ਜ਼ੇਲ ਵਿੱਚ ਯੋਗਾ ਕਰਵਾਇਆ

ss1

ਜ਼ੇਲ ਵਿੱਚ ਯੋਗਾ ਕਰਵਾਇਆ

7-21 (1)
ਤਪਾ ਮੰਡੀ, 7 ਮਈ (ਨਰੇਸ਼ ਗਰਗ) ਜ਼ਿਲਾ ਜ਼ੇਲ ਬਰਨਾਲਾ ਦੇ ਸੁਪਰਡੈਂਟ ਕੁਲਵੰਤ ਸਿੰਘ ਵੱਲੋਂ ਜ਼ੇਲ ਅਧਿਕਾਰੀਆਂ ਅਤੇ ਬੰਦੀਆਂ ਦੇ ਬਹੁਪੱਖੀ ਵਿਕਾਸ ਲਈ ਹਮੇਸ਼ਾਂ ਹੀ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਹੈ। ਇਸੇ ਤੇ ਚੱਲਦਿਆਂ ਹੀ ਬੀਤੇ ਕੱਲ ਜ਼ਿਲਾ ਜ਼ੇਲ ਦੇ ਸੁਪਰਡੈਂਟ ਵੱਲੋਂ ਸਮੁੱਚੇ ਜ਼ੇਲ ਮੁਲਾਜ਼ਮਾ ਅਤੇ ਬੰਦੀਆਂ ਦੀ ਸਰੀਰਕ ਤੰਦਰੁਸਤੀ ਲਈ ਯੋਗਾ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਯੋਗਾ ਕਰਨ ਲਈ ਅਨੇਕਾਂ ਹੀ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਇਸੇ ਕਰਕੇ ਸਮੁੱਚੇ ਬੰਦੀਆਂ ਤੇ ਮੁਲਾਜ਼ਮਾਂ ਵੱਲੋਂ ਵੱਡਾ ਸਹਿਯੋਗ ਦੇਕੇ ਦਿਲੀ ਕਾਮਨਾ ਨੂੰ ਪੂਰਾ ਕਰਨ ਲਈ ਯੋਗਾ ਕੀਤਾ ਗਿਆ। ਇਸ ਸਮੇਂ ਤੇਜਿੰਦਰ ਸਿੰਘ ਚੰਡਿਹੋਕ ਭਲਾਈ ਅਫਸਰ, ਪੈਸਕੋ ਦੇ ਇੰਚਾਰਜ ਹਰਨੇਕ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ,ਹਰਮਨਪ੍ਰੀਤ ਸਿੰਘ ਵਰੰਟ ਮੁਨਸੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *