ਫੱਤਾ ਮਾਲੋਕਾ ਵਿਖੇ ਬੋਹਾ ਰਜਵਾਹਾ ਵਾਲੀ ਨਹਿਰ ਚ ਪਿਆ 15 ਫੁੱਟ ਪਾੜ

ss1

ਫੱਤਾ ਮਾਲੋਕਾ ਵਿਖੇ ਬੋਹਾ ਰਜਵਾਹਾ ਵਾਲੀ ਨਹਿਰ ਚ ਪਿਆ 15 ਫੁੱਟ ਪਾੜ
4-5 ਵਾਰ ਇੱਥੋ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਹੋ ਜਾਂਦੀ ਏ ਖਰਾਬ
ਕਿਸਾਨਾਂ ਦੀ 80-90 ਏਕੜ ਝੋਨਾ ਹੋਇਆ ਪ੍ਰਭਾਵਿਤ
ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਵਾਰ ਵਾਰ ਟੁੱਟ ਰਹੀ ਹੈ ਇਹ ਨਹਿਰ:ਪੀੜਿਤ ਕਿਸਾਨ
ਮੈਂ ਹੁਣੇ ਹੀ ਇਸ ਸੰਬੰਧੀ ਚੈਕ ਕਰਵਾਉਣਾ ਹਾਂ:ਡਿਪਟੀ ਕਮਿਸ਼ਨਰ ਮਾਨਸਾ

26-38
ਝੁਨੀਰ 26 ਅਗਸਤ (ਗੁਰਜੀਤ ਸ਼ੀਂਹ) ਪਿੰਡ ਫੱਤਾ ਮਾਲੋਕਾ ਵਿਖੇ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਨੁਕਸਾਨੀ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਬੋਹਾ ਰਜਵਾਹਾ ਵਾਲੀ ਨਹਿਰ ਦੁਪਹਿਰ 1 ਵਜੇ ਟੁੱਟ ਜਾਣ ਕਾਰਨ ਪਿੰਡ ਫੱਤਾ ਮਾਲੋਕਾ ਦੇ ਕਿਸਾਨਾਂ ਦੀ 80-90 ਏਕੜ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ। ਪਿੰਡ ਦੇ ਕਿਸਾਨ ਐਡਵੋਕੇਟ ਗੁਰਸੇਵਕ ਸਿੰਘ ਸਿੱਧੂ ,ਜਗਤਾਰ ਸਿੰਘ ਭਜਨ ਸਿੰਘ ,ਜਸਵੀਰ ਸਿੰਘ ,ਗੁਰਵਿੰਦਰ ਸਿੰਘ ,ਜਗਰੂਪ ਸਿੰਘ ਆਦਿ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਨਹਿਰੀ ਮਹਿਕਮੇ ਦੀ ਅਣਗਹਿਲੀ ਅਤੇ ਨਲਾਇਕੀ ਕਾਰਨ ਇੱਥੋ 15-20 ਫੁੱਟ ਨਹਿਰ 4-5 ਵਾਰ ਟੁੱਟ ਚੁੱਕੀ ਹੈ।ਨਹਿਰੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਆਦਿ ਨੂੰ ਨਾਲ ਲਗਾ ਕੇ ਗੱਟੇ ਵਗੈਰਾ ਨਾਲ ਬੰਦ ਕਰਕੇ ਬੁੱਤਾ ਪੂਜ ਜਾਂਦੇ ਹਨ।ਜਦਕਿ ਇੱਥੋ ਵਾਰ ਵਾਰ ਨਹਿਰ ਦਾ ਟੁੱਟਣ ਤੇ ਸਥਾਈ ਹੱਲ ਨਹੀ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਭਾਵੇਂ ਝੋਨੇ ਨੂੰ ਇਸ ਪਾਣੀ ਨਾਲ ਜਿਆਦਾ ਨੁਕਸਾਨ ਤਾਂ ਨਹੀ ਹੋਣਾ ਪਰ ਫਿਰ ਵੀ ਕਿਸਾਨਾਂ ਵੱਲੋ ਮਹਿੰਗੇ ਭਾਅ ਦੀ ਸਪਰੇਅ ਕਰਨ ਨਾਲ ਹੋਇਆ ਖਰਚਾ ਬਰਬਾਦ ਹੋ ਗਿਆ ਹੈ।ਕਿਉਕਿ ਕਿਸਾਨ ਤਾਂ ਪਹਿਲਾਂ ਹੀ ਨਰਮੇ ਦੀ ਪਈ ਮਾਰ ਨਾਲ ਅੱਜ ਕੰਗਾਲ ਹੋ ਗਿਆ ਹੈ।ਉਹਨਾਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਇੱਥੋ ਵਾਰ ਵਾਰ ਟੁੱਟ ਰਹੀ ਨਹਿਰ ਨੂੰ ਪੱਕੇ ਤੌਰ ਤੇ ਬੰਦ ਕਰ ਦੇਵੇ ਤਾਂ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਝੋਨਾ ਜਾਂ ਨਰਮਾ ਆਦਿ ਦੀ ਫਸਲ ਬਰਬਾਦ ਹੋਣੋ ਬਚ ਸਕਦੀ ਹੈ।ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਪ੍ਰਸ਼ਾਸ਼ਨ ਦੇ ਕਈ ਵਾਰ ਧਿਆਨ ਚ ਵੀ ਲਿਆਂਦਾ ਗਿਆ ਹੈ।ਪਰ ਕਿਸੇ ਵੀ ਅਧਿਕਾਰੀ ਨੇ ਕਦੇ ਗੌਰ ਫਰਮਾਉਣ ਦੀ ਕੋਸ਼ਿਸ਼ ਤੱਕ ਨਹੀ ਕੀਤੀ।ਜਦੋ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਵਰਿੰਦਰ ਕੁਮਾਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਫੋਨ ਤੇ ਗੱਲ ਨੂੰ ਪੂਰੇ ਧਿਆਨ ਨਾਲ ਸੁਣਕੇ ਕਿਹਾ ਕਿ ਇਸ ਸੰਬੰਧੀ ਮੈਂ ਹੁਣੇ ਹੀ ਚੈਕ ਕਰਵਾਉਂਦਾ ਹਾਂ।

print
Share Button
Print Friendly, PDF & Email

Leave a Reply

Your email address will not be published. Required fields are marked *