ਬੂਹੇ ਆਈ ਜੰਜ ਬਿਨੋ ਕੁੜੀ ਦੇ ਕੰਨ

ss1

ਬੂਹੇ ਆਈ ਜੰਜ ਬਿਨੋ ਕੁੜੀ ਦੇ ਕੰਨ

ਤਪਾ ਮੰਡੀ, 8 ਮਈ (ਨਰੇਸ਼ ਗਰਗ) ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਅੰਦਰ ਪੜਾਈ ਕਰ ਰਹੀਆਂ ਪਲੱਸ-1 ਅਤੇ ਪਲੱਸ-2 ਦੀਆਂ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਈਕਲ ਮੁਫ਼ਤ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਾਈਕਲਾਂ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ ਨੂੰ ਲੋਕ ਸੂਚਨਾ ਅਧਿਕਾਰ ਤਹਿਤ ਪੱਤਰ ਲਿਖਕੇ ਇਸ ਸਕੀਮ ਅਧੀਨ ਜਾਣਕਾਰੀ ਦੀ ਮੰਗ ਕੀਤੀ ਗਈ। ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜੋ ਜਾਣਕਾਰੀ ਭੇਜੀ ਗਈ ਉਸ ਮੁਤਾਬਿਕ 1/4/2014 ਤੋਂ 31/3/2015 ਤੱਕ ਕੋਈ ਵੀ ਸਾਈਕਲ ਨਹੀਂ ਵੰਡਿਆ ਗਿਆ। ਮਿਤੀ 1/4/2015 ਤੋਂ 10/2/2016 ਤੱਕ ਪੰਜਾਬ ਅੰਦਰ ਜ਼ਿਲੇ ਵਾਰ 1,32,611 ਸਾਈਕਲ ਵੰਡੇ ਗਏ ਹਨ। ਇਨਾਂ ਸਾਈਕਲਾਂ ਦੀ ਖਰੀਦ ਲਈ 3477.14 ਲੱਖ ਰੁਪਏ ਦੇ ਫੰਡਜ ਜ਼ਿਲਾ ਪ੍ਰਸ਼ਾਸਨ ਨੂੰ ਰੀਲੀਜ ਕੀਤੇ ਜਾ ਚੁੱਕੇ ਹਨ। ਸਾਈਕਲਾਂ ਦੀ ਖਰੀਦ ਲਈ ਤਹਿ ਮਾਪਦੰਡਾਂ ਅਤੇ ਪ੍ਰਤੀ ਸਾਈਕਲ ਖਰੀਦ ਕੀਮਤ ਸਬੰਧੀ ਕੰਟਰੋਲਰ ਆਫ ਸਟੋਰਜ ਪੰਜਾਬ ਵੱਲੋਂ ਕੀਤੇ ਤਹਿ ਰੇਟਾਂ ਤੇ ਖਰੀਦ ਕੀਤੀ ਜਾਂਦੀ ਹੈ। ਪ੍ਰਤੀ ਸਾਈਕਲ 2424 ਰੁਪਏ ਕੀਮਤ ਤੇ 6.5 ਪ੍ਰਤੀਸ਼ਤ ਵੈਟ ਅਤੇ 2 ਪ੍ਰਤੀਸ਼ਤ ਐਕਸਾਈਜ ਡਿਊਟੀ ਲਗਾ ਕੇ ਪ੍ਰਤੀ ਸਾਈਕਲ ਖਰਚ ਲੱਗਭੱਗ 2625 ਰੁਪਏ ਦਾ ਹੈ। ਇਹ ਸਾਈਕਲਾਂ ਲੁਧਿਆਣਾ ਦੀਆਂ ਤਿੰਨ ਫਰਮਾਂ ਵੱਲੋਂ ਨੀਲੇ ਅਤੇ ਪੀਲੇ ਰੰਗ ਵਿੱਚ ਪਹੁੰਚਾ ਦਿੱਤੇ ਜਾਂਦੇ ਹਨ। 90 ਪ੍ਰਤੀਸ਼ਤ ਰਕਮ ਸਾਈਕਲਾਂ ਦੀ ਰੇਲਵੇ ਬਿਲਟੀ ਮਿਲਣ ਤੇ ਅਤੇ 10 ਪ੍ਰਤੀਸ਼ਤ ਰਕਮ ਸਾਈਕਲ ਪਹੁੰਚ ਤੇ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਅੰਦਰ ਪੜਦੀਆਂ ਪਲੱਸ-1 ਅਤੇ ਪਲੱਸ-2 ਦੀਆਂ ਵਿਦਿਆਰਥਣਾ ਨੂੰ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਾਈਕਲ ਸਪਲਾਈ ਕੀਤੇ ਜਾਂਦੇ ਹਨ। ਰੇਟ ਕੰਟਰੈਕਟਰ ਅਨੁਸਾਰ ਪ੍ਰਵਾਨਤ ਫਰਮਾਂ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਸਾਈਕਲਾਂ ਦੀ ਇੰਸਪੈਕਸ਼ਨ ਜਨਰਲ ਮੈਨੇਜਰ ਰੀਸਰਚ ਅਤੇ ਡਿਵੈਲਪਮੈਂਟ ਸੈਂਟਰ ਫਾਰ, ਬਾਈ ਸਾਈਕਲ ਅਤੇ ਸੀਵਿੰਗ ਮਸ਼ੀਨ ਲੁਧਿਆਣਾ ਤੋਂ ਕਰਵਾਈ ਜਾਂਦੀ ਹੈ।

‘ਬੂਹੇ ਆਈ ਜੰਜ ਬਿਨੋ ਕੁੜੀ ਦੇ ਕੰਨ’ ਵਾਲੀ ਕਹਾਵਤ ਪੰਜਾਬ ਸਰਕਾਰ ਸੱਚ ਸਿੱਧ
ਕਰ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ 2015-16 ਵਿੱਚ ਪਲੱਸ-1 ਅਤੇ ਪਲੱਸ-2 ਦੇ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਦਾ ਅੰਕੜਾ ਸਾਈਕਲਾਂ ਦੀ ਗਿਣਤੀ ਦੇ ਅੰਕੜੇ ਤੋਂ ਘੱਟ ਹੈ। ਜਰੂਰਤ ਇਸ ਗੱਲ ਦੀ ਹੈ ਕਿ ਵਧੀਆ ਕੁਆਲਟੀ ਵਿੱਚ ਸਾਈਕਲ ਖਰੀਦ ਕੇ ਜਰੂਰਤਮੰਦ ਲੜਕੀਆਂ ਨੂੰ ਹੀ ਦਿੱਤੇ ਜਾਣ ਨਾ ਕਿ ਫੰਡ ਖਤਮ ਕਰਨ ਦੀ ਖਾਤਰ ਸਾਈਕਲਾਂ ਦੀ ਵੰਡ ਗਲਤ ਤਰੀਕੇ ਨਾਲ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *