ਅਕਾਲੀ ਭਾਜਪਾ ਦੇ ਰਾਜ ਨੇ ਨੋਜਵਾਨੀ ਤਬਾਹ ਕੀਤੀ – ਕ੍ਰੀਮਪੁਰੀ

ss1

ਅਕਾਲੀ ਭਾਜਪਾ ਦੇ ਰਾਜ ਨੇ ਨੋਜਵਾਨੀ ਤਬਾਹ ਕੀਤੀ – ਕ੍ਰੀਮਪੁਰੀ

2
ਗੜ੍ਹਸ਼ੰਕਰ 16 ਅਗਸਤ (ਅਸ਼ਵਨੀ ਸ਼ਰਮਾ) ਬਹੁਜਨ ਸਮਾਜ ਪਾਰਟੀ ਵਲੋ ਸਥਾਨਕ ਦਾਣਾ ਮੰਡੀ ਵਿੱਚ ਬਸਪਾ ਲਿਆਉ ਪੰਜਾਬ ਬਚਾਉ ਬੈਨਰ ਹੇਠ ਵਿਸ਼ਾਲ ਵਰਕਰ ਸੰਮੇਲਨ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ ਜਦ ਕਿ ਡਾ ਮੇਘ ਰਾਜ ਸਿੰਘ ਇੰਚਾਰਜ ਪੰਜਾਬ ਚੰਡੀਗੜ ਨੇ ਸਮਾਗਮ ਚ  ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੋਕੇ ਸੰਬੋਧਨ ਕਰਦਿਆ ਸ ਅਵਤਾਰ ਸਿੰਘ ਕ੍ਰੀਮਪੁਰੀ ਨੇ ਕਿਹਾ ਕਿ ਦੇਸ਼ ਦੀ ਅਜਾਦੀ ਉਪਰੰਤ ਅਜੇ ਬਾਵਾ ਸਾਹਿਬ ਡਾ  ਭੀਮ ਰਾਉ ਅੰਬੇਦਕਰ ਜੀ ਦੇ ਸੁਪਨਿਆ ਦਾ ਰਾਜ ਨਹੀ ਆਇਆ।  ਲੋਕ ਅਜੇ ਵੀ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਨ ਉਨਾ ਨੇ ਵੱਖ ਵੱਖ ਦਲਿੱਤਾ ਤੇ ਕੀਤੇ ਜਾ ਰਹੇ ਅੱਤਿਆਚਾਰਾ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ। ਉਨਾ ਨੇ ਕਿਹਾ ਕਿ ਦੇਸ਼ ਅੰਦਰ ਗਾਉ ਹੱਤਿਆ ਦੇ ਨਾ ਤੇ ਦਲਿੱਤਾ ਦਾ ਖੂਨ ਨਹੀ ਪੀਣ ਦਿੱਤਾ ਜਾਵੇਗਾ। ਅਕਾਲੀ ਭਾਜਪਾ ਸਰਕਾਰ ਵਲੋ ਉਗ ਜਬਰੀ  ਉਗਰਾਇਆ ਜਾ ਰਿਹਾ ਗਾਉ  ਟੈਕਸ ਬਸਪਾ ਸਰਕਾਰ ਆਉਣ  ਤੇ ਬੰਦ ਕੀਤਾ ਜਾਵੇਗਾ। ਅਕਾਲੀ ਭਾਜਪਾ ਸਰਕਾਰ ਤੇ ਵਰਦਿਆ ਉਨਾ ਨੇ ਕਿਹਾ ਬਾਦਲਾ ਦੇ ਰਾਜ ਨਸ਼ਿਆ ਨੇ ਜਵਾਨੀ ਤਬਾਹ ਕਰਕੇ ਰੱਖ ਕਰ ਦਿੱਤੀ ਹੈ। ਬਸਪਾ  ਸਰਕਾਰ ਆਉਣ ਤੇ 1 ਸਾਲ ਚ 1 ਲੱਖ ਕਰਮਚਾਰੀ ਭਰਤੀ ਕਰਾਗੇ  ਵਿਦਿਆਰਥੀ ਬੱਜਟ ਵੱਖਰਾ ਰੱਖਾਗੇ। ਸਕੂਲਾ ਵਿੱਚ 100 ਫੀਸਦੀ  ਸਟਾਫ ਪੂਰਾ ਕਰਾਗੇ। ਉਨਾ ਨੇ ਕਿਹਾ ਦੇਸ ਨੂੰ ਮਾਇਆਵਤੀ ਵਰਗੇ  ਇਨਸ਼ਾਨ ਦੀ ਲੋੜ ਹੈ। ਇਸ ਮੋਕੇ ਤੇ ਗੁਰਲਾਲ ਸੈਲਾ , ਰਥਪਾਲ ਰਾਜੂ ,ਸੁਰਜੀਤ ਬਡੇਸਰੋ , ਜਸਪਾਲ ਚੇਚੀ ਅਤੇ ਹੋਰ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਆਦਿ ਹਾਜਰ ਸਨ।

print
Share Button
Print Friendly, PDF & Email