ਕਰਜ਼ੇ ਨੇ ਲਈ ਦੋ ਕਿਸਾਨਾਂ ਦੀ ਜਾਨ

ss1

ਕਰਜ਼ੇ ਨੇ ਲਈ ਦੋ ਕਿਸਾਨਾਂ ਦੀ ਜਾਨ

25-14
ਬੁਢਲਾਡਾ 25, ਅਗਸਤ(ਤਰਸੇਮ ਸ਼ਰਮਾਂ) : ਬਰੇਟਾ ਨੇੜਲੇ ਪਿੰਡ ਖੁਡਾਲ ਕਲਾ ਦੇ 56 ਸਾਲਾਂ ਕਿਸਾਨ ਗੁਰਮੇਲ ਸਿੰਘ ਪੁੱਤਰ ਜੰਗ ਸਿੰਘ ਨੇ ਕਰਜ਼ੇ ਦੀ ਮਾਰ ਨਾ ਸਹਿੰਦਿਆਂ ਆਰਥਿਕ ਤੰਗੀ ਕਾਰਨ ਬੀਤੀ ਰਾਤ ਕੋਈ ਜਹਿਰੀਲੀ ਦਵਾਈ ਪੀ ਕੇ ਆਤਮ ਹੱੱਤਿਆ ਕਰ ਲਈ। ਢਾਈ ਏਕੜ ਜ਼ਮੀਨ ਵਾਲੇ ਇਸ ਕਿਸਾਨ ਦੇ ਤਿੰਨ ਧੀਆਂ ਅਤੇ ਇੱਕ ਬੇੇਟਾ ਹੈ। ਦੋ ਧੀਆਂ ਦੀ ਸ਼ਾਦੀ ਕਰਨ ਉਪਰੰਤ ਇਹ ਕਿਸਾਨ ਆਰਥਿਕ ਤੌਰ ਤੇ ਕਮਜੋਰ ਹੋ ਗਿਆ ਸੀ। ਇਸੇੇ ਤਰ੍ਹਾਂ ਪਿੰਡ ਖੁਡਾਲ ਕਲਾ ਦੇ ਨਾਲ ਲੱੱਗਦੇ ਪਿੰਡ ਕਾਹਨਗੜ੍ਹ ਦੇ 37 ਸਾਲਾਂ ਕਿਸਾਨ ਸੱਤਪਾਲ ਸਿੰਘ ਪੁੰੱਤਰ ਝੰਡਾ ਸਿੰਘ ਨੇ ਵੀ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਇੱਕ ਏਕੜ ਵਾਲਾ ਇਹ ਕਿਸਾਨ ਵੀ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸੀ। ਇਨ੍ਹਾਂ ਦੋਵਾਂ ਕਿਸਾਨਾਂ ਦੀਆਂ ਸਿਵਲ ਹਸਪਤਾਲ ਬੁਢਲਾਡਾ ਵਿਖੇ ਪੋੋਸਟਮਾਰਟਮ ਤੋਂ ਬਾਅਦ ਲਾਸ਼ਾ ਵਾਰਸਾਂ ਹਵਾਲੇੇ ਕਰ ਦਿੱਤਿਆ ਗਈਆਂ ਹਨ। ਬਰੇਟਾ ਪੁਲਿਸ ਨੇ ਇਸ ਮਾਮਲੇ ਸੰਬੰੰਧੀ 174 ਦ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈੇ।

print
Share Button
Print Friendly, PDF & Email

Leave a Reply

Your email address will not be published. Required fields are marked *