ਪੱਕੇ ਮੋਰਚੇ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਕੱਢਿਆ ‘ਮਾਈ ਭਾਗੋ ਮਾਰਚ’

ss1

ਪੱਕੇ ਮੋਰਚੇ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਕੱਢਿਆ ‘ਮਾਈ ਭਾਗੋ ਮਾਰਚ’

ਖੁਦਕਸ਼ੀਆਂ ਦੇ ਸੰਤਾਪ ਤੋਂ ਮੁਕਤੀ ਪਾਉਣ ਲਈ ਚੱਲ ਰਹੇ ਸੰਘਰਸਾਂ ਵਿੱਚ ਔਰਤਾਂ ਵੀ ਅੱਗੇ ਆਉਣ ਔਰਤ ਆਗੂ

22-19

ਭਗਤਾ ਭਾਈ ਕਾ 22 ਅਗਸਤ (ਸਵਰਨ ਸਿੰਘ ਭਗਤਾ)ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜ ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਦੀ ਲਾਮਬੰਦੀ ਲਈ ਯੂਨੀਅਨ ਦੇ ਔਰਤ ਵਿੰਗ ਵੱਲੋਂ ਇਸ ਇਲਾਕੇ ਦੇ ਪਿੰਡ ਕੋਠਾ ਗੁਰੂ, ਮਲੂਕਾ, ਭਗਤਾ ਭਾਈ ਕਾ, ਕੇਸਰ ਸਿੰਘ ਵਾਲਾ, ਭੋਡੀਪੁਰਾ, ਆਕਲੀਆ, ਗੁਰੂਸਰ, ਹਮੀਰਗੜ੍ਹ, ਦਿਆਲਪੁਰਾ ਮਿਰਜ਼ਾ, ਸੇਲਬਰਾਹ ਅਤੇ ਸਿਧਾਨਾ ਵਿਖੇ ‘ਮਾਈ ਭਾਗੋ ਮਾਰਚ’ ਕੱਢਿਆ ਗਿਆ।ਇਸ ਮਾਰਚ ਵਿੱਚ ਸ਼ਾਮਿਲ ਔਰਤਾਂ ਵੱਲੋਂ ਸਿਰ ‘ਤੇ ਬਸੰਤੀ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ ਅਤੇ ਉਹ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੋਸ਼ ਭਰਪੂਰ ਨਾਅਰੇ ਲਗਾ ਰਹੀਆਂ ਸਨ।ਇਸ ਸਮੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਔਰਤ ਆਗੂ ਮਾਲਣ ਕੌਰ ਕੋਠਾਗੁਰੂ, ਗੁਰਮੇਲ ਕੌਰ ਅਤੇ ਚਰਨਜੀਤ ਕੌਰ ਮਲੂਕਾ ਨੇ ਕਿਹਾ ਕਿ ਕਿਸਾਨਾਂ ਅਤੇ ਮਜਦੂਰਾਂ ਦੀ ਮੌਜੂਦਾ ਮਾੜੀ ਹਾਲਤ ਨੂੰ ਦੇਖਦੇ ਹੋਏ ਕਰਜ਼ੇ ਅਤੇ ਖੁਦਕਸ਼ੀਆਂ ਦੇ ਸੰਤਾਪ ਤੋਂ ਮੁਕਤੀ ਪਾਉਣ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਹੁਣ ਪੁਰਸ਼ਾਂ ਦੇ ਨਾਲ ਔਰਤਾਂ ਨੂੰ ਵੀ ਅੱਗੇ ਹੋ ਕੇ ਯੋਗਦਾਨ ਪਾਉਣਾ ਪਵੇਗਾ।ਉਨ੍ਹਾਂ ਸਰਕਾਰਾਂ ਦੀਆਂ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਸਾਨਾਂ ਅਤੇ ਮਜਦੂਰਾਂ ਨੂੰ ਪਰਿਵਾਰ ਸਮੇਤ ਚੰਡੀਗੜ੍ਹ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।ਇਸ ਮਾਰਚ ਦੌਰਾਨ ਮਨਜੀਤ ਕੌਰ ਕੋਠਾਗੁਰੂ ਕਾ, ਕੁਲਵਿੰਦਰ ਕੌਰ, ਬਿੰਦਰ ਕੌਰ ਭੋਡੀਪੁਰਾ, ਗੁਰਜੀਤ ਕੌਰ, ਬਿੰਦਰ ਕੌਰ, ਸੁਖਦੇਵ ਕੌਰ ਭੋਡੀਪੁਰਾ, ਜਸਪਾਲ ਕੌਰ ਮਲੂਕਾ ਅਤੇ ਸੁਖਜੀਤ ਕੌਰ ਮਲੂਕਾ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਸਨ।

print
Share Button
Print Friendly, PDF & Email