ਸੈਣੀ ਸਮਾਜ ਦੀ ਮੀਟਿੰਗ ਦੌਰਾਨ ਸਮੱਸਿਆਵਾਂ ਤੇ ਕੀਤੀਆਂ ਵਿਚਾਰਾਂ

ss1

ਸੈਣੀ ਸਮਾਜ ਦੀ ਮੀਟਿੰਗ ਦੌਰਾਨ ਸਮੱਸਿਆਵਾਂ ਤੇ ਕੀਤੀਆਂ ਵਿਚਾਰਾਂ
ਤਰਸੇਮ ਸੈਣੀ ਵਲੋਂ 14 ਮਈ ਨੂੰ ਨਵਾ ਸ਼ਹਿਰ ’ਚ ਕਰਵਾਏ ਜਾ ਰਹੇ ਸੂਬਾ ਪੱਧਰੀ ਸੈਣੀ ਸੰਮੇਲਨ ਸਬੰਧੀ ਕੀਤਾ ਲਾਮਬੰਦ

8-1
ਰਾਜਪੁਰਾ, 8 ਮਈ(ਐਚ.ਐਸ.ਸੈਣੀ)-ਇਥੋਂ ਦੇ ਗੁਰੂ ਨਾਨਕ ਨਗਰ ਵਿੱਚ ਸੈਣੀ ਸਮਾਜ ਦੀ ਵਿਸ਼ੇਸ਼ ਮੀਟਿੰਗ ਰਾਜਪੁਰਾ ਸਰਕਲ ਦੇ ਪ੍ਰਧਾਨ ਡਾ: ਸਾਧੂ ਸਿੰਘ ਢਕਾਨਸੂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਲ ਇੰਡੀਆ ਸੈਣੀ ਸਮਾਜ ਦੇ ਸਰਪ੍ਰਸਤ ਅਤੇ ਫੈਡਰੇਸ਼ਨ ਆਫ ਇੰਡੀਆ ਰਾਈਸ ਮਿਲਰਜ਼ ਤਰਸੇਮ ਸੈਣੀ ਪਹੁੰਚੇ। ਜਿਸ ਵਿੱਚ ਅਜੀਤ ਸਿੰਘ ਸੈਣੀ ਪ੍ਰਧਾਨ ਜ਼ਿਲਾ ਪਟਿਆਲਾ, ਪੂਰਨ ਸੈਣੀ ਜ਼ਿਲਾ ਜਨਰਲ ਸਕੱਤਰ, ਰਣਜੀਤ ਸਿੰਘ ਢਕਾਨਸੂ, ਸੁਖਬੀਰ ਸਿੰਘ ਸ਼ਾਮਦੋਂ, ਪਰਮਜੀਤ ਸਿੰਘ ਪੰਮੀ, ਹਰਨੇਕ ਸਿੰਘ ਫੋਕਲਪੁਆਇੰਟ, ਮੋਹਨ ਸਿੰਘ ਧਰਮਗੜ ਸਮੇਤ ਦਬਾਲੀ, ਢਕਾਨਸੂ, ਅਰਾਈ ਮਾਜਰਾ, ਧਰਮਗੜ, ਹਰਿਆਓ, ਉਪਲਹੇੜੀ, ਸ਼ਾਮਦੂ, ਰਾਜਪੁਰਾ, ਫਰੀਦਪੁਰ, ਭੇਡਵਾਲ, ਨੱਤਿਆਂ, ਜਨਸੂਈ, ਰੰਗੀਆਂ, ਨਲਾਸ ਕਲਾਂ ਤੇ ਖੁਰਦ, ਉਕਸੀ ਸੈਣੀਆਂ, ਅਬਰਾਵਾਂ, ਡਾਲੀਮਾ ਵਿਹਾਰ, ਟੋਡਰਮਾਜਰਾ ਸਣੇ ਦਰਜ਼ਨਾਂ ਪਿੰਡਾਂ ਦੇ ਸੈਕੜੇ ਸੈੈਣੀ ਬਰਾਦਰੀ ਨਾਲ ਸਬੰਧਤ ਲੋਕਾਂ ਨੇ ਸਮੂਲੀਅਤ ਕੀਤੀ।
ਮੀਟਿੰਗ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੈਣੀ ਸਮਾਜ ਦੇ ਸਰਪ੍ਰਸਤ ਤਰਸੇਮ ਸੈਣੀ ਨੇ ਕਿਹਾ ਕਿ ਸੈਣੀ ਸਮਾਜ ਇੱਕ ਮਿਹਨਤਕਸ਼ ਬਰਾਦਰੀ ਵੱਜੋਂ ਜਾਣਿਆ ਜਾਂਦਾ ਹੈ ਪਰ ਇਸ ਬਰਾਦਰੀ ਨਾਲ ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਆ ਰਿਹਾ ਹੈ। ਉਨਾਂ ਕਿਹਾ ਕਿ ਭਾਂਵੇ ਪੰਜਾਬ ਸੂਬੇ ਅੰਦਰ ਸੈਣੀ ਬਰਾਦਰੀ ਦੀ ਗਿੱਣਤੀ 12 ਲੱਖ ਤੋਂ ਉਪਰ ਬਣਦੀ ਹੈ ਪਰ ਸੈਣੀ ਸਮਾਜ ਦੀਆਂ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਦਾ ਹੁਣ ਤੱਕ ਸੂਬੇ ਅੰਦਰ ਰਹਿ ਚੁੱਕੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹੱਲ ਨਹੀ ਕਰਵਾ ਸਕੀਆਂ।
ਸੈਣੀ ਨੇ ਕਿਹਾ ਕਿ ਭਾਂਵੇ 20 ਫਰਵਰੀ 2009 ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਸੈਣੀ ਸਮਾਜ ਨੂੰ ਓ.ਬੀ.ਸੀ ਕੈਟਾਗਿਰੀ ਦਾ ਦਰਜ਼ਾ ਦੇਣ ਦਾ ਨੋਟੀਫਿਕਸੇਨ ਜਾਰੀ ਕਰ ਦਿੱਤਾ ਸੀ ਪਰ ਸੈਣੀ ਸਮਾਜ ਦੇ ਕੁਝ ਵਿਅਕਤੀਆਂ ਵਲੋਂ ਇਤਰਾਜ ਜਤਾਉਣ ਤੇ ਨੋਟੀਫਿਕੇਸ਼ਨ ਤੇ ਰੋਕ ਲਗਾ ਦਿੱਤੀ ਗਈ ਸੀ ਜ਼ੋ ਹੁਣ ਤੱਕ ਜਾਰੀ ਹੈ। ਇਸ ਰੋਕ ਨਾਲ ਜਿਥੇ ਸੈਣੀ ਸਮਾਜ ਆਪਣੇ ਅਧਿਕਾਰਾਂ ਤੋਂ ਵਾਂਝਾ ਹੋ ਗਿਆ ਹੈ ਉਥੇ ਬੱਚਿਆਂ ਨੂੰ ਪੜਾਈ ਅਤੇ ਰੁਜ਼ਗਾਰ ਲੈਣ ਦੇ ਲਈ ਮਿਲਣ ਵਾਲੀ ਰਿਜ਼ਰਵੇਸ਼ਨ ਤੋਂ ਵੀ ਹੱਥ ਧੋਣਾ ਪਿਆ ਹੈ। ਇਸ ਤੋਂ ਇਲਾਵਾ ਕੇਂਦਰ ਅਤੇ ਰਾਜ ਪੱਧਰ ਤੇ ਵੀ ਸੈਣੀ ਸਮਾਜ ਨੂੰ ਕੋਈ ਥਾਂ ਨਾ ਦੇਣਾ ਵੀ ਰਾਜਨੀਤਿਕ ਪਾਰਟੀਆਂ ਵਲੋਂ ਸਮਾਜ ਨੂੰ ਅਣਗੋਲਿਆ ਕੀਤਾ ਗਿਆ ਹੈ। ਤਰਸੇਮ ਸੈਣੀ ਨੇ ਕਿਹਾ ਕਿ ਇਨਾਂ ਸਾਰੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ 14 ਮਈ 2016 ਨੂੰ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਵਿਸ਼ਾਲ ਸੂਬਾ ਪੱਧਰੀ ਸੈਣੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਉਨਾਂ ਸਮੂਹ ਸੈਣੀ ਸਮਾਜ ਨੂੰ ਪਹੁੰਚਣ ਦੇ ਲਈ ਅਪੀਲ ਕੀਤੀ। ਇਸ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ।

print
Share Button
Print Friendly, PDF & Email

Leave a Reply

Your email address will not be published. Required fields are marked *