ਸਾਨੂੰ ਭਗਵਾਨ ਪਰਸੁਰਾਮ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ : ਹਰਪਾਲ ਜੁਨੇਜਾ

ss1

ਸਾਨੂੰ ਭਗਵਾਨ ਪਰਸੁਰਾਮ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ : ਹਰਪਾਲ ਜੁਨੇਜਾ

ਹਜ਼ਾਰਾਂ ਦੀ ਸੰਖਿਆ ਵਿਚ ਪਹੁੰਚੇ ਭਗਵਾਨ ਪਰਸੁਰਾਮ ਦੇ ਪੈਰੋਕਾਰ

7-25

ਪਟਿਆਲਾ, 7 ਮਈ (ਏਜੰਸੀ): ਸ੍ਰੀ ਪਰਸੁਰਾਮ ਫੋਰਸ ਪਟਿਆਲਾ ਵੱਲੋਂ ਭਗਵਾਨ ਸ੍ਰੀ ਪਰਸੁਰਾਮ ਜਯੰਤੀ ਦੇ ਮੌਕੇ ਫੋਰਸ ਦੇ ਪ੍ਰਧਾਨ ਵਿਸ਼ਨੂੰ ਸ਼ਰਮਾ ਅਤੇ ਅਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਯਾਤਰਾ ਦਾ ਆਰੰਭ ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤਾ। ਪਰਸ਼ੂਰਾਮ ਚੌਂਕ ਤੋਂ ਸ਼ੁਰੂ ਹੋਈ ਇਹ ਯਾਤਰਾ ਸਰਹੰਦੀ ਗੇਟ, ਆਰੀਆ ਸਮਾਜ ਚੌਂਕ, ਲਾਹੌਰੀ ਗੇਟ, ਸ਼ੇਰ ਏ ਪੰਜਾਬ ਮਾਰਕੀਟ, ਧਰਮਪੁਰਾ ਬਜ਼ਾਰ, ਅਨਾਰਦਾਨਾ ਚੌਂਕ, ਅਦਾਲਤ ਬਜ਼ਾਰ, ਸਦਰ ਬਜ਼ਾਰ, ਕਿਲਾ ਚੌਂਕ,ਬਰਤਨ ਬਜ਼ਾਰ, ਸਰਹੰਦੀ ਬਜ਼ਾਰ ਤੋਂ ਹੁੰਦੀ ਹੋਈ ਸਫਾਵਾਦੀ ਗੇਟ ਤੋਂ ਹੁੰਦੀ ਹੋਈ ਭਗਵਾਨ ਪਰਸ਼ਰਾਮ ਚੌਂਕ ‘ਤੇ ਸਾਮਪਤ ਹੋਈ। ਯਾਤਰਾ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਭਗਵਾਨ ਪਰਸੁਰਾਮ ਦੇ ਪੈਰੋਕਾਰਾਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਸਾਨੂੰ ਭਗਵਾਨ ਪਰਸੁਰਾਮ ਜੀ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਪਰਸੁਰਾਮ ਫੋਰਸ ਵੱਲੋਂ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਅਨਿਲ ਗੋਗੀਆ, ਮੇਘ ਰਾਜ ਸ਼ਰਮਾ, ਸ਼ੁਸ਼ੀਲ ਸ਼ਰਮਾ, ਕੁਲਦੀਪ ਸ਼ਰਮਾ, ਪੁਸ਼ਪਿੰਦਰ ਪਾਠਕ, ਮਹੇਸ਼, ਵਿਪਨ ਸ਼ਰਮਾ ਮੋਨੂੰ, ਰਾਜਨ ਸ਼ਰਮਾ, ਮਹਾਂਵੀਰ ਮੰਦਰ, ਬਾਬਾ ਬੈਂਕ, ਪੰਕਜ ਸ਼ਰਮਾ, ਗਗਨ, ਡਾ. ਅਸ਼ੋਕ ਜੋਸ਼ੀ, ਡਾ ਰੰਜੂ ਜ਼ੋਸ਼ੀ ਪ੍ਰਧਾਨ ਇਸਤਰੀ ਵਿੰਗ ਪਰਸੁਰਾਮ ਫੋਰਸ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਮਨਜੋਤ ਸਿੰਘ ਚਹਿਲ, ਐਸ.ਸੀ. ਵਿੰਗ ਦੇ ਪ੍ਰਧਾਨ ਬਬਲੂ ਖੋਰਾ, ਮੁਸਲਿਮ ਵਿੰਗ ਦੇ ਪ੍ਰਧਾਨ ਤੋਫੀਕ ਖਾਨ, ਕ੍ਰਿਸ਼ਨ ਧਨੌਲਾ, ਆਰ. ਪੀ. ਅਰੋੜਾ, ਨਰਿੰਦਰ ਅਹੂਜਾ, ਦਿਕਸ਼ਿਤ ਰਾਜਪੂਤ, ਕੌਂਸਲਰ ਹਰਵਿੰਦਰਪਾਲ ਸਿੰਘ, ਜੋਨੀ ਕੋਹਲੀ, ਕੌਂਸਲਰ ਗੋਬਿੰਦ ਬਡੂੰਗਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *