ਬਾਹਰੀ ਉਮੀਦਵਾਰ ਨੂੰ ਟਿਕਟ ਦੇਕੇ ਪਾਰਟੀ ਨੇ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਕੀਤਾ ਖਿਲਵਾੜ -ਬਲਕਾਰ ਸਿੰਘ ਗੰਢੂਆਂ

ss1

ਬਾਹਰੀ ਉਮੀਦਵਾਰ ਨੂੰ ਟਿਕਟ ਦੇਕੇ ਪਾਰਟੀ ਨੇ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਕੀਤਾ ਖਿਲਵਾੜ -ਬਲਕਾਰ ਸਿੰਘ ਗੰਢੂਆਂ

27-18

ਦਿੜ੍ਹਬਾ ਮੰਡੀ,27 ਅਗਸਤ (ਰਣ ਸਿੰਘ ਚੱਠਾ ) ਆਮ ਆਦਮੀ ਪਾਰਟੀ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਪਹਿਲਕਦਮੀ ਕਰਦਿਆਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਨੂੰ ਲੈਕੇ ਵਲੰਟੀਅਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਨੇੜਲੇ ਪਿੰਡ ਉਭਿਆ ਵਿਖੇ ਚੀਮਾ ਭਜਾਓ ਦਿੜਬਾ ਬਚਾਓ ਦੇ ਨਾਅਰੇ ਲਗਾਏ ਗਏ ਅਤੇ ਪਾਰਟੀ ਵੱਲੋਂ ਧੱਕੇ ਨਾਲ ਥੋਪੇ ਗਏ ਬਾਹਰੀ ਉਮੀਦਵਾਰ ਚੀਮਾਂ ਦਾ ਆਪ ਪਾਰਟੀ ਦੇ ਵਰਕਰਾਂ ਵੱਲੋਂ ਮਲਕੀਤ ਸਿੰਘ ਕੋਹਰੀਆਂ ਦੀ ਅਗਵਾਈ ਵਿੱਚ ਪੁਤਲਾ ਫੂਕਿਆ ਗਿਆ। ਦੁਜੇ ਪਾਸੇ ਇਸ ਸੰਬੰਧੀ ਆਪ ਦੇ ਸੀਨੀਅਰ ਆਗੂ ਬਲਕਾਰ ਸਿੰਘ ਗੰਢੂਆਂ ਵੱਲੋਂ ਇਕ ਭਰਵੀਂ ਮੀਟਿੰਗ ਹਲਕੇ ਦੇ ਪਿੰਡ ਨੰਗਲਾ ਵਿੱਚ ਕੀਤੀ ਗਈ ਜਿਸ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਚਾਰਾਂ ਹੋਈਆਂ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਗੰਢੂਆਂ ਨੇ ਪਾਰਟੀ ਆਗੂਆਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵੋਟਿੰਗ ਵਾਲੇ ਦਿਨ ਸੈਕਟਰ ਇੰਚਾਰਜ ਵਲੋਂ ਹਲਕੇ ਦੇ ਸਮੂਹ ਵਲੰਟੀਅਰਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਪਾਰਟੀ ਉਮੀਦਵਾਰ ਹਲਕੇ ਤੋਂ ਹੀ ਬਣਾਏਗੀ ਪਰ ਉਮੀਦਵਾਰ ਬਾਹਰੋਂ ਦੇਕੇ ਪਾਰਟੀ ਨੇ ਮਿਹਨਤੀ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ।ਜਿਸ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਉਹਨਾਂ ਆਪ ਵਰਕਰਾਂ ਵੱਲੋਂ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਜਦੋਂ ਇਸ ਸਬੰਧੀ ਸੈਕਟਰ ਇੰਚਾਰਜ ਪ੍ਰਿੰਸੀਪਲ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬਾਹਰੀ ਉਮੀਦਵਾਰ ਨਾਂ ਦੇਣ ਦਾ ਮੇਰਾ ਨਿੱਜੀ ਅਨੂਮਾਨ ਸੀ ਪਰ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਨੇ ਦਿੜ੍ਹਬਾ ਤੋਂ ਉਮੀਦਵਾਰ ਐਲਾਨਿਆ ਹੈ। ਇਸ ਫੈਸਲੇ ਤੇ ਮੈਂ ਕੁਝ ਨਹੀ ਕਹਿ ਸਕਦਾ ਇਸ ਮੌਕੇ ਦਰਸਨ ਸੰਗਤਪੁਰਾ ,ਜੋਰਾ ਸਿੰਘ ਗਾਗਾ ਲੀਲੂ ਨੰਗਲਾ ,ਬਲਕਾਰ ਨੰਗਲਾ ,ਕੁਲਦੀਪ ਭੈਣੀ ਜਗਤਾਰ ਗੰਢੂਆਂ ਪਰਗਟ ਸਿੰਘ ਉਭਿਆ,ਮੱਖਣ ਸਰਮਾਂ,ਬਿੱਕਰ ਸਿੰਘ, ਇਕਬਾਲ ਸਿੰਘ,ਮਤੀ ਸਰਮਾਂ ਕਰਨੈਲ ਸਿੰਘ, ਕੁਲਵੀਰ ਸਿੰਘ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *