ਆਪ ਦੇ ਅੰਦਰੂਨੀ ਕਲੇਸ ਕਾਰਨ ਦਿੜ੍ਹਬਾ ਦਫਤਰ ਚ ਛਾਇਆ ਸੰਨਾਟਾ

ss1

ਆਪ ਦੇ ਅੰਦਰੂਨੀ ਕਲੇਸ ਕਾਰਨ ਦਿੜ੍ਹਬਾ ਦਫਤਰ ਚ ਛਾਇਆ ਸੰਨਾਟਾ
ਹਲਕੇ ਨਾਲ ਸਬੰਧਿਤ ਵਰਕਰਾਂ ਵਲੋਂ ਚੀਮੇ ਦਾ ਵਿਰੋਧ ਜਾਰੀ

26-20 (1)
ਕੌਹਰੀਆਂ,26 ਅਗਸਤ ( ਰਣ ਸਿੰਘ ਚੱਠਾ )-ਆਮ ਆਦਮੀ ਪਾਰਟੀ ਦੇ ਪੈਰਾਸੂਟ ਰਾਹੀਂ ਹਲਕੇ ਵਿੱਚ ਉਤਾਰੇ ਉਮੀਦਵਾਰ ਹਰਪਾਲ ਸਿੰਘ ਚੀਮਾ ਨੂੰ ਆਪਣੀ ਹੀ ਪਾਰਟੀ ਦੇ ਲੋਕਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੱਕ ਪਾਸੇ ਜਿੱਥੇ ਉਹ ਹਲਕੇ ਅੰਦਰਲੇ ਰੁੱਸੇ ਆਗੂਆ ਨੂੰ ਮਨਾਉਣ ਵਿੱਚ ਅਸਫਲ ਦਿਖਾਈ ਦੇ ਰਹੇ ਹਨ ।ਉੱਥੇ ਦੂਜੇ ਪਾਸੇ ਪੰਜਾਬ ਪੱਧਰ ਤੇ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀਆਂ ਖਬਰਾਂ ਨੂੰ ਲੈ ਕੇ ਛਿੜੇ ਅੰਦਰੂਨੀ ਕਲੇਸ ਕਾਰਨ ਵੀ ਉਹਨਾਂ ਦੀ ਚੋਣ ਮੁਹਿੰਮ ਨੂੰ ਵਧੇਰੇ ਬਲ ਨਹੀਂ ਮਿਲ ਸਕਿਆ ।ਜਿਸਦੀ ਪ੍ਰਤੱਖ ਤਸਵੀਰ ਪਾਰਟੀ ਦੁਬਾਰਾ ਦਿੜ੍ਹਬਾ ਵਿਖੇ ਖੋਲੇ ਦਫਤਰ ਵਿੱਚ ਛਾਈ ਸੁੰਨਸਾਨ ਤੋਂ ਸਪੱਸਟ ਦਿਖਾਈ ਦਿੰਦੀ ਹੈ ।ਪਾਰਟੀ ਨਾਲ ਸਬੰਧਿਤ ਪੁਰਾਣੇ ਆਗੂ ਇਸ ਗੱਲ ਤੇ ਅੜੇ ਹੋਏ ਹਨ ਕਿ ਪਾਰਟੀ ਹਲਕੇ ਵਿਚਲਾ ਕੋਈ ਵਲੰਟੀਅਰ ਅੱਗੇ ਲੈ ਕੇ ਆਵੇ ।ਪ੍ਰੰਤੂ ਉਹਨਾਂ ਦੀ ਇਸ ਜਾਇਜ ਮੰਗ ਨੂੰ ਨਾ ਮੰਨਣ ਕਾਰਨ ਪਾਰਟੀ ਦੇ ਹਲਕੇ ਵਿੱਚਲੇ ਪੁਰਾਣੇ ਆਗੂਆਂ ਦੀ ਨਰਾਜਗੀ ਆਪਣੇ ਹੀ ਉਮੀਦਵਾਰ ਦੀ ਵਿਰੋਧਤਾ ਦਾ ਵੱਡਾ ਕਾਰਨ ਬਣ ਰਹੀ ਹੈ । ਇਹੋ ਕਾਰਨ ਹੈ ਕਿ ਸ੍ਰ ਚੀਮਾ ਦੀ ਚੋਣ ਮੁਹਿੰਮ ਨੂੰ ਲੱਗ ਰਿਹਾ ਵੱਡਾ ਧੱਕਾ ।ਸ੍ਰ ਚੀਮਾ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਦੋ ਗੁੱਟਾਂ ਵਿੱਚ ਵੰਡੀ ਗਈ ਹੈ ।ਇੱਕ ਪਾਸੇ ਉਹ ਲੋਕ ਹਨ ਜੋ ਪਾਰਲੀਮੈਂਟ ਚੋਣਾ ਤੋਂ ਲੈ ਕੇ ਹਰ ਫਰੰਟ ਤੇ ਪਾਰਟੀ ਦੀ ਲੜਾਈ ਲੜ ਰਹੇ ਹਨ ।ਪਰ ਉਹਨਾਂ ਦੀ ਇੱਕੋ ਤਮੰਨਾ ਸੀ ਕਿ ਉਮੀਦਵਾਰ ਉਹਨਾਂ ਵਿਚਲਾ ਹੀ ਕੋਈ ਹਲਕੇ ਨਾਲ ਸਬੰਧਿਤ ਵਰਕਰ ਹੋਵੇ ।ਜਿਸਨੂੰ ਪਾਰਟੀ ਹਾਈ ਕਮਾਂਡ ਨੇ ਨਿਕਾਰ ਦਿੱਤਾ ਹੈ ।ਦੂਜੇ ਪਾਸੇ ਉਹ ਲੋਕ ਹਨ ਜਿੰਨਾ ਨੂੰ ਸੂਬੇ ਚ ਸਰਕਾਰ ਬਣਨ ਦੀ ਪੂਰਨ ਆਸ ਹੈ ਤੇ ਕਿਸੇ ਨਾ ਕਿਸੇ ਆਹੁਦੇ ਤੇ ਨਜਰ ਰੱਖ ਕੇ ਕੰਮ ਕਰ ਰਹੇ ਹਨ । ਪਾਰਟੀ ਨਾਲ ਸਬੰਧਿਤ ਆਗੂ ਹਰਪ੍ਰੀਤ ਸਿੰਘ ਪੀਤੂ ਨੇ ਦੱਸਿਆ ਕਿ ਸਾਡੀ ਨਰਾਜਗੀ ਜਾਰੀ ਹੈ ।ਅਸੀਂ ਬਾਹਰੀ ਉਮੀਦਵਾਰ ਦਾ ਵਿਰੋਧ ਕਰਦੇ ਰਹਾਂਗੇ ।ਹੁਣ ਦੇਖਣ ਵਿੱਚ ਆ ਰਿਹਾ ਹੈ ਕਿ ਹਰਪਾਲ ਚੀਮਾ ਨੂੰ ਵਿਧਾਨ ਸਭਾ ਚੋਣਾ ਵਿੱਚ ਸਾਇਦ ਦਿੜ੍ਹਬਾ ਤੋਂ ਉਹ ਹੁੰਗਾਰਾ ਨਾ ਮਿਲੇ ਜੋ ਪਾਰਲੀਮੈਂਟ ਚੋਣ ਸਮੇਂ ਸ੍ਰ ਮਾਨ ਨੂੰ ਮਿਲਿਆ ਸੀ । ਕਿਉਂਕਿ ਸ੍ਰ ਮਾਨ ਦਾ ਜਿੱਤਣ ਤੋਂ ਬਾਆਦ ਹਲਕੇ ਵਿੱਚ ਨਾ ਆਉਣਾ ਵੀ ਹਲਕੇ ਅੰਦਰਲੇ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਹਿਤੈਸੀਆ ਵਿੱਚ ਵੱਡੀ ਨਰਾਜਗੀ ਹੈ ।ਜੋ ਸ੍ਰ ਚੀਮਾ ਦੀ ਚੋਣ ਮੁਹਿੰਮ ਨੂੰ ਪ੍ਰਭਾਵਿੱਤ ਕਰ ਰਹੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *