ਮਜਦੂਰਾਂ ਦੀਆਂ ਮੰਗਾਂ ਨਾ ਮੰਨਣ ‘ਤੇ ਤਿੱਖਾ ਸ਼ੰਘਰਸ ਕਰਨ ਦੀ ਚੇਤਾਵਨੀ

ss1

ਮਜਦੂਰਾਂ ਦੀਆਂ ਮੰਗਾਂ ਨਾ ਮੰਨਣ ‘ਤੇ ਤਿੱਖਾ ਸ਼ੰਘਰਸ ਕਰਨ ਦੀ ਚੇਤਾਵਨੀ

26-10
ਤਪਾ ਮੰਡੀ 26 ਅਗਸਤ(ਨਰੇਸ਼ ਗਰਗ)-ਸੀ.ਪੀ.ਆਈ(ਐਮ.ਐਲ) ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਦਰਾਕਾ ਵਿਖੇ ਰੈਲੀ ਕੀਤੀ ਗਈ ਅਤੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਲਈ ਕਮੇਟੀ ਦੀ ਚੋਣ ਵੀ ਕੀਤੀ ਗਈ। ਜਿਸ ‘ਚ ਮਜਦੂਰ ਮੁਕਤੀ ਮੋਰਚਾ ਦੇ ਪਰਧਾਨ ਬੀਬੀ ਸਿੰਦਰ ਕੋਰ ਦਰਾਕਾ,ਸਕੱਤਰ ਸੁਖਜਿੰਦਰ ਕੋਰ ਅਤੇ ਮੀਤ ਪਰਧਾਨ ਜਸਵਿੰਦਰ ਕੋਰ ਸਮੇਤ 9 ਮੈਂਬਰੀ ਕਮੇਟੀ ਚੁਣੀ ਗਈ। ਇਸ ਮੋਕੇ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਪੰਜਾਬ ਦੇ ਦਲਿਤ ਮਜਦੂਰ ਅੱਜ ਭੁੱਖਮਰੀ ਦੇ ਕਿਨਾਰੇ ਤੇ ਖੜੇ ਹਨ ਸਰਕਾਰਾਂ ਦਾ ਕੋਈ ਧਿਆਨ ਨਹੀਂ ਅੱਜ ਪੰਜਾਬ ‘ਚ ਮਜਦੂਰ ਜਮਾਤ ਕੋਲ ਕੋਈ ਪੱਕਾ ਰੁਜਗਾਰ ਅਤੇ ਨਾ ਜਮੀਨ ਹੈ। ਜੋ ਸਰਕਾਰ ਵੱਲੋਂ ਮੰਨੀਆਂ ਮੰਗਾਂ ਕਰਨ ‘ਚ ਅਫਸਰਸ਼ਾਹੀ ਟਾਲਮਟੋਲ ਕਰ ਰਹੀ ਹੈ। ਜਿਨਾਂ ‘ਚ 5-5 ਮਰਲੇ ਦੇ ਪਲਾਟ,ਨਰਮੇ ਦਾ ਮੁਆਵਜਾ ਜਾਂ ਨਰੇਗਾ ਲਈ 100 ਦਿਨ ਕੰਮ,ਸਸਤਾ ਅਨਾਜ,ਬਿਜਲੀ ਪਾਣੀ ਮੁਫਤ ਆਦਿ ਹਨ ਉਨਾਂ ਕਿਹਾ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਲਾਗੂ ਨਾ ਕੀਤੀਆਂ ਤਾਂ ਮਜਦੂਰਾਂ ਵੱਲੋਂ ਤਿੱਖਾ ਸੰਘਰਸ ਕੀਤਾ ਜਾਵੇਗਾ। ਇਸ ਮੋਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲਾ ਆਗੂ ਕਾਮਰੇਡ ਹਰਚਰਨ ਸਿੰਘ ਰੂੜੇਕੇ,ਰਾਮ ਸਿੰਘ ਬਦਰਾ ਨੇ ਪਿੰਡਾਂ ਦੀਆਂ ਪੰਚਾਇਤਾਂ,ਅਫਸਰ ਅਤੇ ਸਰਕਾਰ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਹਨ। ਮਜਦੂਰ ਜਮਾਤ ਨੂੰ ਅਪਣੀ ਸਿਆਸੀ ਪਾਰਟੀ ਸੀ.ਪੀ.ਆਈ.(ਐਮ.ਐਲ) ਨਾਲ ਜੁੜਨਾ ਚਾਹੀਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *