ਪੰਜਾਬ ਚ ਪਾਣੀ ਦੇ ਸੰਕਟ ਨੂੰ ਹੋਰ ਵਧਾ ਰਹੇ ਨੇ ਧੜਾ ਧੜ ਲੱਗ ਰਹੇ ਆਰ. ਓ ਸਿਸਟਮ

ss1

ਪੰਜਾਬ ਚ ਪਾਣੀ ਦੇ ਸੰਕਟ ਨੂੰ ਹੋਰ ਵਧਾ ਰਹੇ ਨੇ ਧੜਾ ਧੜ ਲੱਗ ਰਹੇ ਆਰ. ਓ ਸਿਸਟਮ
60 ਤੋਂ 70 ਫੀਸਦੀ ਪਾਣੀ ਚਲਾ ਜਾਂਦਾ ਵੇਸਟ ਵਿੱਚ

8-9
ਮਾਨਸਾ (ਰੀਤਵਾਲ) : ਪਿਛਲੇ ਕਈ ਸਾਲਾ ਤੋਂ ਪੰਜਾਬ ਵਿੱਚ ਆਰ.ਓ ਸਿਸਟਮ ਲਗਾਉਣ ਦਾ ਕਰੇਜ ਵੱਧਦਾ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਆਪਣੇ ਪੌਣ ਪਾਣੀ ਕਾਰਨ ਪੰਜਾਬ ਪੂਰੇ ਸੰਸਾਰ ਵਿੱੱਚ ਵੱਖਰੀ ਪਛਾਣ ਰੱਖਦਾ ਸੀ। ਪੰਜਾਬ ਵਿੱਚ ਪਿਛਲੇ ਦਹਾਕਿਆਂ ਤੋ ਝੋਨੇ ਦੀਆਂ ਫਸਲਾਂ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਜਿਸ ਕਾਰਨ ਪਾਣੀ ਦਾ ਲੈਵਲ ਖਤਰਨਾਕ ਡੂੰਘਾਈ ਤੇ ਪਹੁੰਚ ਗਿਆ ਹੈ। ਇਸ ਕਾਰਨ ਖੇਤੀਬਾੜੀ ਵਿਭਾਗ ਦੇ ਮਾਹਿਰ ਗਹਿਰੀ ਚਿੰਤਾ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਆਦਾ ਕੀਟਨਾਸ਼ਕਾਂ ਅਤੇ ਰਸਾਈਨਿਕ ਖਾਦਾਂ ਦੀ ਵਰਤੋਂ ਇਸ ਕਿੱਤੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਕਾਰਨ ਮਾਲਵਾ ਖੇਤਰ ਦਾ ਜਮੀਨ ਹੇਠਲਾ ਪਾਣੀ ਪੀਣ ਯੋਗ ਨਹੀ ਰਿਹਾ ਜਿਸ ਦੀ ਵਰਤੋ ਨਾਲ ਲੋਕ ਕੈਂਸਰ,ਕਾਲਾ ਪੀਲੀਆ,ਹੱਡੀਆਂ ਦੇ ਗੰਭੀਰ ਰੋਗਾਂ ਦੀ ਲਪੇਟ ਚ ਆ ਰਹੇ ਹਨ। ਇਸ ਦੇ ਡਰੋਂ ਪਿੰਡਾਂ ਸ਼ਹਿਰਾਂ ਦੀਆ ਵੱਖ-ਵੱਖ ਥਾਵਾਂ ਤੇ ਘਰਾਂ ਵਿੱਚ ਆਰ.ਓ ਸਿਸਟਮ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਨਾਲ ਭਾਵੇਂ ਪੀਣ ਨੂੰ ਤਾਂ ਸਾਫ ਪਾਣੀ ਤਾਂ ਮਿਲ ਰਿਹਾ ਹੈ ਪਰ ਪਾਣੀ ਦੀ ਬਰਬਾਦੀ ਵੀ ਵੱਡੇ ਪੱਧਰ ਤੇ ਹੋ ਰਹੀ। ਜੇਕਰ ਆਰ.ਓ ਨਾਲ ਅਸੀ 100 ਲੀਟਰ ਜਮੀਨ ਹੇਠਲਾ ਪਾਣੀ ਸਾਫ ਕਰਦੇ ਹਾਂ ਤਾਂ ਸਾਨੂੰ 30 ਤੋਂ 40 ਲੀਟਰ ਪਾਣੀ ਹੀ ਪੀਣ ਯੋਗ ਮਿਲਦਾ ਹੈ ਬਾਕੀ ਬਚਿਆ ਪਾਣੀ ਗੰਦੇ ਨਾਲੇ ਵਿੱਚ ਚੱਲਿਆ ਜਾਂਦਾ ਹੈ। ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀ। ਇਸ ਤਰਾਂ ਇੱਕ ਇੱਕ ਪਰਿਵਾਰ ਸੈਂਕੜੇ ਲੀਟਰ ਪਾਣੀ ਬਰਬਾਦ ਕਰ ਰਿਹਾ ਹੈ। ਜਦੋਂ ਕਿ ਇਸ ਪਾਣੀ ਦੀ ਅਸੀ ਕੱਪੜੇ ਧੋਣ ਲਈ ਜਾ ਵਰਤਨ ਧੋਣ ਲਈ ਵੀ ਵਰਤੋ ਕਰ ਸਕਦੇ ਹਾਂ, ਸਰਕਾਰ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਜਮੀਨ ਹੇਠਲੇ ਪਾਣੀ ਲੈਵਲ ਨੂੰ ਹੇਠਾਂ ਜਾਣ ਤੋ ਰੋਕਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ ।

print
Share Button
Print Friendly, PDF & Email

Leave a Reply

Your email address will not be published. Required fields are marked *