀ ਹੈ,ਕਿਉਂਕਿ ਸਰਕਾਰ ਨੇ ਉੱਚ ਪੱਧਰ ਦੀਆਂ ਪੋਲਸੀਆ ਬਣਾਉਣ ਦੀ ਬਜਾਏ ਲਾਰੇ-ਲੱਪੇ ਲਾ ਕੇ ਡੰਗ ਟਪਾਓ ਵਾਲੀ ਨੀਤੀ ਅਪਣਾਈ ਹੈ । ਉਨਾਂ ਐਲਾਨ ਕੀਤਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਥ ਦੀ ਸਰਕਾਰ ਬੱਨਣ ‘ਤੇ ਹਰੇਕ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆ ਜਾਣਗੀਆਂ ‘ਤੇ ਰੁਜਗਾਰ ਦੇ ਸਾਧਨ ਮਹੁੱਈਆ ਕਰਵਾਉਣ ਦੇ ਨਾਲ ਨਾਲ ਪੰਜਾਬ ਵਿਚੋਂ ਬੰਦ ਹੋ ਚੁੱਕੀਆਂ ਫੈਕਟਰੀਆ ਨੂੰ ਮੁੜ ਚਾਲੂ ਕਰਵਾਉਣ ਲਈ ਅਹਿਮ ਯਤਨ ਕੀਤੇ ਜਾਣਗੇ ਤਾਂ ਜੋ ਪੜੇ ਲਿਖੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ ।

print
Share Button
Print Friendly, PDF & Email

Leave a Reply

Your email address will not be published. Required fields are marked *