ਆਮ ਆਦਮੀ ਪਾਰਟੀ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ

ss1

ਆਮ ਆਦਮੀ ਪਾਰਟੀ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਨਰੇਗਾ ਮਜਦੂਰਾਂ ਨੂੰ ਮਿਲਦੇ 9568 ਰੁਪਏ ਤੋ ਵਧਾ ਕੇ 14 ਹਜਾਰ ਰੁਪਏ ਕਰਨ ਲਈ ਕੀਤਾ ਧੰਨਵਾਦ

19-30

ਸ਼੍ਰੀ ਅਨੰਦਪੁਰ ਸਾਹਿਬ, 19 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਨਰੇਗਾ ਮਜਦੂਰਾਂ ਨੂੰ ਮਿਲਦੇ 9568 ਰੁਪਏ ਤੋ ਵਧਾ ਕੇ 14 ਹਜਾਰ ਰੁਪਏ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੋਕੇ ਆਗੂਆਂ ਨੇ ਕਿਹਾ ਕਿ ਜਦੋ ਤੋ ਦਿੱਲੀ ਦੀ ਸੱਤਾ ਅਰਵਿੰਦ ਕੇਜਰੀਵਾਲ ਨੇ ਸੰਭਾਲੀ ਹੈ ਉਦੋ ਤੋ ਹੀ ਲੋਕ ਭਲਾਈ ਦੇ ਫੈਸਲੇ ਲੈ ਕੇ ਦਿੱਲੀ ਦੀ ਜਨਤਾ ਨੂੰ ਸੁਖ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਜਿਸ ਨਾਲ ਦਿੱਲੀ ਦੀ ਜਨਤਾ ਵਿਚ ਖੁਸ਼ੀ ਦੀ ਲਹਿਰ ਹੈ। ਜਦੋ ਕਿ ਦੂਜੇ ਪਾਸੇ ਪੰਜਾਬ ਦੀ ਜਨਤਾ ਬਾਦਲ ਸਰਕਾਰ ਤੋ ਦੁਖੀ ਹੈ ਕਿਊਂਕਿ ਅਕਾਲੀ ਭਾਜਪਾ ਸਰਕਾਰ ਨੇ ਜਨਤਾ ਨੂੰ ਸੁਖ ਦੇਣ ਦੀ ਜਗਾ੍ਹ ਵਾਧੂ ਦੇ ਟੈਕਸ ਲਗਾ ਕੇ, ਕਾਰੋਬਾਰਾਂ ਵਿਚ ਆਪਣੇ ਹਿੱਸੇ ਪਾ ਕੇ, ਨੋਜਵਾਨਾਂ ਨੂੰ ਬੇਰੁਜਗਾਰੀ ਦੇ ਆਲਮ ਵਿਚ ਰਖ ਕੇ, ਹੱਦੋਂ ਵੱਧ ਭ੍ਰਿਸ਼ਟਾਚਾਰ ਫੈਲਾ ਕੇ, ਜਨਤਾ ਨੂੰ ਬਹੁਤ ਦੁਖੀ ਕੀਤਾ ਹੈ। ਇਸ ਮੋਕੇ ਜਸਬੀਰ ਸਿੰਘ ਜੱਸੂੂ, ਠੇਕੇਦਾਰ ਜਗਜੀਤ ਸਿੰਘ ਜੱਗੀ, ਕੈਪਟਨ ਸੁਮਿੰਦਰ ਚੰਦ, ਡਾ:ਸੰਜੀਵ ਗੌਤਮ, ਉਮਕੇਸ਼ ਜੀ, ਕੇ ਕੇ ਬਾਲੀ, ਮਾ:ਹਰਦਿਆਲ ਸਿੰਘ, ਪਿਆਰਾ ਸਿੰਘ ਜਿੰਦਵੜੀ, ਮਾ:ਹੁਸ਼ਿਆਰ ਸਿੰਘ, ਗਰੀਬ ਦਾਸ, ਸਤੀਸ਼ ਚੋਪੜਾ, ਸੋਹਣ ਸਿੰਘ ਬੀਕਾਪੁਰ, ਅਵਤਾਰ ਚੰਦ, ਦੀਪਕ ਸੋਨੀ, ਰਾਹੁਲ ਸੋਨੀ, ਬਾਬੂ ਚਮਨ ਲਾਲ, ਸ਼ਰਦਾ ਬਾਬਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *