ਭੂਰੀਵਾਲੇ ਆਸ਼ਰਮ ਲੁਧਿਆਣਾ ਵਿੱਚ ਸਤਿਗੁਰੂ ਸ਼ੀ ਬਹਮਸਾਗਰ ਜੀ ਮਹਾਰਾਜ ਭੂਰੀ ਵਾਲਿਆਂ ਦਾ ਅਵਤਾਰ ਦਿਵਸ ਸਮਾਗਮ ਸੰਪੰਨ

ss1

ਭੂਰੀਵਾਲੇ ਆਸ਼ਰਮ ਲੁਧਿਆਣਾਵਿੱਚ ਸਤਿਗੁਰੂ ਸ਼ੀ ਬਹਮਸਾਗਰ ਜੀ ਮਹਾਰਾਜ ਭੂਰੀਵਾਲਿਆਂ ਦਾ ਅਵਤਾਰ ਦਿਵਸ ਸਮਾਗਮ ਸੰਪੰਨ
ਸਾਧਕ ਉਹ ਜੋ ਗੁਰੂਆਂ ਦੇ ਆਦੇਸ਼ ਤੇ ਉਪਦੇਸ਼ ਅੁਨਸਾਰ ਜੀਵਨ ਬਤੀਤ ਕਰੇ: ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ

25-34 (1) 25-34 (3) 25-34 (5)
ਗੜ੍ਹਸ਼ੰਕਰ, ਲੁਧਿਆਣਾ ੨੫ ਅਗਸਤ (ਅਸ਼ਵਨੀ ਸਹਿਜਪਾਲ) ਮਹਾਰਾਜ ਭੂਰੀਵਾਲੇ ਗੁਰਗੱਦੀ ਪੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਢੀ ਸਤਿਗੁਰੂ ਸ਼ੀ ਬਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਅਤੇ ਭਗਵਾਨ ਸ਼ੀ ਕਿਸ਼ਨ ਜੀ ਦੇ ਅਵਤਾਰ ਦਿਵਸ ਸਮਰਪਿਤ ਲੁਧਿਆਣਾ ਸਥਿਤ ਭਰਤ ਨਗਰ ਚੌਂਕ ਨੇੜੇ ਸਥਿਤ ਭੂਰੀਵਾਲੇ ਆਸ਼ਰਮ ਵਿੱਚ ਭੂਰੀਵਾਲੇ ਗੁਰਗੱਦੀ ਪੰਪਰਾ ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼ੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪਸਤੀ ਹੇਠ ਕਰਵਾਇਆ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਸ਼ਰਧਾੁਪੂਰਵਕ ਸੰਪੰਨ ਹੋ ਗਿਆ। ਸੰਤ ਸਮਾਗਮ ਦੀ ਸਮਾਪਤੀ ਮੌਕੇ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਆਖੰਡ ਪਾਠਾਂ ਦੇ ਭੋਗ ਪਾਏ ਗਏ । ਤੇ ਰਾਤਰੀ ਮੌਕੇ ਭਗਵਾਨ ਸ਼ੀ ਕਿਸ਼ਨ ਜੀ ਤੇ ਸਤਿਗੁਰੂ ਬਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਵੇਲਾ ਪਰ ਸਮੂਹ ਸੰਗਤਾਂ ਨੇ ਅਚਾਰੀਆ ਚੇਤਨਾਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਰਹਿਨੁਮਾਈ ਹੇਠ ਪੂਜਾ ਅਰਚਨਾ ਕੀਤੀ ਗਈ। ਸਨਾਤਨ ਧਰਮ ਦੇ ਇਸ ਮਹਾਨ ਪਰਭ ਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਵੇਦਾਂਤ ਅਚਾਰੀਆ ਸਵਾਮੀ ਸ਼ੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਪਵਚਨਾਂ ਕਰਦਿਆਂ ਆਖਿਆ ਕਿ ਭੂਰੀਵਾਲੇ ਗੁਰਗੱਦੀ ਪੰਪਰਾ ਦੇ ਮੌਢੀ ਸਤਿਗੁਰੂ ਬਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਜਿਨਾ ਦਾ ਅਵਤਾਰ ਵੀ ਭਾਦੋਂ ਵਦੀ ਅਸ਼ਟਮੀ ਵਾਲੇ ਦਿਨ ਜਿਲਾ੍ਹ ਰੂਪਨਗਰ ਦੇ ਪਿੰਡ ਰਾਮਪੁਰ ਧਾਮ ਵਿੱਚ ਹੋਇਆ । ਸਤਿਗੁਰਾਂ ਦੇ ਮੁਖਾਰਬਿੰਦ ਤੋਂ ਨਿਕਲੇ ਅਨਮੋਲ ਸ਼ਬਦਾਂ ਅੁਨਸਾਰ ਹੀ ਭੂਰੀਵਾਲੇ ਗੁਰਗੱਦੀ ਪੰਪਰਾ ਦੀ ਸਮੁੱਚੀ ਨਾਮਲੇਵਾ ਸੰਗਤ ਲੁਧਿਆਣਾ ਸਥਿਤ ਆਸ਼ਰਮ ਵਿੱਚ ਹੀ ਸ਼ੀ ਕਿਸ਼ਨ ਜਨਮਅਸ਼ਟਮੀ ਵਾਲੇ ਦਿਨ ਹਰ ਸਾਲ ਸਤਿਗੁਰਾਂ ਦਾ ਅਵਤਾਰ ਦਿਹਾੜਾ ਸ਼ਰਧਾ ਭਾਵ ਨਾਲ ਮਨਾਉਦੀਂ ਹੈ। ਅਚਾਰੀਆ ਜੀ ਨੇ ਕਿਹਾ ਕਿ ਸਤਿਗੁਰਾਂ ਦੇ ਅਵਤਾਰ ਦਿਵਸ ਪੇਰਣਾ ਸੋਤ ਹੁੰਦੇ ਹਨ। ਇਨਾ ਸਮਾਗਮਾਂ ਤੇ ਸ਼ਰਧਾਭਾਵ ਨਾਲ ਸਿਜਦਾ ਹੋ ਕੇ ਨਿਰਸਵਾਰਥ ਸੇਵਾ ਸਿਮਰਨ ਦਾਨ ਕਰਦੇ ਹੋਏ ਸਾ ਗੁਰੂਆਂ ਦੇ ਦਰਸਾਏ ਮਾਰਗ ਤੇ ਚਲ ਕੇ ਸਾਦਗੀ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅਚਾਰੀਆ ਜੀ ਨੇ ਕਿਹਾ ਇਸ ਮੌਕੇ ਸੰਤ ਮਹਾਂਪੁਰਸ਼ਾਂ ਵਿੱਚ ਸਵਾਮੀ ਹਰਬੰਸ ਲਾਲ ਜੀ ਬਹਮਚਾਰੀ ਡੇਹਲੋਂ, ਸਵਾਮੀ ਕੇਸ਼ਵਾ ਨੰਦ ਅਭਦੂਤ, ਸਵਾਮੀ ਚਰਨ ਕਮਲਾ ਨੰਦ, ਸਵਾਮੀ ਸਰਵੱਗਿਆ ਨੰਦ, ਸਵਾਮੀ ਫੁੰਮਣ ਦਾਸ ਸਮੇਤ ਵੱਖ ਵੱਖ ਪਾਂਤਾਂ ਤੋਂ ਪੁੱਜੀਆਂ ਭੂਰੀਵਾਲੇ ਨਾਮਲੇਵਾ ਸੰਗਤਾਂ ਨੇ ਗੁਰੂਆਂ ਦੇ ਅਵਤਾਰ ਦਿਹਾੜੇ ਤੇ ਸਿਜਦਾ ਹੋ ਕੇ ਖੁਸ਼ੀਆਂ ਪਾਪਤ ਕੀਤੀਆਂ।

print
Share Button
Print Friendly, PDF & Email