ਘੋਲੀਆ ਖੁਰਦ ‘ਚ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਹੋਈਆਂ ਬਰਬਾਦ

ss1

ਘੋਲੀਆ ਖੁਰਦ ‘ਚ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਹੋਈਆਂ ਬਰਬਾਦ
ਨਿਕਾਸੀ ਨਾ ਹੋਣ ਕਾਰਨ ਗਲੀਆਂ ਨਾਲੀਆਂ ਵੀ ਲੋਕਾਂ ਲਈ ਬਣੀਆਂ ਨਰਕ

25-13
ਬਾਘਾ ਪੁਰਾਣਾ, 25 ਅਗਸਤ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ): ਸਰਕਾਰ ਵਲੋਂ ਥਾਂ-ਥਾਂ ਵਿਕਾਸ ਕਾਰਜਾਂ ਦੇ ਬੋਰਡ ਲਗਾਏ ਜਾ ਰਹੇ ਹਨ ਅਤੇ ਪਿੰਡਾਂ ਵਿਚ ਪ੍ਰਚਾਰ ਵੈਨਾਂ ਭੇਜ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਬਹੁਤ ਵਿਕਾਸ ਕੀਤਾ ਪਰ ਹਕੀਕਤ ਵਿਚ ਇਹ ਵਿਕਾਸ ਬਿਆਨਾਂ ਅਤੇ ਐਡਾਂ ਤੱਕ ਹੀ ਸੀਮਿਤ ਰਹਿ ਗਿਆ ਹੈ ਅਮਲੀ ਰੂਪ ਵਿਚ ਵਿਕਾਸ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਨਜਦੀਕੀ ਪਿੰਡ ਘੋਲੀਆ ਖੁਰਦ ‘ਚ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਨਾਲੀਆਂ ਨਰਕ ਦਾ ਰੂਪ ਧਾਰਨ ਕਰ ਗਈਆਂ ਹਨ ਅਤੇ ਕਈ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ । ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜੋਗਿੰਦਰ ਸਿੰਘ, ਪਾਖਰ ਸਿੰਘ, ਅਤੇ ਕਈ ਹੋਰ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਹੈ ਸਾਡੀਆਂ ਜਮੀਨਾਂ ਛੱਪੜ ਨਾਲ ਲੱਗਦੀਆਂ ਹਨ । ਉਨ੍ਹਾਂ ਦੱਸਿਆ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਡੀਆਂ ਜਮੀਨਾਂ ਵਿਚ ਹਮੇਸ਼ਾਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਸਾਡੀਆਂ ਜਮੀਨਾਂ ਵਿਚ ਫਸਲ ਨਹੀਂ ਹੁੰਦੀ, ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਫਸਲ ਬੀਜ ਵੀ ਲੈਂਦੇ ਹਾਂ ਤਾਂ ਉਹ ਫਸਲ ਛੱਪੜ ਦਾ ਗੰਦਾ ਪਾਣੀ ਹੋਣ ਕਾਰਨ ਖਰਾਬ ਹੋ ਜਾਂਦੀ ਹੈ ।ਕਿਸਾਨਾਂ ਨੇ ਦੱਸਿਆ ਕਿ ਸਾਡੇ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ, ਜਿਸ ਕਾਰਨ ਹੁਣ ਸਾਨੂੰ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਵੀ ਔਖਾ ਹੋ ਗਿਆ ਹੈ, ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੇ ਛੱਪੜ ਦੇ ਪਾਣੀ ਦਾ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਹੁਣ ਤੱਕ ਸਾਡੀਆ ਖਰਾਬ ਹੋਈਆਂ ਫਸਲਾਂ ਦੀ ਬਣਦਾ ਮੁਅਵਜਾ ਦਿੱਤਾ ਜਾਵੇ ।

print
Share Button
Print Friendly, PDF & Email

Leave a Reply

Your email address will not be published. Required fields are marked *