ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਸ਼ਰਧਾ ਨਾਲ ਮਨਾਈ

ss1

ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਸ਼ਰਧਾ ਨਾਲ ਮਨਾਈ

8-12 (2)
ਤਪਾ ਮੰਡੀ, 8 ਮਈ (ਨਰੇਸ਼ ਗਰਗ)- ਸਥਾਨਕ ਬਾਬਾ ਮੱਠ ਨਜ਼ਦੀਕ ਪੰਡਤਾਂ ਵਾਲੀ ਧਰਮਸ਼ਾਲਾ ਵਿਖੇ ਸਮੂਹ ਬ੍ਰਾਹਮਣ ਭਾਈਚਾਰੇ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਨੂੰ ਮੁੱਖ ਰੱਖਦਿਆਂ ਸ਼੍ਰੀ ਅਖੰਡ ਰਾਮਾਇਣ ਪਾਠ ਦੇ ਭੋਗ ਪਾਏ ਗਏ। ਜਿਸ ਵਿਚ ਰੇਸ਼ਮ ਖਾਂ ਅਤੇ ਮਹਿਲਾਂ ਭਜਨ ਮੰਡਲੀ ਵਲੋਂ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹਮੰਦ ਸਦੀਕ ਨੇ ਵੀ ਸਮਾਗਮ ਵਿਚ ਆਪਣੀ ਹਾਜ਼ਰੀ ਲਵਾਕੇ ਜੀਵਨ ਨੂੰ ਸਫ਼ਲ ਬਣਾਇਆ। ਉਨਾਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਤੇ ਚਾਣਨਾ ਪਾਉਂਦੇ ਹੋਏ ਵੱਡਿਆਂ ਦਾ ਆਦਰ ਮਾਣ ਕਰਨ ਦਾ ਸੰਦੇਸ਼ ਦਿੱਤਾ। ਬ੍ਰਾਹਮਣ ਸਭਾ ਦੇ ਪ੍ਰਧਾਨ ਡਾ. ਮਨਪ੍ਰੀਤ ਸ਼ਰਮਾਂ ਨੇ ਸਮੂਹ ਭਾਈਚਾਰੇ ਨੂੰ ਇਕਜੁੱਟ ਹੋਕੇ ਰਹਿਣ ਦਾ ਸੱਦਾ ਦਿੱਤਾ। ਬਾਅਦ ਵਿਚ ਖ਼ੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਮੋਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਦੇਵ ਰਾਜ, ਕੌਂਸਲਰ ਟੀਟੂ ਦੀਕਸ਼ਤ, ਡਾ. ਵਿਜੈ ਵਸ਼ਿਸ਼ਟ, ਰੋਮੀ ਪੰਡਤ, ਅਜੇ ਕੁਮਾਰ ਗੋਗੀ, ਦੇਸ ਰਾਜ, ਮਨੀ ਬਿਆਸ, ਮਾਸਟਰ ਰਾਮ ਰਤਨ, ਪੰਡਤ ਬਨਾਰਸੀ ਦਾਸ, ਰਾਮ ਪਾਲ, ਸ਼ਾਮੀ ਮਾਸਟਰ, ਰਾਣਾ, ਿਸ਼ਨ ਲਾਲ, ਰਾਣਾ ਪਡੰਤ, ਮੇਸ਼ਾ ਅਤੇ ਗੱਗੀ ਪੰਡਤ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *