ਭਾਗਵਤ ਕਥਾ ਸੁਨਣ ਨਾਲ ਹੁੰਦੀ ਹੈ ਮੁਕਤੀ: ਕੁਲਦੀਪ ਸ਼ਾਸਤਰੀ

ss1

ਭਾਗਵਤ ਕਥਾ ਸੁਨਣ ਨਾਲ ਹੁੰਦੀ ਹੈ ਮੁਕਤੀ: ਕੁਲਦੀਪ ਸ਼ਾਸਤਰੀ

23-6
ਬਰੇਟਾ 23 ਅਗਸਤ (ਰੀਤਵਾਲ) ਸਥਾਨਕ ਅਨਾਜ ਮੰਡੀ ਵਿਖੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਵੱਲੋਂ ਸ੍ਰੀ ਮਦ ਭਾਗਵਤ ਸਪਤਾਹ ਯੱਗ ਦੀ ਸ਼ੁਰੂ ਹੋਈ ਕਥਾ ਵਿੱਚ ਕਥਾ ਵਾਚਕ ਸ੍ਰੀ ਕੁਲਦੀਪ ਸ਼ਾਸ਼ਤਰੀ ਜੀ ਨੇ ਕਥਾ ਦਾ ਸਾਰ ਦੱਸਦੇ ਹੋਏ ਦੱਸਿਆ ਕਿ ਸ੍ਰੀ ਮਦ ਭਾਗਵਤ ਸਪਤਾਹ ਯੱਗ ਦੀ ਕਥਾ ਸੁਨਣ ਨਾਲ ਮਨੁੱਖਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਜੀਵਨ ਸੁਧਾਰ ਹੁੰਦਾ ਹੈ ।ਉਨ੍ਹਾਂ ਫਰਮਾਇਆ ਕਿ ਸ੍ਰੀ ਮਦ ਭਾਗਵਤ ਤੋਂ ਭਗਤੀ ਦੀ ਸਿਖਿਆ ਮਿਲਦੀ ਹੈ ਜੋ ਕਿ ਇਸ ਸਰੀਰ ਵਿਚਲੀ ਆਤਮਾਂ ਦੀ ਖੁਰਾਕ ਹੈ ।ਉਨ੍ਹਾਂ ਕਿਹਾ ਕਿ ਭਾਗਵਤ ਕਥਾ ਸਰਬਤੋਮ ਗਿਆਨ ਯੱਗ ਹੈ ਇਸ ਨੂੰ ਜਰੂਰ ਹੀ ਗ੍ਰਹਿਣ ਕਰਨਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਗ੍ਰਹਿਸਤ ਜੀਵਨ ਵੀ ਸਭ ਤੋਂ ਉਤਮ ਧਰਮ ਹੈ। ਜਿਸ ਵਿੱਚ ਵਿਚਰਦੇ ਹੋਏ ਮਨੁੱਖ ਆਪਣੇ ਜੀਵਨ ਦਾ ਕਲਿਆਣ ਕਰ ਸਕਦਾ ਹੈ ਜਿਵੇਂ ਕਿ ਰਾਜਾ ਪ੍ਰੀਕਸ਼ਤ ਨੇ ਸ਼ੁਕਦੇਵ ਮੁਨੀ ਤੋਂ ਗਿਆਨ ਹਾਸਲ ਕਰਕੇ ਕੀਤਾ ਸੀ । ਉਨ੍ਹਾਂ ਕਿਹਾ ਕਿ ਇਸ ਗ੍ਰੰਥ ਦੀ ਸਿੱਖਿਆ ਅਨੁਸਾਰ ਮੌਤ ਨੂੰ ਸਦਾ ਯਾਦ ਰੱਖੋਗੇ ਤਾਂ ਬੁਰੇ ਕਰਮ ਨਹੀ ਹੋਣਗੇ ਅਤੇ ਜੀਵਣ ਦਾ ਕਲਿਆਣ ਨਿਸ਼ਚਿਤ ਹੈ ।

print
Share Button
Print Friendly, PDF & Email