ਜਿਲ੍ਹਾ ਪੱਧਰੀ ਖੇਂਡਾ ਵਿੱਚ ਭਾਰਤੀਆ ਮਾਡਲ ਸ:ਸ:ਸਕੂਲ ਦੀ ਰਹੀ ਝੰਡੀ

ss1

ਜਿਲ੍ਹਾ ਪੱਧਰੀ ਖੇਂਡਾ ਵਿੱਚ ਭਾਰਤੀਆ ਮਾਡਲ ਸ:ਸ:ਸਕੂਲ ਦੀ ਰਹੀ ਝੰਡੀ
ਬੈਡਮਿੰਟਨ ਦਾ ਫਾਈਨਲ ਜਿੱਤ ਕੇ ਇਸ਼ੀਕਾ ਢੀਂਗਰਾ ਨੇ ਸਕੂਲ ਦਾ ਮਾਣ ਵਧਾਇਆ

26-21
ਰਾਮਪੁਰਾ ਫੂਲ 26 ਅਗਸਤ (ਕੁਲਜੀਤ ਸਿੰਘ ਢੀਂਗਰਾ): ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਚੱਲ ਰਹੇ ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਫੂਲ ਦੇ ਵਿਦਿਆਂਰਥੀਆਂ ਨੇ ਗਰਮ ਰੁੁੱਤ ਦੀਆਂ ਜਿਲ੍ਹਾਂ ਪੱਧਰ ਦੀਆਂ ਖੇਡਾਂ ਵਿੱਚ ਮੰਡੀ ਫੂਲ ਜੋਨ ਵੱਲੋਂ ਭਾਗ ਲਿਆ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀਆ ਮਾਡਲ ਸਕੂਲ ਦੀਆਂ ਪਹਿਲੀ ਪੁਜੀਸ਼ਨਾ ਹਾਸ਼ਿਲ ਕਰਕੇ ਆਪਣੇ ਜਿੱਤ ਦੇ ਰਿਕਾਰਡ ਨੂੰ ਕਾਇਮ ਰੱਖਿਆ।ਬੈਡਮਿੰਟਨ ਵਿੱਚ ਅੰਡਰ 17 ਦੇ ਮੁੰਡਿਆਂ ਤੇ ਕੁੜੀਆਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।ਅੰਡਰ 17 ਬੈਡਮਿੰਟਨ ਸਿੰਗਲ ਖੇਡ ਰਹੀ ਖਿਡਾਰਣ ਇਸ਼ੀਕਾ ਢੀਂਗਰਾ ਨੇ ਆਪਣੀ ਵਿਰੋਧੀ ਟੀਮ ਨੂੰ ਫਾਈਨਲ ਚ ਹਰਾ ਕੇ ਜਿੱਤ ਸਕੂਲ ਦੀ ਝੋਲੀ ਪਾਈ।
ਇਸੇ ਤਰ੍ਹਾ ਅੰਡਰ 19 ਦੇ ਮੁੰਡੇ ਤੇ ਕੁੜੀਆਂ ਨੇ ਪਹਿਲੀ ਪੁਜੀਸ਼ਨ ਹਾਸ਼ਿਲ ਕੀਤੀ ।ਅੰਡਰ 14 ਦੀਆਂ ਕੁੜੀਆ ਨੇ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ।ਟੇਬਲ ਟੈਨਿਸ ਵਿੱਚ ਅੰਡਰ 14 ਦੇ ਮੁੰਡਿਆਂ ਤੇ ਅੰਡਰ 14,17,19 ਦੀਆਂ ਕੁੜੀਆਂ ਨੇ ਪਹਿਲੀ ਪੁਜੀਸ਼ਨ ਤੇ ਕਾਬਜ ਰਹੀਆਂ।ਚੈਸ ਵਿੱਚ ਅੰਡਰ 19 ਦੀਆਂ ਕੁੜੀਆਂ ਨੇ ਪਹਿਲੀ ਪੁਜੀਸ਼ਨ ਅਤੇ ਮੁੰਡਿਆਂ ਨੇ ਦੂਸਰ ਪੁਜੀਸ਼ਨ ਹਾਸ਼ਲ ਕੀਤੀ।ਗਤਕਾ ਵਿੱਚ ਵੀ ਪਹਿਲੀ ਪੁਜੀਸ਼ਨ ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਹੀ ਹਿੱਸੇ ਆਈ।
ਵਿਦਿਆਰਥੀਆਂ ਵੱਲੋਂ ਜਿਲ੍ਹਾ ਪੱਧਰੀ ਖੇਂਡਾ ਵਿਚ ਵਧੀਆਂ ਪ੍ਰਦ੍ਰਸ਼ਨ ਕਰਨ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਸਕੂਲ ਦੀ ਮਨੈਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਸੱਤਪਾਲ,ਸੀ.ਏ ਸ੍ਰੀ ਨਰੇਸ਼ ਗੋਇਲ ਅਤੇ ਸਲਾਹਕਾਰ ਕਾਂਸਲ ਜੀ ਨੇ ਬੱਚਿਆਂ ਅਤੇ ਅਧਿਆਪਕਾ ਨੂੰ ਵਧਾਈ ਦਿੱਤੀ ਤੇ ਹੋਸ਼ਲਾ ਅਫਜਾਈ ਕੀਤੀ।
ਸਕੂਲ ਦੀ ਬੈਡਮਿੰਟਨ ਖਿਡਾਰਣ ਇਸ਼ੀਕਾ ਢੀਂਗਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਡੀ ਜਿੱਤ ਦਾ ਸਿਹਰਾ ਸਾਡੇ ਕੋਚ ਮੈਡਮ ਮਨਜੀਤ ਕੌਰ ਦੇ ਸਿਰ ਜਾਂਦਾ ਹੈ ਜੋ ਕਿ ਸਾਡੇ ਹਮੇਸ਼ਾ ਹੀ ਮਾਰਗ ਦਰਸ਼ਕ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *