ਸ੍ਰੋ.ਅ.ਦ. (ਅ) ਕਨੇਡਾ ਵੱਲੋਂ ਜੱਥੇਦਾਰ ਦਾਦੂਵਾਲ ਦਾ ਕਨੇਡਾ ਪਹੁੰਚਣ ‘ਤੇ ਨਿੱਘਾ ਸਵਾਗਤ : ਹੰਸਰਾ/ਪਾਂਗਲੀ

ss1

ਸ੍ਰੋ.ਅ.ਦ. (ਅ) ਕਨੇਡਾ ਵੱਲੋਂ ਜੱਥੇਦਾਰ ਦਾਦੂਵਾਲ ਦਾ ਕਨੇਡਾ ਪਹੁੰਚਣ ‘ਤੇ ਨਿੱਘਾ ਸਵਾਗਤ : ਹੰਸਰਾ/ਪਾਂਗਲੀ

26-2 (1)
ਫ਼ਰੀਦਕੋਟ/ਕੈਨੇਡਾ, 26 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਸਰਬੱਤ ਖਾਲਸਾ ਜੱਥੇਬੰਦੀਆਂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਬੀਤੇ ਦਿਨੀਂ ਜਿਓ ਹੀ ਕਨੇਡਾ ਵਿਦੇਸ਼ੀ ਧਰਤੀ ‘ਤੇ ਪੁੱਜੇ ਤਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਰਕੱਢ ਆਗੂਆਂ ਸਮੇਤ ਸੰਗਤਾਂ ਵੱਲੋਂ ਏਅਰਪੋਰਟ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਉਕਤ ਮੌਕੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ‘ਤੇ ਕੈਨੇਡਾ ਈਸਟ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਥੇ ਅਸੀਂ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕੈਨੇਡਾ ਵਿੱਚ ‘ਜੀ ਆਇਆਂ’ ਕਹਿੰਦੇ ਹਾਂ,ਉਥੇ ਉਨ੍ਹਾਂ ਦੇ ਦੌਰੇ ਦੌਰਾਨ ਪੰਥ ਦੇ ਮੌਜੂਦਾ ਹਾਲਾਤਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਆਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸਰਬੱਤ ਖਾਲਸਾ ਦੌਰਾਨ ਸੰਗਤ ਨੇ ਸੇਵਾ ਬਖਸ਼ੀ ਸੀ ‘ਤੇ ਬਾਦਲ ਦੀ ਹੈਂਕੜਬਾਜ ਸਰਕਾਰ ਨੇ ਉਨ੍ਹਾਂ ਨੂੰ ਬਾਕੀ ਜਥੇਦਾਰਾਂ ਸਮੇਤ ਕਈ ਵਾਰ ਜੇਲ ਵਿੱਚ ਡੱਕ ਕੇ ਪੰਥ ਨਾਲ ਧ੍ਰੋਹ ਕਮਾਇਆ ਹੈ, ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੋ ਕੁ ਹਫਤੇ ਕੈਨੇਡਾ ‘ਚ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨਗੇ ‘ਤੇ ਨਵੰਬਰ ਵਿੱਚ ਹੋ ਰਹੇ ਸਰਬੱਤ ਖਾਲਸਾ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਨਾਲ ਅਹਿਮ ਬੈਠਕਾਂ ਕਰਨਗੇ ਤਾਂ ਜੋ ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ । ਉਕਤ ਆਗੂਆ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕਰ ਸਕੀ ਪ੍ਰੰਤੂ 2017 ਤੋਂ ਬਾਅਦ ਪੰਥ-ਏ-ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਅੰਦਰ ਵਗ ਰਹੇ ਨਸ਼ਿਆ ਦੇ ਦਰਿਆ ਨੂੰ ਠੱਲ ਪਾਈ ਜਾ ਸਕੇ।

print
Share Button
Print Friendly, PDF & Email