ਸਿੰਧੂ ਨੇ ਰੀਓ ਓਲੰਪਿਕ ‘ਚ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ

ss1

ਸਿੰਧੂ ਨੇ ਰੀਓ ਓਲੰਪਿਕ ‘ਚ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ

ਰੀਓ ਡੀ ਜੇਨੇਰੀਓ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਰੀਓ ਓਲੰਪਿਕ ਦੇ ਮਹਿਲਾ ਬੈਡਮਿੰਟਨ ਸਿੰਗਲਜ਼ ਦਾ ਚਾਂਦੀ ਤਮਗਾ ਜਿੱਤ ਕੇ ਸ਼ੁੱਕਰਵਾਰ ਨੂੰ ਇਤਿਹਾਸ ਰਚ ਦਿੱਤਾ। ਸਿੰਧੂ ਨੂੰ ਫਾਈਨਲ ਮੁਕਾਬਲੇ ‘ਚ ਦੁਨੀਆ ਦੀ ਨੰਬਰ ਵਨ ਸਪੇਨ ਦੀ ਕੈਰੋਲੀਨਾ ਮਾਰੀਨ ਦੇ ਹੱਥੋਂ 19-21, 21-12, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਹ ਦੇਸ਼ ਨੂੰ ਰੀਓ ਓਲੰਪਿਕ ਦਾ ਪਹਿਲਾ ਚਾਂਦੀ ਤਮਗਾ ਦਿਵਾਉਣ ਵਾਲੀ ਮਹਿਲਾ ਬਣ ਗਈ।

21 ਸਾਲਾ ਸਿੰਧੂ ਇਸ ਦੇ ਨਾਲ ਸਭ ਤੋਂ ਘੱਟ ਉਮਰ ‘ਚ ਤਮਗਾ ਜਿੱਤਣ ਵਾਲੀ ਭਾਰਤੀ ਖਿਡਾਰਨ ਬਣ ਗਈ। ਸਿੰਧੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਜਿੰਦਗੀ ਦਾ ਸਭ ਤੋਂ ਰੋਮਾਂਚਕ ਅਤੇ ਮਹੱਤਵਪੂਰਨ ਮੁਕਾਬਲਾ ਖੇਡਿਆ ਪਰ ਮਾਰੀਨ ਨੇ ਸਾਰਾ ਤਜ਼ਰਬਾ ਲਗਾ ਕੇ ਸਿੰਧੂ ਨੂੰ ਸੋਨ ਤਮਗੇ ‘ਤੇ ਕਬਜ਼ਾ ਕਰਨ ਤੋਂ ਰੋਕ ਦਿੱਤਾ। ਮਾਰੀਨ ਨੇ ਜਿਵੇਂ ਹੀ ਸੋਨ ਤਮਗਾ ਜਿੱਤਿਆ, ਉਹ ਕੋਰਟ ‘ਚ ਲੇਟ ਗਈ ਅਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਆਉਣ ਲੱਗੇ। ਸਿੰਧੂ ਨੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਕੋਲ ਜਾ ਕੇ ਉਸ ਨੂੰ ਗਲੇ ਲਗਾਇਆ।

ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਕਾਂਸੀ ਤਮਗਾ ਜੇਤੂ ਸਿੰਧੂ ਨੇ ਪਹਿਲਾ ਸੈੱਟ 27 ਮਿੰਟ ‘ਚ ਜਿੱਤਿਆ ਅਤੇ ਇਸ ਸੈੱਟ ਦੀ ਹਾਰ ਨੇ ਮਾਰੀਨ ਦੇ ਆਤਮਵਿਸ਼ਵਾਸ ਨੂੰ ਕੁਝ ਘੱਟ ਕੀਤਾ ਪਰ ਇਸ ਦੇ ਬਾਵਜੂਦ ਮਾਰੀਨ ਨੇ ਜਬਰਦਸਤ ਵਾਪਸੀ ਕੀਤੀ ਅਤੇ ਅਗਲੇ ਦੋਵੇਂ ਸੈੱਟ ਸ਼ਾਨਦਾਰ ਅੰਦਾਜ਼ ‘ਚ ਜਿੱਤ ਲਏ। ਮਾਰੀਨ ਨੇ ਦੂਜਾ ਸੈੱਟ 21-12 ਨਾਲ ਅਤੇ ਤੀਜਾ ਸੈੱਟ 21-15 ਨਾਲ ਜਿੱਤਿਆ। ਸਿੰਧੂ ਨੇ ਪਹਿਲੇ ਸੈੱਟ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਮਾਰੀਨ ਨੇ ਦੇਖਦੇ ਹੀ ਦੇਖਦੇ 11-6 ਦੀ ਬੜਤ ਬਣਾ ਲਈ। ਇਸ ਦੇ ਬਾਅਦ 10-14, 12-15, 15-17 ਅਤੇ 17-19 ਨਾਲ ਪਿਛੜਨ ਦੇ ਬਾਅਦ ਸਿੰਧੂ ਨੇ ਕਮਾਲ ਦੀ ਵਾਪਸੀ ਕੀਤੀ ਅਤੇ 19-19 ਦੀ ਬਰਾਬਰੀ ਹਾਸਲ ਕੀਤੀ। 21 ਸਾਲਾ ਸਿੰਧੂ ਨੇ ਇਸ ਦੇ ਬਾਅਦ ਲਗਾਤਾਰ ਦੋ ਅੰਕ ਹਾਸਲ ਕਰਕੇ 21-19 ਨਾਲ ਸੈੱਟ ਖਤਮ ਕਰ ਦਿੱਤਾ। ਸਿੰਧੂ ਨੇ ਪਹਿਲਾ ਸੈੱਟ ਜਿੱਤਣ ਨਾਲ ਕੋਰਟ ‘ਚ ਬੈਠੇ ਭਾਰਤੀ ਪ੍ਰਸ਼ੰਸਕਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ ਝਲਕਣ ਲੱਗੀ। ਪਹਿਲੀ ਵਾਰ ਓਲੰਪਿਕ ‘ਚ ਉਤਰੀ ਸਿੰਧੂ ਨੇ ਇਸ ਸੈੱਟ ‘ਚ ਕੁਝ ਗਲਤੀਆਂ ਕੀਤੀਆਂ ਅਤੇ ਉਨ੍ਹਾਂ ਦਾ ਇੱਕ ਰੈਫਰਲ ਵੀ ਖਰਾਬ ਹੋ ਗਿਆ ਪਰ ਸੈੱਟ ਜਿੱਤਣ ਦੇ ਬਾਅਦ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧ ਗਿਆ।

ਦੂਜੇ ਸੈੱਟ ‘ਚ ਮਾਰੀਨ ਨੇ ਆਪਣੀ ਰਣਨੀਤੀ ਬਦਲੀ ਅਤੇ ਸਿੰਧੂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਿੰਧੂ ਨੂੰ ਗਲਤੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ। ਇਹੀ ਕਾਰਨ ਸੀ ਕਿ ਮਾਰੀਨ ਨੇ ਦੂਜਾ ਸੈੱਟ 22 ਮਿੰਟ ‘ਚ 21-12 ਨਾਲ ਜਿੱਤ ਲਿਆ। ਮਾਰੀਨ ਨੇ ਦੂਜੇ ਸੈੱਟ ‘ਚ ਸ਼ੁਰੂਆਤੀ ਚਾਰ ਅੰਕ ਹਾਸਲ ਕਰਕੇ ਸਾਫ ਕਰ ਦਿੱਤਾ ਕਿ ਉਹ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੀ ਹੈ। ਉਨ੍ਹਾਂ ਨੇ ਦੇਖਦੇ ਹੀ ਦੇਖਦੇ 11-4 ਦੀ ਬੜਤ ਬਣਾ ਲਈ ਅਤੇ ਫਿਰ 12-5, 17-9 ਅਤੇ 20-12 ਨਾਲ ਬੜਤ ਬਣਾਉਂਦੇ ਹੋਏ 21-12 ਨਾਲ ਮੁਕਾਬਲਾ ਖਤਮ ਕਰ ਦਿੱਤਾ। ਉਨ੍ਹਾਂ ਨੇ ਜਿਸ ਅੰਦਾਜ਼ ਨਾਲ ਇਹ ਸੈੱਟ ਜਿੱਤਿਆ, ਉਸ ਨੇ ਜ਼ਾਹਿਰ ਕਰ ਦਿੱਤਾ ਕਿ ਉਹ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਹੈ। ਮਾਰੀਨ ਨੇ ਇਸ ਦੇ ਬਾਅਦ ਲਗਾਤਾਰ ਚਾਰ ਅੰਕ ਲੈ ਕੇ 14-10 ਦੀ ਬੜਤ ਬਣਾਈ ਅਤੇ ਇਸ ਬੜਤ ਨੂੰ ਕਾਇਮ ਰੱਖਦੇ ਹੋਏ 21-15 ਨਾਲ ਸੈੱਟ ਖਤਮ ਕਰਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ।

print
Share Button
Print Friendly, PDF & Email