ss1

ਸਾਈਕਲਿੰਗ `ਚ ਇੰਗਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ

2016 Rio Olympics - Cycling Track - Men's Team Pursuit Semifinals - Rio Olympic Velodrome - Rio de Janeiro, Brazil - 12/08/2016.  Bradley Wiggins (GBR) of Britain leads his team. REUTERS/Paul Hanna
2016 Rio Olympics – Cycling Track – Men’s Team Pursuit Semifinals – Rio Olympic Velodrome – Rio de Janeiro, Brazil – 12/08/2016. Bradley Wiggins (GBR) of Britain leads his team. REUTERS/Paul Hanna

ਰੀਓ ਓਲੰਪਿਕ ਖੇਡਾਂ ਵਿੱਚ ਟਰੈਕ ਸਾਈਕਲਿੰਗ ਦੇ 4 ਕਿਲੋਮੀਟਰ ਟੀਮ ਪਰਸ਼ੂਟ ਇਵੈਂਟ ਵਿੱਚ ਇੰਗਲੈਂਡ ਦੀ ਟੀਮ ਨੇ ਆਪਣਾ ਹੀ ਪਿਛਲਾ ਰਿਕਾਰਡ ਤੋੜਦਿਆਂ ਹੋਈਆਂ ਸੋਨ ਤਗ਼ਮਾ ਜਿੱਤਿਆ। ਇੰਗਲੈਂਡ ਦੀ ਟੀਮ ਨੇ 4 ਕਿਲੋਮੀਟਰ ਟੀਮ ਪਰਸ਼ੂਟ ਵਿੱਚ 3 ਮਿੰਟ 50.26 ਸਮਾਂ ਲੈ ਕੇ ਸੋਨ ਤਗ਼ਮਾ ਜਿੱਤਿਆ। ਆਸਟਰੇਲੀਆ ਦੀ ਟੀਮ ਨੇ 3 ਮਿੰਟ 51 ਸੈਕੰਡ ਦਾ ਸਮਾਂ ਲੈ ਕੇ ਸਿਲਵਰ ਮੈਡਲ ਦੇ ਡੈਨਮਾਰਕ ਦੀ ਟੀਮ ਨੇ 3 ਮਿੰਟ 55 ਸੈਕੰਡ ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਸਖ਼ਤ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਪਹਿਲੇ 4 ਰਾਊਂਡ ਅੱਗੇ ਚਲਦੀ ਰਹੀ ਪਰ ਪੰਜਵੇਂ ਰਾਊਂਡ ਵਿੱਚ ਇੰਗਲੈਂਡ ਦੀ ਟੀਮ ਨੇ ਆਸਟਰੇਲੀਆਂ ਨੂੰ ਪਛਾੜਦਿਆਂ ਹੋਇਆਂ ਵਰਲਡ ਰਿਕਾਰਡ ਬਣਾਇਆ। ਤੈਰਾਕੀ ਵਿੱਚ ਅਮਰੀਕਾ ਦੀ ਤੈਰਾਕ ਕੋਟਈ ਲੈਡੋਕੀ ਨੇ 800 ਮੀਟਰ ਔਰਤ ਵਰਗ ਫ੍ਰੀ ਸਟਾਈਲ ਇਵੈਂਟ ਵਿੱਚ 8.04 ਦਾ ਸਮਾਂ ਲੈ ਕੇ ਵਰਲਡ ਰਿਕਾਰਡ ਕਾਇਮ ਕਰ ਸੋਨ ਤਗ਼ਮਾ ਜਿੱਤਿਆ। ਇੰਗਲੈਂਡ ਦੀ ਤੈਰਾਕ ਜੈਗਮੀਨ ਕਾਰਲਿਨ ਨੇ 8 ਮਿੰਟ 17 ਸੈਕੰਡ ਦਾ ਸਮਾਂ ਸਿਲਵਰ ਮੈਡਲ ਤੇ ਹੰਗਰੀ ਦੀ ਤੈਰਾਕ ਬੋਗਲਾਰਕ ਕਾਪਾਸ ਨੇ 8.16 ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਟੈਨਿਸ ਵਿੱਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਆਰ. ਬੋਪੰਨਾ ਦੀ ਜੋੜੀ ਨੇ ਮਿਕਸ ਡੱਬਲ ਵਿੱਚ ਇੰਗਲੈਂਡ ਨੂੰ 2-0 ਦੇ ਫ਼ਰਕ ਨਾਲ ਹਰਾਇਆ ਤੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਅਥਲੈਟੀਕਸ ਵਿੱਚ 20 ਕਿਲੋਮੀਟਰ ਵਾਕ ਇਵੈਂਟ ਵਿੱਚ ਚੀਨ ਦੇ ਦੌੜਾਕ ਵੈਂਗ ਜ਼ੈਨ ਨੇ 1 ਘੰਟਾ 19 ਮਿੰਟ ਦਾ ਸਮਾਂ ਲੈ ਕੇ ਸੋਨ ਤਗ਼ਮਾ ਤੇ ਚੀਨ ਦੇ ਦੂਜੇ ਦੌੜਕ ਨੇ 1 ਘੰਟਾ 19 ਮਿੰਟ 26 ਸੈਕੰਡ ਦਾ ਸਮਾਂ ਲੈ ਕੇ ਸਿਲਵਰ ਮੈਡਲ ਤੇ ਆਸਟਰੇਲੀਆ ਦੇ ਦੌੜਾਕ ਨੇ 1 ਘੰਟਾ 19 ਮਿੰਟ 37 ਸੈਕੰਡ ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਜੇਕਰ ਗੱਲ ਭਾਰਤੀ ਖਿਡਾਰੀਆਂ ਦੀ ਕਰੀਏ ਤਾਂ ਇਸ ਇਵੈਂਟ ਵਿੱਚ ਭਾਰਤ ਦੇ ਮਨੀਸ਼ ਸਿੰਘ 13ਵੇਂ ਸਥਾਨ ਤੇ ਰਿਹਾ ਤੇ ਭਾਰਤ ਦਾ ਦੂਜਾ ਖਿਡਾਰੀ ਗੁਰਮੀਤ ਸਿੰਘ ਇਸ ਰੇਸ ਨੂੰ ਪੂਰਾ ਵੀ ਨਾ ਕਰ ਸਕਿਆ।
ਗੋਲਫ਼ ਵਿੱਚ ਪੁਰਸ਼ ਵਰਗ ਦੇ ਇਵੈਂਟ ਵਿੱਚ ਭਾਰਤ ਦੇ ਖਿਡਾਰੀ ਸ਼ਿਵ ਚਾਵਰਾਸਾਈ ਨੇ ਦੂਜੇ ਰਾਊਂਡ ਵਿੱਚ 31ਵੇਂ ਸਥਾਨ ਤੇ ਰਿਹਾ। ਬੈਡਮਿਟਨ, ਸ਼ੂਟਿੰਗ, ਅਥਲੈਟਿਕਸ (ਡਿਸਕਸ ਥੋ੍ਰ) ਆਦਿ ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਦੀ ਚੁਨੌਤੀ ਲਗਭਗ ਖ਼ਤਮ ਹੋ ਗਈ ਪਰ ਉਮੀਦ `ਤੇ ਦੁਨੀਆ ਕਾਇਮ ਹੈ। ਭਾਰਤ ਕੋਲ ਅਜੇ ਹੋਰ ਮੁਕਾਬਲੇ ਬਾਕੀ ਹਨ ਆਸ ਕਰਦੇ ਹਾਂ ਕਿ ਜਲਦ ਹੀ ਭਾਰਤ ਦੇ ਤਗ਼ਮਿਆਂ ਦੀ ਸੂਚੀ ਨੂੰ ਜਲਦ ਹੀ ਬੂਰ ਪਵੇਗਾ।

ਓਲੰਪਿਕ ਤੇ ਵਰਲਡ ਰਿਕਾਰਡ
ਟਰੈਕ ਸਾਈਕਲਿੰਗ: ਇੰਗਲੈਂਡ ਟੀਮ ਪਰਸ਼ੂਟ
ਤੈਰਾਕੀ : ਕੋਟਈ ਲੈਡੋਕੀ

ਖੇਡਾਂ ਦੀ ਸਮਾਂ ਸਾਰਣੀ
ਬੈਡਮਿੰਟਨ: ਸ਼ਾਮ : 5.25 ਵਜੇ
ਹਾਕੀ : ਪੁਰਸ਼
ਸ਼ਾਮ : 9.00 ਵਜੇ
ਸਾਇਕਲਿੰਗ : ਟਰੈਕ (ਪੁਰਸ਼)
ਸਵੇਰੇ : 12.30 ਵਜੇ
ਮੁੱਕੇਬਾਜੀ : ਸ਼ਾਮ : 9.45 ਵਜੇ

ਤਗ਼ਮਿਆਂ ਦੀ ਸੂਚੀ
ਮੁਲਕ : ਸੋਨਾ ਚਾਂਦੀ ਤਾਂਬਾ (ਕੁਲ ਤਗ਼ਮੇ)
ਅਮਰੀਕਾ : 20 13 17 (50)
ਚੀਨ : 13 10 14 (37)
ਇੰਗਲੈਂਡ : 7 9 6 (22)
ਜਾਪਾਨ : 7 3 14 (24)
ਕੋਰੀਆ : 6 3 4 (13)
ਭਾਰਤ : 0 0 0 (0)

 

 

 13-33 (2)

 

ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042       

print
Share Button
Print Friendly, PDF & Email

Leave a Reply

Your email address will not be published. Required fields are marked *