ਮੂਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਲਹਿਰਾਂ ਮੂਨਕ ਅਤੇ ਖਨੋਰੀ ਦੀ ਮੀਟਿੰਗ ਹੋਈ

ss1

ਮੂਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਲਹਿਰਾਂ ਮੂਨਕ ਅਤੇ ਖਨੋਰੀ ਦੀ ਮੀਟਿੰਗ ਹੋਈ

22-5ਮੂਨਕ 22 ਅਗਸਤ (ਸੁਰਜੀਤ ਸਿੰਘ ਭੁਟਾਲ)ਅੱਜ ਸਥਾਨਕ ਗੁਰੂਦੁਆਰਾ ਸਾਹਿਬ ਨੌਵੀ ਪਾਤਸ਼ਾਹੀ ਮੂਨਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਲਹਿਰਾਂ ਮੂਨਕ ਅਤੇ ਖਨੋਰੀ ਦੀ ਰੱਖੀ ਮੀਟਿੰਗ ਦੌਰਾਨ ਵਿਧਾਨ ਸਭਾ 2017 ਦੀਆ ਚੋਣਾਂ ਲਈ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋ ਗਿਆਨੀ ਗਿਆਨ ਸਿੰਘ ਬੰਗਾਂ ਨੂੰ ਉਮੀਦਵਾਰ ਦਾ ਐਲਾਨ ਕਰਕੇ ਮੌਜੂਦ ਸੰਗਤਾਂ ਨੇ ਉਮੀਦਵਾਰ ਗਿਆਨੀ ਗਿਆਨ ਸਿੰਘ ਬੰਗਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੱਥੇਦਾਰ ਗਿਆਨੀ ਗਿਆਨ ਸਿੰਘ ਬੰਗਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਅਖੋਤੀ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ ਨਹੀ ਉਹਨਾਂ ਕਿਹਾ ਕਿ ਸਾਡੇ ਦਸ ਗੁਰੂ ਸਾਹਿਬਾਨਾਂ ਨੇ ਅਨੇਕਾ ਕੁਰਬਾਨੀਆਂ ਤੋ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਕੀਤੀ ਜਿਸ ਵਿੱਚ ਸਭ ਧਰਮਾਂ ਅਤੇ ਭਗਤਾ ਦੀ ਬਾਣੀ ਦਰਜ ਹੈ।ਜਿਸ ਦੀ ਬੇਅਦਬੀ ਦੀਆ ਘਟਨਾਵਾ ਲਗਾਤਾਰ ਜਾਰੀ ਹਨ।ਜਿਸ ਨੂੰ ਅਖੋਤੀ ਪੰਥਕ ਕਹਾਉਣ ਵਾਲੀ ਮੌਜੂਦਾਂ ਸਰਕਾਰ ਰੋਕ ਨਹੀ ਸਕੀ ਜੋ ਕਿ ਬਹੁਤ ਨਿੰਦਣਯੋਗ ਹੈ।ਇਸ ਮੌਕੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਸ਼ੇਰਾ ਮੂਨਕ ਜਿਲ੍ਹਾਂ ਜਰਨਲ ਸਕੱਤਰ,ਜੱਥੇਦਾਰ ਪਾਲ ਸਿੰਘ ਖਾਈ ਸਰਕਲ ਪ੍ਰਧਾਨ ਲਹਿਰਾ,ਜੱਥੇਦਾਰ ਬਲਵਿੰਦਰ ਸਿੰਘ ਦਿਹਾਤੀ ਪ੍ਰਧਾਨ ਖਨੋਰੀ,ਜੱਥੇਦਾਰ ਸ਼ੇਰ ਸਿੰਘ ਆਗੂ ਤਰਨਾਂ ਦਲ ਅਰਬਾ-ਖਰਬਾਂ,ਜੱਥੇਦਾਰ ਹਰਭਜਨ ਸਿੰਘ ਸ਼ਹਿਰੀ ਪ੍ਰਧਾਨ ਖਨੋਰੀ,ਜੱਥੇ.ਭਰਭੂਰ ਸਿੰਘ ਸਲੇਮਗੜ੍ਹ,ਬਾਬਾ ਜਗਰੂਪ ਸਿੰਘ,ਜੱਥੇ.ਰਛਪਾਲ ਸਿੰਘ ਹੋਤੀਪੁਰ,ਜੱਥੇ.ਮੋਤਾਂ ਸਿੰਘ ਬੰਗਾਂ,ਜੱਥੇ.ਊਦੇ ਸਿੰਘ ਬੰਗਾਂ,ਜੱਥੇ.ਨਾਜਰ ਸਿੰਘ ਲਹਿਰਾ,ਜੱਥੇ.ਯਾਦਵਿੰਦਰ ਸਿੰਘ,ਜੱਥੇਦਾਰ ਦਲੇਰ ਸਿੰਘ ਸਮੇਤ ਦਰਜਨਾਂ ਪਾਰਟੀ ਆਗੂ ਅਤੇ ਵਰਕਰ ਆਦਿ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *