ਨੌਜਵਾਨਾਂ ਨੂੰ ਤੋਂ ਦੂਰ ਰਹਿਣ ਲਈ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾਵੇਗਾ- ਰਾਜ ਦੁੱਲਮਾਂ

ss1

ਨੌਜਵਾਨਾਂ ਨੂੰ ਤੋਂ ਦੂਰ ਰਹਿਣ ਲਈ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾਵੇਗਾ-ਰਾਜ ਦੁੱਲਮਾਂ

8-8
ਸੰਦੌੜ, 8 ਮਈ (ਜੱਸੀ ਚੀਮਾ): ਅੱਜ ਦੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਵਰਗੀ ਭੈੜੀ ਬਿਮਾਰੀ ਦਾ ਸਿਕਾਰ ਹੋ ਰਹੀ ਹੈ ਉਹਨਾਂ ਨੂੰ ਇਸ ਤੋਂ ਦੂਰ ਰਹਿਣ ਲਈ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾਵੇਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਕਾਲੇ ਦੀ ਉੱਘੀ ਧਾਰਮਿਕ ਸਖਸੀਅਤ ਤੇ ਸਮਾਜ ਸੇਵੀ ਨੰਬਰਦਾਰ ਰਾਜ ਸਿੰਘ ਦੁੱਲਮਾਂ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਹਨਾਂ ਨੂੰ ਗੁਰੂਆਂ ਦੇ ਦਰਸਾਏ ਸਿੱਖੀ ਸਰੂਪ ਵਾਲੇ ਮਾਰਗ ਤੇ ਤੋਰਨਾਂ ਹਰ ਸਮਾਜ ਸੇਵੀ ਸੰਸਥਾ ਦਾ ਮੁਢਲਾ ਫਰਜ਼ ਹੈ।ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਹਰ ਇੱਕ ਦਾ ਇਹ ਫਰਜ਼ ਬਣਦਾ ਹੈ ਕਿ ਅਸੀ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਇੱਕ ਨਸ਼ਾ ਮੁੱਕਤ ਸਮਾਜ ਦੀ ਸਿਰਜਣਾਂ ਕੀਤੀ ਜਾਵੇ।

print
Share Button
Print Friendly, PDF & Email