ਭਾਵਾਧਸ ਵਲੋਂ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ 70ਵੇਂ ਸੁਵਤੰਤਰਤਾ ਦਿਵਸ ਦੇ ਸਬੰਧ ਵਿਚ ਸਮਾਗਮ

ss1

ਭਾਵਾਧਸ ਵਲੋਂ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ 70ਵੇਂ ਸੁਵਤੰਤਰਤਾ ਦਿਵਸ ਦੇ ਸਬੰਧ ਵਿਚ ਸਮਾਗਮ

 

ਲੁਧਿਆਣਾ (ਪ੍ਰੀਤੀ ਸ਼ਰਮਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਵਲੋਂ ਅਸ਼ਵਨੀ ਸਹੋਤਾ, ਰਾਸ਼ਟਰੀ ਸਰਵਉਚ ਨਿਰਦੇਸ਼ਕ, ਭਾਵਾਧਸ-ਭਾਰਤ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਕਤੀ ਪੈਲੇਸ, ਨਜਦੀਕ ਹੋਟਲ ਕੇ ਮਾਲ ਵਿਖੇ 70ਵੇਂ ਸੁਵਤੰਤਰਤਾ ਦਿਵਸ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸਲਾਹਕਾਰ ਮੁੱਖ ਮੰਤਰੀ-ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਕਹਾ ਕਿ ਸਾਨੂੰ ਆਪਣੇ ਭਾਰਤ ਦੇਸ਼ ਦੀ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਭਾਵਾਧਸ ਵੱਲੋਂ ਪਹਿਲੀ ਵਾਰ ਸੁਵੰਤਤਰਤਾ ਦਿਵਸ ਮਨਾਉਣ ’ਤੇ ਸਮੂਹ ਅਹੁਦੇਦਾਰਾਂ, ਵਰਕਰਾਂ, ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਆਜਾਦੀ ਲਈ ਦਲਿਤ ਸਮਾਜ ਦਾ ਬਹੁਤ ਯੋਗਦਾਨ ਹੈ। ਇਸ ਮੌਕੇ ਰਵਿੰਦਰ ਅਰੋੜਾ, ਗੁਰਦੇਵ ਸ਼ਰਮਾ ਦੇਬੀ, ਪ੍ਰੋ. ਰਜਿੰਦਰ ਭੰਡਾਰੀ, ਪ੍ਰਵੀਨ ਬਾਂਸਲ, ਅਮਿਤ ਗੁਸਾਈੰ, ਗੁਰਦੀਪ ਸਿੰਘ ਗੋਸ਼ਾ, ਗੁਰਪ੍ਰੀਤ ਸਿੰਘ ਬੱਬਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੀਤਾ। ਇਸ ਮੌਕੇ ਸ. ਗਰੇਵਾਲ ਨੇ ਆਏ ਹੋਏ ਮਹਿਮਾਨਾਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਸਹੋਤਾ ਨੇ ਕਿਹਾ ਕਿ ਸੁਵਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੀ ਆਜਾਦੀ ਤੋਂ ਬਾਅਦ ਜਦ ਭਾਰਤ ਦੇਸ਼ ਦਾ ਬਟਵਾਰਾ ਹੋਇਆ ਤਦ ਵੀ ਡਾ. ਭੀਮ ਰਾਓ ਅੰਬੇਡਕਰ ਨੇ ਕਾਹ ਕਿ ਅਸੀਂ ਭਾਰਤ ਦੇ ਨਿਵਾਸੀ ਹੈਂ ਅਤੇ ਭਾਰਤ ਦੇਸ਼ ਸਾਡਾ ਹੈ। ਉਨ੍ਹਾਂ ਬਟਵਾਰੇ ਤੋਂ ਅਲੱਗ ਹੋ ਕੇ ਭਾਰਤ ਵਿਚ ਹੀ ਰਹਿਣ ਦਾ ਗੱਲ ਕਹੀ। ਉਨ੍ਹਾਂ ਕਿਹਾ ਕਿ 1857 ਦੇ ਸੁਵਤੰਤਰਤਾ ਸੰਗਰਾਮ ਅੰਦੋਲਨ ਦੇ ਸ਼ਹੀਦ ਮਾਤਾਦੀਨ ਭੰਗੀ ਨੇ ਯੋਗਦਾਨ ਦਿੱਤਾ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਮੰਗਲਪਾਂਡੇ ਨੇ ਆਜਾਦੀ ਲਈ ਅੰਦੋਲਨ ਕੀਤਾ। ਸ੍ਰੀ ਸਹੋਤਾ ਅਤੇ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵੱਲੋਂ ਸ. ਗਰੇਵਾਲ ਅਤੇ ਹੋਰ ਸੱਜਣਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਜੈ ਮਾਨਵ, ਵਿੱਕੀ ਸਹੋਤਾ, ਰਾਜ ਕੁਮਾਰ ਸਹੋਤਾ, ਕਾਲਾ ਸਵਾਮੀ, ਇੰਦਰਪਾਲ ਚੌਹਾਨ, ਲਾਲਾ ਪ੍ਰਵੀਨ, ਨਰੇਸ਼ ਦੈਤਯ, ਨਿਸ਼ੂ ਘਈ, ਸੁਨੀਲ ਲੌਹਟ, ਵਿਨੋਦ ਸਹੋਤਾ, ਕਰਨ ਬਾਲੀ, ਰਜੇਸ਼ ਮੱਟੂ, ਬਲਰਾਜ ਸਹੋਤਾ, ਬਿੱਟੂ ਗਿੱਲ, ਦਵਿੰਦਰ ਕਾਕਾ, ਕਰਨ ਬਾਲੀ, ਸੁਨੀਲ ਲੋਹਟ, ਸੰਜੀਵ ਸਹੋਤਾ (ਬੰਟੀ), ਵਿਨੋਦ ਸਹੋਤਾ, ਰਾਜ ਕੁਮਾਰ ਕੰਡਿਆਰਾ, ਤਿਲਕ ਰਾਜ ਤਿਲਕੀ, ਰੋਨੀ ਸ਼ੇਰਪੁਰੀਆ, ਰਾਜੂ ਸ਼ੇਰਪੁਰੀਆ, ਰਵੀ ਭੱਟੀ, ਸੰਜੈ ਅਸੁਰ, ਵਿਜੈ ਫਰਮਾਏ, ਸੰਜੀਵ ਸ਼੍ਰੀਕਾਂਤ, ਦੀਪਾ ਸਭਰਵਾਲ, ਵਿੱਕੀ ਸਹੋਤਾ, ਕੁਲਦੀਪ ਕੁੱਦਾ, ਮਨੀ ਮੂੰਗ, ਬਿੱਟੂ ਮੱਟੂ, ਅਸ਼ਵਨੀ ਬੈਂਸ, ਕੰਵਰਪਾਲ, ਅਜੈ ਸਭਰਵਾਲ, ਸੌਰਵ ਸਹੋਤਾ, ਮਹਿੰਦਰ ਦੱਤ, ਰਵਿੰਦਰ ਕੁਮਾਰ, ਗੌਰਵ ਗਾਗਟ, ਦਿਆਲਾ ਲੰਬੜਦਾਰ, ਰਵਿੰਦਰ ਡਬਗੌਰ, ਪ੍ਰਦੀਪ ਟਾਂਕ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *