ਵਿਧਵਾ ਚਰਨ ਕੌਰ ਦਾ ਨੀਵਾਂ ਮਕਾਨ ਸਾਧ ਸੰਗਤ ਨੇ ਉੱਚਾ ਕਰਕੇ ਬਣਾਇਆ

ss1

ਵਿਧਵਾ ਚਰਨ ਕੌਰ ਦਾ ਨੀਵਾਂ ਮਕਾਨ ਸਾਧ ਸੰਗਤ ਨੇ ਉੱਚਾ ਕਰਕੇ ਬਣਾਇਆ

8-7 (2)
ਮੁੱਲਾਂਪੁਰ ਦਾਖਾ, 8 ਮਈ (ਮਲਕੀਤ ਸਿੰਘ) ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਦਰਬਾਰ ਵੱਲੋਂ ਚਲਾਏ ਜਾ ਰਹੇ 124 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਵਿੱਚੋਂ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਦੀ ਸਾਧ ਸੰਗਤ ਨੇ ਪਿੰਡ ਢੋਲਣ ਵਿਖੇ ਇੱਕ ਵਿਧਵਾ ਚਰਨ ਕੌਰ ਪਤਨੀ ਕਾਲਾ ਸਿੰਘ ਦਾ ਮਕਾਨ ਅੱਠ ਘੰਟਿਆ ਵਿੱਚ ਬਣਾ ਕੇ ਸਤਿਗੁਰ ਦੇ ਬਚਨਾਂ ਤੇ ਫੁੱਲ ਚੜਾਏ। ਵਿਧਵਾ ਭੈਣ ਚਰਨ ਕੌਰ ਪਤਨੀ ਕਾਲਾ ਸਿੰਘ ਨੇ ਡੇਰਾ ਸਰਧਾਲੂਆ ਦਾ ਤਹਿ ਦਿਲੋਂ ਧੰਨਵਾਦ ਕੀਤਾ।
15 ਮੈਂਬਰ ਬਲਜਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਭੈਣ ਜੋ ਕਿ ਆਰਥਿਕ ਪੱਖੋਂ ਕਮਜੋਰ ਸੀ, ਜਿਸਦਾ ਮਕਾਨ ਕਾਫੀ ਨੀਵਾਂ ਸੀ ਤੇ ਡਿੰਗੂ-ਡਿੰਗੂ ਕਰਦਾ ਸੀ। ਉਸਨੂੰ ਹਮੇਸਾਂ ਬਰਸਾਤਾਂ ਦੌਰਾਨ ਕਾਫੀ ਡਰ ਰਹਿੰਦਾ ਸੀ। ਉਸਨੇ ਆਪਣਾ ਮਕਾਨ ਬਣਾਉਣ ਲਈ ਡੇਰਾ ਪ੍ਰੇਮੀਆ ਨਾਲ ਸੰਪਰਕ ਕੀਤਾ। ਸਾਧ ਸੰਗਤ ਨੇ ਅੱਜ ਕੁੱਝ ਹੀ ਘੰਟਿਆ ਵਿੱਚ ਉਕਤ ਭੈਣ ਨੂੰ 2 ਕਮਰੇ ਬਣਾ ਕੇ ਦਿੱਤੇ। ਜਿਸਦੇ ਸਾਧ ਸੰਗਤ ਦਾ ਕੁੱਲ ਖਰਚਾਂ ਤਕਰਬੀਨ 30 ਹਜਾਰ ਦੇ ਲਗਭਗ ਆਇਆ ਹੈ।
ਮੈਂ ਹਮੇਸਾਂ ਸਾਧ ਸੰਗਤ ਦੀ ਰਿਣੀ ਰਹਾਂਗੀਚਰਨ ਕੌਰ ਆਪਣਾ ਮਕਾਨ ਬਣਦਾ ਦੇਖ ਵਿਧਵਾ ਚਰਨ ਕੌਰ ਨੇ ਖੁਸ਼ੀ ਵਿੱਚ ਕਿਹਾ ਕਿ ਮੈਂ ਹਮੇਸਾਂ ਸਾਧ ਸੰਗਤ ਦੀ ਰਿਣੀ ਰਹਾਂਗੀ ਜਿਨਾਂ ਨੇ ਮੇਰਾ ਗਰੀਬਣੀ ਦਾ ਮਕਾਨ ਕੁੱਝ ਹੀ ਘੰਟਿਆ ਵਿੱਚ ਵਿੱਚ ਪਾ ਦਿੱਤਾ ਹੈ।
ਇਸ ਮੌਕੇ ਮਿਸਤਰੀ ਟਹਿਲ ਸਿੰਘ, ਬਿੱਲੂ ਭਨੌਹੜ, ਕਾਲਾ ਸਿੰਘ, ਧਰਮਿੰਦਰ ਸਿੰਘ, ਸਾਬਕਾ ਭੰਗੀਦਾਸ ਦਰਸ਼ਨ ਸਿੰਘ, ਮੱਘਰ ਸਿੰਘ, ਕਰਨੈਲ ਸਿੰਘ, ਹਰਨੇਕ ਸਿੰਘ ਪਟਵਾਰੀ ਧੰਨਾਂ ਸਿੰਘ ਤੋਂ ਇਲਾਵਾ ਬਲਾਕ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, 25 ਮੈੈਬਰ, 15 ਮੈਂਬਰ, ਸੁਜਾਣ ਭੈਣਾਂ ਸਮੇਤ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *