ਸਾਂਤਮਈ ਧਰਨੇ ਨਾਲ ਹੱਲ ਨਹੀ ਹੋਣਾ ਸੰਘਰਸ਼ ਨੂੰ ਤਿੱਖਾ ਕਰਨਾ ਪੈਣਾ : ਕਾਕਾ ਸਿੰਘ ਕੋਟੜਾ

ss1

ਸਾਂਤਮਈ ਧਰਨੇ ਨਾਲ ਹੱਲ ਨਹੀ ਹੋਣਾ ਸੰਘਰਸ਼ ਨੂੰ ਤਿੱਖਾ ਕਰਨਾ ਪੈਣਾ : ਕਾਕਾ ਸਿੰਘ ਕੋਟੜਾ
ਸ਼ਕਿਸਾਨਾਂ ਦਾ ਧਰਨੇ ਸੱਤਵੇ ਦਿਨ ਵੀ ਜ਼ਾਰੀ

IMG_20160825_161718
ਰਾਮਪੁਰਾ ਫੂਲ 25 ਅਗਸਤ (ਕੁਲਜੀਤ ਸਿੰਘ ਢੀਗਰਾਂ): ਆਲੂਆਂ ਦੀ ਅਦਾਇਗੀ ਨੂੰ ਲੈ ਕੇ ਭਾਰਤੀ ਕਿਸ਼ਾਨ ਯੂਨੀਅਨ ਸਿੱਧੂਪਾਰ ਵੱਲੋ ਸਥਾਨਕ ਢਿੱਲੋ ਕੋਲਡ ਸਟੋਰ ਅੱਗੇ ਲਗਾਇਆ ਧਰਨਾ ਅੱਜ ਸੱਤਵੇ ਦਿਨ ਵੀ ਜ਼ਾਰੀ ਰਿਹਾ । ਧਰਨੇ ਦੋਰਾਨ ਭਾਰਤੀ ਕਿਸ਼ਾਨ ਯੂਨੀਅਨ ਦੇ ਆਗੂ ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੱਤ ਦਿਨ ਹੋ ਗਏ ਲਾਰੇ ਲਾਉਦਿਆਂ ਪਰ ਅਜੇ ਤੱਕ ਕੋਈ ਹੱਲ ਨਹੀ ਨਿਕਲਿਆਂ ਜਿਸ ਕਾਰਨ ਹੁਣ ਇਸ ਮਸਲੇ ਦਾ ਹੱਲ ਸਾਂਤਮਈ ਢੰਗ ਨਾਲ ਨਹੀ ਹੋਣ ਵਾਲਾ ਬਲਕਿ ਕਿਸਾਨਾ ਨੂੰ ਆਪਣੀ ਜਿਨਸ ਦੀ ਕੀਮਤ ਬਸੂਲ ਕਰਨ ਲਈ ਸੰਘਰਸ਼ ਨੂੰ ਤਿੱਖਾ ਕਰਨਾ ਪੈਣਾ । ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਹੀ ਕੋਈ ਹੱਲ ਨਹੀ ਕੀਤਾ ਗਿਆ ਤਾਂ ਉਹ ਕੋਲਡ ਸਟੋਰ ਚ, ਪਏ ਆਲੂ ਚੁੱਕ ਕੇ ਕਿਸਾਨਾ ਨੂੰ ਵੰਡ ਦੇਣਗੇ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਸ ਮੋਕੇ ਬੋਲਦਿਆਂ ਬਲਾਕ ਫੂਲ ਦੇ ਪ੍ਰਧਾਨ ਅਰਜ਼ੂਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤੀ ਕਰਕੇ ਕੋਲਡ ਸਟੋਰ ਦੇ ਮਾਲਕ ਸਰੇਆਮ ਕੋਲਡ ਸਟੋਰ ਚ, ਆ ਜਾ ਰਹੇ ਹਨ ਜਿਸ ਕਾਰਨ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ । ਉਹਨਾਂ ਕਿਹਾ ਕਿ ਕਿਸਾਨਾਂ ਨਾਲ ਹਿਸਾਬ ਕਰਨ ਤੋ ਬਾਦ ਵੀ ਅਜੇ ਤੱਕ ਕੋਈ ਹੱਲ ਨਹੀ ਕੀਤਾ ਗਿਆ । ਜਿਸ ਕਾਰਨ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ । ਧਰਨੇ ਦੇ ਸੱਤਵੇ ਦਿਨ ਭਾਰਤੀ ਕਿਸ਼ਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜਿਲਾਂ ਪ੍ਰਧਾਨ ਸੁਰਮੁੱਖ ਸਿੰਘ ਆਪਣੇ ਸਾਥੀਆਂ ਨਾਲ ਧਰਨੇ ਚ, ਸ਼ਾਮਲ ਹੋਏ । ਜਿਕਰਯੋਗ ਹੈ ਕਿ ਵੱਖ ਵੱਖ ਪਿੰਡਾ ਦੇ ਕਿਸਾਨਾ ਨੇ ਉਕਤ ਕੋਲਡ ਸਟੋਰ ਵਿੱਚ ਤੇ ਕਈਆਂ ਨੇ ਕੋਲਡ ਸਟੋਰ ਮਾਲਕਾ ਦੀ ਜਿੰਮੇਵਾਰੀ ਤੇ ਹੰਨੂਮਾਨਗੜ ਵਿਖੇ ਆਪਣੇ ਆਲੂ ਸਟੋਰ ਕੀਤੇ ਸਨ ਕਿ ਕਰੀਬ 2000 ਗੱਟਾ ਸਨ ਤੇ ਕੋਲਡ ਸਟੋਰ ਮਾਲਕਾ ਵੱਲੋ ਬਿਨਾਂ ਕਿਸਾਨਾ ਨੂੰ ਦੱਸਿਆ ਉਹਨਾਂ ਦੇ ਕਰੀਬ ਇੱਕ ਕਰੋੜ ਰੂਪਏ ਦੇ ਆਲੂ ਵੇਚ ਦਿੱਤੇ ।ਜਿਸਦੇ ਰੋਸ਼ ਵੱਜੋ ਕਿਸਾਨਾ ਨੇ ਕੋਲਡ ਸਟੋਰ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾ ਦਿੱਤਾ । ਇਸ ਮੋਕੇ ਕਿਸਾਨ ਆਗੂ ਭੋਲਾ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਸਾਧਾ ਸਿੰਘ, ਗੁਰਿੰਦਰ ਦੀਪ ਤੋ ਇਲਾਵਾ ਭਾਰੀ ਗਿਣਤੀ ਚ, ਕਿਸਾਨ ਸ਼ਾਮਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *