ਸ੍ਰ: ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਪਾਰਟੀ ਵਰਕਰਾਂ ਦਾ ਟਰੇਨਿੰਗ ਕੈਂਪ ਲਗਾਇਆ

ss1

ਸ੍ਰ: ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਪਾਰਟੀ ਵਰਕਰਾਂ ਦਾ ਟਰੇਨਿੰਗ ਕੈਂਪ ਲਗਾਇਆ

27-23 (2)
ਮੂਨਕ 27 ਅਗਸਤ (ਸੁਰਜੀਤ ਭੁਟਾਲ)ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਯੂਥ ਵਿੰਗ ਨੂੰ ਮਜਬੂਤ ਕਰਨ ਲਈ ਹੀਰਾ ਪੈਂਲਸ ਕੜੈਲ ਵਿਖੇ ਖਜਾਨਾ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਪਾਰਟੀ ਵਰਕਰਾਂ ਦਾ ਟਰੇਨਿੰਗ ਕੈਂਪ ਲਗਾਇਆ ਗਿਆ।ਇਸ ਟ੍ਰੇਨਿੰਗ ਕੈਪ ਦੌਰਾਨ ਪਾਰਟੀ ਆਗੂਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਦੀ ਸਥਾਪਨਾ ਕਰਨ ਲਈ ਦਿੱਤੀਆ ਕੁਰਬਾਨੀਆ ਅਤੇ ਪੰਜਾਬ ਦੇ ਹੱਕਾਂ ਲਈ ਲਾਏ ਮੋਰਚਿਆਂ ਅਤੇ ਵਿਰੋਧੀ ਧਿਰ ਕਾਗਰਸ ਪਾਰਟੀ ਦੀਆਂ ਪਿਛਲੀ ਸਰਕਾਰਾਂ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਵੱਲੋਂ ਪੰਜਾਬ ਦੇ ਨਹਿਰੀ ਪਾਣੀ ਸੰਬੰਧੀ ਕੀਤੇ ਵਿਤਕਰੇ ਬਾਰੇ ਖੁੱਲ ਕੇ ਚਾਨਣਾ ਪਾਇਆ।ਖਜਾਨਾ ਮੰਤਰੀ ਸ਼੍ਰ;ਪਰਮਿੰਦਰ ਸਿੰਘ ਢੀਂਡਸਾ ਨੇ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆ ਜਾ ਰਹੀਆ ਸੁਵਿਧਾਵਾਂ ਜਿਵੇ ਆਟਾ-ਦਾਲ ਸਕੀਮ,ਸ਼ਗਨ ਸਕੀਮ,ਖੇਤੀ ਮੋਟਰਾਂ ਦੇ ਬਿੱਲਾ ਦੀ ਮੁਆਫੀ,ਸ਼ਗਨ ਸਕੀਮਾਂ ਵਿੱਚ ਵਾਧਾ,ਗਰੀਬਾਂ ਲਈ ਬਿਜਲੀ ਯੂਨਿਟਾਂ ਮੁਆਫ,ਸਕੂਲਾਂ ਵਿੱਚ ਪੜ੍ਹਦੀਆ ਲੜਕੀਆ ਲਈ ਫਰੀ ਸਾਈਕਲਾਂ,ਦਲਿਤ ਵਿਦਿਆਰਥੀਆ ਲਈ ਵਜੀਫੇ ਆਦਿ ਸਕੀਮਾਂ ਬਾਰੇ ਚਾਣਨ ਪਾਇਆ ਐ ਕਿਹਾ ਕਿ ਪਿਛਲੀਆਂ ਕਾਗਰਸ਼ ਦੀਆ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤਾ ਵੱਲ ਕਦੇ ਵੀ ਨਹੀ ਸੋਚਿਆ।ਸਗੋ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਹੈ।ਇਸ ਮੌਕੇ ਅੰਤਰਿੰਗ ਕਮੇਟੀ ਰਾਮਪਾਲ ਸਿੰਘ ਬਹਿਣੀਵਾਲ,ਪ੍ਰਧਾਨ ਨਗਰ ਪੰਚਾਇਤ ਭੀਮ ਸੈਨ ਗਰਗ,ਪ੍ਰਧਾਨ ਨਗਰ ਪੰਚਾਇਤ ਲਹਿਰਾ ਡਾ.ਬਲਵਿੰਦਰ ਕੋਰ,ਇੰਚਾਰਜ ਵਿਧਾਨ ਸਭਾ ਹਲਕਾ ਲਹਿਰਾ ਸਹਿਕਾਰਤਾ ਵਿੰਗ ਗੁਰਜੰਟ ਸਿੰਘ ਬਾਗੜੀ,ਜਿਲ੍ਹਾਂ ਪ੍ਰਧਾਨ ਤੇਜਾਂ ਸਿੰਘ ਕਮਾਲਪੁਰ,ਜਿਲ੍ਹਾਂ ਮੀਤ ਪ੍ਰਧਾਨ ਸੇਵਾ ਸਿੰਘ ਬਲਰਾਂ,ਪ੍ਰੀਤਮਹਿੰਦਰ ਸਿੰਘ ਪਸੌਰ,ਜੱਥੇ.ਪੱਪੀ ਸਿੰਘ ਨੰਗਲਾਂ,ਮੈਂਬਰ ਬਲਾਕ ਸ਼੍ਰੀਮਤੀ ਜਸਪਾਲ ਸਿੰਘ ਦੇਹਲਾਂ,ਮਹਿੰਦਰ ਸਿੰਘ ਤੂਰ ਪ੍ਰਧਾਨ ਗੁਰੁਦੂਆਰਾ ਕਮੇਟੀ,ਰਾਮਫਲ ਸਿੰਘ ਬਲਰਾਂ ਮੈਂਬਰ ਬਲਾਕ ਸੰਮਤੀ,ਜੱਥੇਦਾਰ ਗੁਰਦੀਪ ਸਿੰਘ ਮਕਰੋੜ ਸਾਹਿਬ,ਪ੍ਰਧਾਨ ਪੰਚਾਇਤ ਯੂਨੀਅਨ ਸਰਪੰਚ ਜਸਵੰਤ ਸਿੰਘ ਦੇਹਲਾ,ਸਰਪੰਚ ਹੁਕਮ ਸਿੰਘ ਪਾਪੜਾ,ਸਰਪੰਚ ਨਾਇਬ ਸਿੰਘ ਪੂਨੀਆਂ,ਸਰਪੰਚ ਸਤਗੁਰ ਸਿੰਘ ਫੂਲਦ,ਬੀਬੀ ਦਲਜੀਤ ਕੌਰ ਭੁੱਲਰ,ਜੱਥੇਦਾਰ ਲੱਖਾਂ ਸਿੰਘ ਭੁਟਾਲ ਸਮੇਤ ਕਈ ਪਾਰਟੀ ਵਰਕਰ,ਪੰਚ-ਸਰਪੰਚ,ਯੂਥ ਵਰਕਰ ਅਤੇ ਵੱਡੀ ਗਿਣਤੀ ਵਿੱਚ ਮੋਹਤਬਰ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *