ਨਗਰ ਕੌਂਸਲ ਗੜ੍ਹਸ਼ੰਕਰ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕੂੜਾ ਕਰਕਟ ਬਾਰੇ ਕੁੱਝ ਨਹੀਂ ਪਤਾ

ss1

ਨਗਰ ਕੌਂਸਲ ਗੜ੍ਹਸ਼ੰਕਰ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਕੂੜਾ ਕਰਕਟ ਬਾਰੇ ਕੁੱਝ ਨਹੀਂ ਪਤਾ
ਆਰ.ਟੀ.ਆਈ. ਤਹਿਤ ਖੁਲਾਸਾ

12-56ਗੜ੍ਹਸ਼ੰਕਰ 12 ਅਗਸਤ (ਅਸ਼ਵਨੀ ਸ਼ਰਮਾ) ਨਗਰ ਕੌਂਸਲ ਗੜ੍ਹਸ਼ੰਕਰ ਰੱਬ ਆਸਰੇ ਚੱਲ ਰਹੀ ਹੈ ਕਿਉਂਕਿ ਇੱਥੋਂ ਦੇ ਕਾਰਜਕਾਰੀ ਅਧਿਕਾਰੀ ਤੇ ਹੋਰ ਜ਼ਿੰਮੇਵਾਰ ਅਫਸਰ ਲਾਪਰਵਾਹੀ ਨਾਮ ਕੰਮ ਕਰ ਰਹੇ ਹਨ।ਨਗਰ ਕੌਂਸਲ ਵਲੋਂ ਬਿਨਾਂ ਸੀ.ਐਲ.ਯੂ ਤੋਂ ਬਣਾਈਆਂ ਦਰਜਨਾਂ ਇਮਾਰਤਾਂ ਦੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਕਿ ਨਗਰ ਕੌਂਸਲ ਨੇ ਆਪਣੀਆਂ ਕੁੱਝ ਹੋਰ ਲਾਪਰਵਾਹੀਆਂ ਲਿਖ ਕੇ ਮੰਨ ਲਈਆਂ ਹਨ।
ਸੂਚਨਾ ਅਧਿਕਾਰ ਕਨੂੰਨ ਤਹਿਤ ਉਪਲਬਧ ਕਰਵਾਈ ਸੂਚਨਾ ਨੂੰ ਸੱਚ ਮੰਨੀਏ ਤਾਂ ਨਗਰ ਕੌੰਸਲ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਸ਼ਹਿਰ ਦਾ ਢੇਰ ਕੂੜਾ ਜਿਵੇਂ ਕਚਰਾ, ਪਲਾਸਟਿਕ, ਲੋਹਾ, ਕੱਚ ਅਤੇ ਇਲੈਕਟ੍ਰਾਨਿਕ ਸਮਾਨ ਆਦਿ ਨਗਰ ਕੌਂਸਲ ਦੇ ਕਰਮਚਾਰੀ ਚੁੱਕਦੇ ਹਨ ਜਾਂ ਕਿਸੇ ਨੂੰ ਠੇਕਾ ਦਿੱਤਾ ਹੋਇਆ ਹੈ। ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਸੂਚਨਾ ਅਧਿਕਾਰ ਕਨੂੰਨ ਤਹਿਤ ਪੁੱਛਿਆ ਗਿਆ ਸੀ ਕਿ ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਹੱਦਾਂ ਅੰਦਰ ਉਕਤ ਕਿਸਮ ਦਾ ਕੂੜਾ ਤੇ ਕਚਰਾ ਅਲੱਗ ਅਲੱਗ ਕਰਨ ਲਈ ਕਿਹੜੀ ਕਿਹੜੀ ਜਗ੍ਹਾ ਨਿਸ਼ਚਤ ਹੈ।ਇਹ ਕਚਰਾ ਅਲੱਗ ਅਲੱਗ ਕਰਕੇ ਕਿੱਥੇ ਵੇਚਿਆ ਜਾਂ ਰੀਸਾਈਕਲ ਕੀਤਾ ਜਾਂਦਾ ਹੈ।ਕਚਰੇ ਦਾ ਇਹ ਕੰਮ ਨਗਰ ਕੌੰਸਲ ਦੇ ਕਰਮਚਾਰੀਆਂ ਦੁਆਰਾ ਆਪ ਕੀਤਾ ਜਾਂਦਾ ਹੈ ਜਾਂ ਕਿਸ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ। ਇਹ ਵੀ ਪੁੱਛਿਆ ਗਿਆ ਸੀ ਕਿ ਜੇਕਰ ਕਿਸੇ ਕੰਪਨੀ/ਫਰਮ ਨੂੰ ਠੇਕਾ ਦਿੱਤਾ ਗਿਆ ਹੈ ਤਾਂ ੳੇੁਸ ਦਾ ਨਾਮ ਪਤਾ ਅਤੇ ਕੀਤੇ ਗਏ ਭੁਗਤਾਨ ਦੀ ਰਾਸ਼ੀ ਕਿੰਨੀ ਸੀ ਜੇਕਰ ਕਰਮਚਾਰੀਆਂ ਵਲੋਂ ਇਹ ਕੰਮ ਕੀਤਾ ਜਾਂਦਾ ਹੈ ਤਾਂ ਸੰਬੰਧਤ ਅਧਿਕਾਰੀਆਂ ਦੀ ਸੂਚੀ ਮੰਗੀ ਗਈ ਸੀ।
ਪਰਵਿੰਦਰ ਸਿੰਘ ਕਿੱਤਣਾ ਵਲੋਂ ਅੱਠ ਮੱਦਾਂ ਵਿੱਚ ਜਾਣਕਾਰੀ ਮੰਗੀ ਗਈ ਸੀ ਜਿਹਨਾਂ ਚੋਂ ਸੱਤ ਦਾ ਜਵਾਬ ਕਾਰਜ ਸਾਧਕ ਅਫਸਰ ਨੇ ‘ਨਿੱਲ’ ਲਿਖਕੇ ਹੀ ਦਿੱਤਾ ਹੈ। ਸਿਰਫ ਇੱਕ ਮੱਦ ਦਾ ਜਵਾਬ ਜਿਸ ‘ਚ ਪੁੱਛਿਆ ਗਿਆ ਸੀ ਕਿ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਿਹੜੀਆਂ ਕਿਹੜੀਆਂ ਥਾਵਾਂ ਨਿਸ਼ਚਤ ਹਨ ਦਾ ਜਵਾਬ ਦਿੱਤਾ ਗਿਆ ਹੈ ਤੇ ਨਿਸ਼ਚਤ ਥਾਂ ਪਿੰਡ ‘ਫਤਿਹਪੁਰ ਰੋਡ’ ਦੱਸੀ ਗਈ ਹੈ।
ਪਰਵਿੰਦਰ ਸਿੰਘ ਕਿੱਤਣਾ ਅਨੁਸਾਰ ਨਗਰ ਕੌੰਸਲ ਦੇ ਅਧਿਕਾਰੀ ਸੂਚਨਾ ਜਾਂ ਤਾਂ ਸੂਚਨਾ ਅਧਿਕਾਰ ਕਨੂੰਨ ਤੋਂ ਅਣਜਾਣ ਹਨ ਜਾਂ ਆਪਣੇ ਕੰਮਾਂ ਪ੍ਰਤੀ ਬੇਹੱਦ ਲਾਪਰਵਾਹ ਹਨ।ਇਸ ਮਾਮਲੇ ਸੰਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ। ਇੱਥੇ ਵਰਨਣਯੋਗ ਹੈ ਕਿ ਸ਼੍ਰੀ ਪਰਵਿੰਦਰ ਸਿੰਘ ਕਿੱਤਣਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਤੇ ਗੰਭੀਰ ਦੋਸ਼ ਲਗਾਉਂਦੇੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸ਼੍ਰੀ ਐਚ.ਸੀ..ਅਰੋੜਾ ਰਾਹੀਂ ਕਾਨੂੰਨੀ ਨੋਟਿਸ ਭੇਜ ਕੇ ਵਿਜੀਲੈਂਸ ਜਾਂਚ ਦੀ ਮੰਗ ਵੀ ਕੀਤੀ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *