ਵਿਕਾਸ ਕਾਰਜਾਂ ਲਈ ਦੋ ਪਿੰਡਾਂ ਨੂੰ 20 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ, ਨਰਮਾ ਚੁਗਾਈ ਦੇ ਚੈੱਕ ਵੀ ਕੀਤੇ ਤਕਸੀਮ

ss1

ਵਿਕਾਸ ਕਾਰਜਾਂ ਲਈ ਦੋ ਪਿੰਡਾਂ ਨੂੰ 20 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ, ਨਰਮਾ ਚੁਗਾਈ ਦੇ ਚੈੱਕ ਵੀ ਕੀਤੇ ਤਕਸੀਮ

25-22

ਤਲਵੰਡੀ ਸਾਬੋ , 25 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾ ਦੇਣ ਦੀ ਲੜੀ ਹਲਕਾ ਤਲਵੰਡੀ ਸਾਬੋ ਅੰਦਰ ਜਾਰੀ ਰੱਖਦਿਆਂ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਦੋ ਪਿੰਡਾਂ ਮਾਹੀਨੰਗਲ ਅਤੇ ਕਮਾਲੂ ਨੂੰ ਕਰੀਬ 20 ਲੱਖ ਰੁਪਏ ਦੀਆਂ ਗ੍ਰਾਂਟਾ ਦੇ ਚੈੱਕ ਤਕਸੀਮ ਕੀਤੇ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਨਰਮਾ ਚੁਗਾਈ ਦੇ ਚੈੱਕ ਵੀ ਮਜਦੂਰਾਂ ਨੂੰ ਵੰਡੇ ਗਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਅਤੇ ਪੱਛੜੇ ਵਰਗਾਂ ਦਾ ਵਿਸ਼ੇਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਕਤ ਵਰਗਾਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਮੁੁਹੱਈਆ ਕਰਵਾਈ ਜਾ ਰਹੀ ਹੈ ਉੱਥੇ ਇਨ੍ਹਾਂ ਵਰਗਾਂ ਨੂੰ ਦੋ ਸੌ ਯੂੁਨਟ ਬਿਜਲੀ ਵੀ ਮੁਆਫ ਹੈ।ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਦੇ ਨਾਲ ਨਾਲ ਉਕਤ ਵਰਗ ਨੂੰ ਸ਼ਗਨ ਸਕੀਮ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤੇ ਜਿੱਥੇ ਪਿੱਛੇ ਜਿਹੇ ਗਰੀਬ ਵਰਗ ਦੇ ਉਨ੍ਹਾਂ ਵਿਅਕਤੀਆਂ ਨੂੰ ਜਿਨ੍ਹਾ ਦਾ ਰੋਜਗਾਰ ਦਾ ਕੋਈ ਵੀ ਸਾਧਨ ਨਹੀ ਹੈ ਨੂੰ ਸਬਜੀ ਰੇਹੜੀਆਂ ਵੰਡੀਆਂ ਗਈਆਂ ਉੱਥੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਤੇ ਹੋਰ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਹੁਣ ਨਰਮਾ ਚੁਗਾਈ ਦੀ ਸਹਾਇਤਾ ਰਾਸ਼ੀ ਦੇਣ ਉਪਰੰਤ ਪਿੰਡਾਂ ਦੇ ਗਰੀਬ ਵਰਗ ਨਾਲ ਸਬੰਧਿਤ ਬਣਾਏ ਗਏ ਕਲੱਬਾਂ ਨੂੰ ਜਲਦੀ ਹੀ ਸਾਂਝੇ ਕੰਮਾਂ ਲਈ ਭਾਂਡੇ ਅਤੇ ਟੈਂਟ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 5500 ਨਵੀਆਂ ਪੈਨਸ਼ਨਾਂ ਲਾ ਦਿੱਤੀਆਂ ਗਈਆਂ ਹਨ ਤੇ 1500 ਕੱਟੇ ਆਟਾ ਦਾਲ ਕਾਰਡ ਮੁੜ ਵਹਾਲ ਕਰ ਦਿੱਤੇ ਗਏ ਹਨ ਜਦੋਂੋਿਕ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਪੰਚਾਇਤੀ ਥਾਵਾਂ ਪਈਆਂ ਹਨ ਪੰਜ ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾ ਰਹੇ ਹਨ ਅਤੇ ਮਕਾਨਾਂ ਦੀ ਮੁਰੰਮਤ ਲਈ ਵੀ ਪੈਸੇ ਦਿੱਤੇ ਜਾਣਗੇ।ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਲੋਕਾਂ ਨੂੰ ਉਨ੍ਹਾਂ ਦਾ ਆਉਣ ਵਾਲੀ ਚੋਣ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਪਥਰਾਲਾ ਪੀ ਏ., ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਟਰੱਕ ਯੁਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਅਕਾਲੀ ਦਲ ਰਾਮਾਂ ਸਰਕਲ ਇੰਚਾਰਜ ਸਵਰਨਜੀਤ ਪੱਕਾ, ਤਲਵੰਡੀ ਇੰਚਾਰਜ ਬਲਵਿੰਦਰ ਗਿੱਲ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *