ਕਿਸਾਨ,ਮਜਦੂਰ ਜਥੇਬੰਦੀ ਵੱਲੋਂ ਸੀ ਡੀ ਪੀ ਓ ਬਲਾਕ ਤਰਸਿੱਕਾ ਦੇ ਦਫਤਰ ਅੱਗੇ ਦਿੱਤਾ ਧਰਨਾ

ss1

ਕਿਸਾਨ,ਮਜਦੂਰ ਜਥੇਬੰਦੀ ਵੱਲੋਂ ਸੀ ਡੀ ਪੀ ਓ ਬਲਾਕ ਤਰਸਿੱਕਾ ਦੇ ਦਫਤਰ ਅੱਗੇ ਦਿੱਤਾ ਧਰਨਾ

22-42 (1) 22-42 (2)
ਤਰਸਿੱਕਾ 22 ਅਗਸਤ (ਕੰਵਲ ਜੋਧਾਨਗਰੀ) ਅੱਜ ਕਿਸਾਨ ਸਘਰਸ ਕਮੇਟੀ ਪੰਜਾਬ ਜੋਨ ਮਹਿਤਾ ਦੇ ਪ੍ਰਧਾਨ ਅਮਰੀਕ ਸਿੰਘ ਭੋਏਵਾਲ,ਰਣਜੀਤ ਸਿੰਘ ਕਲੇਰ ਬਾਲਾ,ਮੁਖਬੈਨ ਸਿੰਘ ਜੋਧਾਨਗਰੀ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਕਿਸਾਨ,ਮਜਦੂਰ ਅਤੇ ਬੀਬੀਆਂ ਵਜੋਂ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਬੁਢਾਪਾ,ਅੰਗਹੀਣ ਅਤੇ ਵਿਧਵਾ ਪੈਨਸਨਾ ਨਾ ਮਿਲਣ ਕਰਕੇ ਦਿੱਤਾ ਗਿਆ ਸੀ ਇਸ ਧਰਨੇ ਨੂੰ ਸਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ,ਜਿਲ੍ਹਾ ਪ੍ਰੈਸ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਪਿੰਡਾਂ ਵਿੱਚ ਬੁਢਾਪਾ ਪੈਨਸਨਾਂ ਦੁਗਣੀਆਂ ਕਰ ਦਿੱਤੀਆਂ ਗਈਆਂ ਹਨ।ਅਤੇ ਕੋਈ ਵੀ ਯੋਗ ਵਿਅਕਤੀ ਪੈਨਸਨ ਤੋ ਵਾਂਝਾ ਨਹੀ ਰਹਿ ਰਹਿਆ ਪਰ ਸਰਕਾਰ ਦੇ ਇਸ ਝੂਠ ਦਾ ਪਰਦਾ ਫਾਸ ਕਰਕੇ ਪੈਨਸਨਾ ਤੋਂ ਵਾਝੇ ਔਰਤਾਂ ਤੇ ਮਰਦ ਜੋ 250 ਰੁਪਏ ਪੈਨਸਨਾ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।ਉਹ ਇਸ ਧਰਨੇ ਵਿੱਚ ਸਾਮਿਲ ਹੋ ਕੇ ਸਰਕਾਰ ਨੂੰ ਕੋਸਦੇ ਨਜਰ ਆਏ ਧਰਨੇ ਦੌਰਾਨ ਨਾਅਰੇ ਬਾਜੀ ਕਰਦਿਆ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜੋ 58 ਸਾਲ ਦੀਆਂ ਔਰਤਾਂ ਅਤੇ 65 ਸਾਲ ਦੇ ਮਰਦਾਂ ਦੀਆਂ ਨਿਯਮ ਅਨੁਸਾਰ ਪੈਨਸਨਾ ਲਗਾਈਆਂ ਜਾਣ ਅਤੇ ਜੋ ਪੈਨਸਨਾ ਕੱਟੀਆਂ ਗਈਆਂ ਹਨ ਉਹ ਦੁਬਾਰਾ ਚਾਲੂ ਕੀਤੀਆਂ ਜਾਣ ਅੰਗਹੀਣਾਂ ਦੀਆਂ ਪੈਨਸਨਾ ਅਤੇ ਵਿਧਵਾ ਔਰਤਾਂ ਦੀਆਂ ਪੈਨਸਨਾ ਪਹਿਲ ਦੇ ਅਧਾਰ ਤੇ ਲਾਈਆਂ ਜਾਣ ਪੈਨਸਨਾ ਲਾਉਣ ਲਈ ਪਿੰਡਾਂ ਵਿੱਚ ਕੈਂਪ ਲਾ ਕੇ ਫਾਰਮ ਭਰੇ ਜਾਣ ਅਤੇ ਪੈਨਸਨਾ ਲਾਉਣ ਸਮੇਂ ਬੇਲੋੜੀ ਲਾਈ ਸਰਤ ਜਮੀਨ ਦੀ ਹਟਾਈ ਜਾਵੇ ਅਤੇ ਵਡੇਰੀ ਉਮਰ ਨੂੰ ਮੁਖ ਰੱਖ ਕੇ ਬੁਢਾਪਾ ਪੈਨਸਨ ਲਾਈ ।ਇਸ ਮੋਕੇ ਇਕਬਾਲ ਸਿੰਘ ਚਾਟੀ ਵਿੰਡ,ਸਰਵਨ ਸਿੰਘ ਨੰਗਲੀ,ਪਲਵਿੰਦਰ ਸਿੰਘ ਉਦੋਕੇ,ਕੇਵਲ ਸਿੰਘ ਮੱਤੇਵਾਲ,ਨਰਿੰਦਰ ਸਿੰਘ ਸੈਦੋਲੇਹਲ,ਬਲਵਿੰਦਰ ਸਿੰਘ ਸੈਦੂਕੇ,ਮੰਗਲ ਸਿੰਘ ਰਾਮਦਿਵਾਲੀ,ਅਮਰਜੀਤ ਸਿੰਘ,ਦਲਜੀਤ ਸਿੰਘ ਕਲੇਰ ਬਾਲਾ,ਮੁਖਤਾਰ ਸਿੰਘ ਅਰਜਨ ਮਾਂਗਾ,ਹੀਰਾ ਸਿੰਘ ਰਸੂਲਪੁਰ, ਨਿਰਮਲ ਸਿੰਘ,ਸੁਖਦੇ ਸਿੰਘ,ਬੂਟਾ ਸਿੰਘ ਜੋਧਾਨਗਰੀ,ਬੀਬੀ ਪਰਮਜੀਤ ਕੌਰ,ਨਰਿੰਦਰ ਕੌਰ,ਪ੍ਰਕਾਸ ਕੌਰ,ਪ੍ਰਸਿੰਨ ਕੌਰ,ਅਮਰਜੀਤ ਕੌਰ,ਨਿਰਮਲ ਕੌਰ ਜੋਧਾਨਗਰੀ ਆਦਿ ਆਗੂ ਵੀ ਹਾਜਿਰ ਸਨ।

print
Share Button
Print Friendly, PDF & Email