ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਬੱਡੀ ਖਿਡਾਰੀ ਸਾਧੂ ਸਿੰਘ ਭਾਈਰੂਪਾ

ss1

ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਬੱਡੀ ਖਿਡਾਰੀ ਸਾਧੂ ਸਿੰਘ ਭਾਈਰੂਪਾ

26-33 (1) 26-33 (2)

ਭਾਈਰੂਪਾ 26 ਅਗਸਤ (ਅਵਤਾਰ ਸਿੰਘ ਧਾਲੀਵਾਲ):ਆਪਣੇ ਸਮੇਂ ਪੇਂਡੂ ਖੇਡ ਮੇਲਿਆਂ ਦੀ ਸ਼ਾਨ ਰਹਿ ਚੁੱਕਾ ਚੋਟੀ ਦਾ ਕਬੱਡੀ ਖਿਡਾਰੀ ਸਾਧੂ ਸਿੰਘ ਭਾਈਰੂਪਾ ਇਸ ਵੇਲੇ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਚਾਰ ਧੀਆਂ ਦਾ ਬਾਪ ਐਕਸੀਡੈਂਟ ਕਾਰਨ ਅਪਾਹਜ ਹੋ ਕਿ ਚੱਲਣ ਫਿਰਨ ਤੋਂ ਅਸਮਰਥ ਗੁਰਬਤ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ।ਪਿੰਡ ਭਾਈਰੂਪਾ ਦੇ ਵਸਨੀਕ ਦੱਸਦੇ ਹਨ ਕਿ ਆਪਣੇ ਸਮੇਂ ਦੇ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ, ਮਾਸਟਰ ਬਹਾਲ ਸਿੰਘ ਅਤੇ ਜਸਵੰਤ ਸਿੰਘ ਬਾਘਾ ਨਾਲ ਭਾਈਰੂਪਾ ਦੀ ਟੀਮ ਵਿੱਚ 12 ਸਾਲ ਤੱਕ ਖੇਡਦਾ ਰਿਹਾ ਸਾਧੂ ਸਿੰਘ ਕੌਡੀ-ਕੌਡੀ ਕਰਦੇ ਆਉਂਦੇ ਧਾਵੀ ਨੂੰ ਹੱਥ ਪੈਣ ‘ਤੇ ਕਦੇ ਨਿੱਕਲਣ ਨਹੀਂ ਸੀ ਦਿੰਦਾ ਕਬੱਡੀ ਦੇ ਮੈਦਾਨ ਵਿੱਚ ਸਾਹਮਣੇ ਖੜ੍ਹੇ ਸਾਧੂ ਸਿੰਘ ਨੂੰ ਵੇਖ ਕਿ ਵੱਡਿਆਂ-ਵੱਡਿਆਂ ਧਾਵੀਆਂ ਦੇ ਪੈਰ ਰੁਕ ਜਾਂਦੇ ਸਨ ਪਰ ਇੱਕ ਐਕਸੀਡੈਂਟ ਨੇ ਕਬੱਡੀ ਵਿੱਚ ਧਾਵੀ ਦੀ ਬ੍ਰੇਕ ਲਾਉਂਦੇ ਸਾਧੂ ਸਿੰਘ ਦੀ ਜ਼ਿੰਦਗੀ ਰੋਕ ਕਿ ਰੱਖ ਦਿੱਤੀ ਹੈ ਚੀਤੇ ਦੀ ਤਰ੍ਹਾਂ ਫੁਰਤੀਲੇ ਸਾਧੂ ਸਿੰਘ ਦੀ ਜ਼ਿੰਦਗੀ ਇੱਕ ਕੱਛੂਕੁੰਮੇ ਦੀ ਚਾਲ ਤੋਂ ਵੀ ਧੀਮੀ ਗਤੀ ਨਾਲ ਚੱਲਣ ਲੱਗ ਪਈ ਹੈ ਸਾਧੂ ਸਿੰਘ ਆਪਣੀ ਜ਼ਿੰਦਗੀ ਵਿੱਚ ਆਇਆ ਉਹ 2 ਮਈ 2015 ਦਾ ਮਨਹੂਸ ਦਿਨ ਕਦੇ ਵੀ ਨਹੀਂ ਭੁੱਲਦਾ ਜਦੋਂ ਇੱਕ ਐਕਸੀਡੈਂਟ ਵਿੱਚ ਉਸਨੂੰ ਆਪਣੀ ਲੱਤ ਗੁਆਉਣੀ ਪਈ ਕਬੱਡੀ ਦੇ ਮੈਦਾਨ ਵਿੱਚ ਚੁੰਗੀਆਂ ਭਰਨ ਵਾਲਾ ਸਾਧੂ ਸਿੰਘ ਹੁਣ ਵੀ੍ਹਲ ਚੇਅਰ ਤੇ ਆ ਗਿਆ ਹੈ ਸਾਧੂ ਸਿੰਘ ਭਰੀਆਂ ਅੱਖਾਂ ਨਾਲ ਦੱਸਦਾ ਹੈ ਕਿ ਐਕਸੀਡੈਂਟ ਦੌਰਾਨ ਇਲਾਜ ਉਪਰ ਆਏ 4 ਲੱਖ ਦੇ ਖਰਚ ਕਾਰਨ ਘਰ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ ਉਸਦਾ ਪਰਿਵਾਰ ਕਰਜ਼ਈ ਹੋ ਗਿਆ ਹੈ ਸਾਧੂ ਸਿੰਘ ਦੇ ਅਪਾਹਜ ਹੋਣ ਕਰਕੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਉਸਦੇ ਘਰ ਚਾਰ ਬੇਟੀਆਂ ਹਨ ਦੋ ਬੇਟੀਆਂ ਵਿਆਹੀਆਂ ਹੋਈਆਂ ਹਨ ਅਤੇ ਦੋ ਵਿਆਉਣ ਯੋਗ ਹਨ ਸਾਧੂ ਸਿੰਘ ਕੋਲ ਜ਼ਮੀਨ ਬਹੁਤ ਥੋੜੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਉਸਦੀ ਬੇਟੀ ਕੁਲਵਿੰਦਰ ਕੌਰ ਸੁਖਾਨੰਦ ਕਾਲਜ ਦੇ ਵਿੱਚ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਨਾਲ-ਨਾਲ ਪ੍ਰਾਈਵੇਟ ਪੜ੍ਹ ਰਹੀ ਸੀ ਉਹ ਆਪਣੇ ਪਿਤਾ ਸਾਧੂ ਸਿੰਘ ਅਤੇ ਘਰ ਦੀ ਮਾੜੀ ਹਾਲਤ ਕਾਰਨ ਫਿਕਰਮੰਦ ਰਹਿਣ ਕਰਕੇ ਦਿਮਾਗੀ ਬੋਝ ਕਾਰਨ ਗੁਰੁੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਬੇਹੋਸ਼ੀ ਦੀ ਹਾਲਤ ਵਿੱਚ ਦਾਖਲ ਹੈ ਡਾ. ਦੱਸਦੇ ਹਨ ਕਿ ਕੁਲਵਿੰਦਰ ਕੌਰ ਨੂੰ ਬੁਖਾਰ ਅਤੇ ਦਿਮਾਗੀ ਟੀਬੀ ਹੈ ਉਸਦੀ ਤਨਖਾਹ ਨਾਲ ਜੋ ਘਰ ਦਾ ਗੁਜ਼ਾਰਾ ਚੱਲਦਾ ਸੀ ਉਸਦੇ ਬਿਮਾਰ ਹੋਣ ਕਰਕੇ ਉਹ ਵੀ ਹੁਣ ਬੰਦ ਹੋ ਚੁੱਕਾ ਹੈ।ਵੇਟ ਲਿਫਟਰ ਜਸਵਿੰਦਰ ਸਿੰਘ ਭਾਈਰੂਪਾ, ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਭਾਈਰੂਪਾ, ਸਵਰਨ ਸਿੰਘ ਜਵੰਧਾ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕੀਤੀ ਕਿ ਗੁਰਬਤ ਭਰੀ ਜ਼ਿੰਦਗੀ ਗੁਜ਼ਾਰ ਰਹੇ ਕਬੱਡੀ ਖਿਡਾਰੀ ਸਾਧੂ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਸਾਧੂ ਸਿੰਘ ਆਪਣਾ ਅਤੇ ਆਪਣੀ ਬੇਟੀ ਕੁਲਵਿੰਦਰ ਕੌਰ ਦਾ ਇਲਾਜ ਕਰਵਾ ਸਕੇ ਅਤੇ ਆਪਣੀਆਂ ਬੇਟੀਆਂ ਦੀ ਸ਼ਾਦੀ ਕਰ ਸਕੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ ਸਾਧੂ ਸਿੰਘ ਭਾਈਰੂਪਾ ਦੀ ਆਰਥਿਕ ਸਹਾਇਤਾ ਕਰਨੀ ਚਾਹੁੰਦਾ ਹੈ ਤਾਂ ਉਹ ਮੋਬਾਇਲ ਨੰਬਰ (98556-81519) ‘ਤੇ ਸਾਧੂ ਸਿੰਘ ਨਾਲ ਸੰਪਰਕ ਕਰ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *