ਠੰਡਲ ਨੇ ਮਹਿਲਪੁਰ ਵਿਖੇ ਕੀਤਾ ਜਨ ਸੇਵਾ ਕੇਂਦਰ ਦਾ ਉਦਘਾਟਨ

ss1

ਠੰਡਲ ਨੇ ਮਹਿਲਪੁਰ ਵਿਖੇ ਕੀਤਾ ਜਨ ਸੇਵਾ ਕੇਂਦਰ ਦਾ ਉਦਘਾਟਨ
ਇਲਾਕਾ ਵਾਸੀਆਂ ਨੂੰ ਕੀਤੀ ਜਨ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ

12-54 (1) 12-54 (2) 12-54 (3) 12-54 (4)
ਗੜ੍ਹਸ਼ੰਕਰ, 12 ਅਗਸਤ (ਅਸ਼ਵਨੀ ਸ਼ਰਮਾ): ਜੇਲਾਂ, ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸ: ਸੋਹਨ ਸਿੰਘ ਠੰਡਲ ਨੇ ਸਬ ਤਹਿਸੀਲ ਮਾਹਿਲਪੁਰ ਵਿਖੇ ਜਨ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੋਲੇ ਗਏ ਜਨ ਸੇਵਾ ਕੇਂਦਰਾਂ ਨਾਲ ਹੁਣ ਲੋਕਾਂ ਨੂੰ ਸਾਰੀਆਂ ਮੁੱਖ ਸੁਵਿਧਾਵਾਂ ਦਰਾਂ ‘ਤੇ ਹੀ ਮੁਹੱਈਆਂ ਹੋ ਜਾਣਗੀਆਂ। ਉਨਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ। ਪੂਰੇ ਰਾਜ ਵਿੱਚ ਕਰੀਬ 322 ਸ਼ਹਿਰੀ ਜਨ ਸੇਵਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਹੈ ਜਿਥੇ ਜਨ ਸੇਵਾ ਕੇਂਦਰ ਖੋਲ ਕੇ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਕੇਵਲ ਅਕਾਲੀ-ਭਾਜਪਾ ਸਰਕਾਰ ਨੇ ਹੀ ਚਹੁੰਮੁੱਖੀ ਵਿਕਾਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਭਾਵੇਂ ਪ੍ਰਸ਼ਾਸ਼ਨਿਕ ਪ੍ਰਬੰਧਾਂ ਦੀ ਗੱਲ ਹੋਵੇ ਜਾਂ ਲੋਕ ਭਲਾਈ ਦੀਆਂ ਸਕੀਮਾਂ ਹੋਣ, ਹਰ ਖੇਤਰ ਵਿੱਚ ਲੋਕਾਂ ਦੀ ਜ਼ਰੂਰਤ ਅਨੁਸਾਰ ਬਦਲਾਵ ਕਰਕੇ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਨੇ ਜਨ ਸੇਵਾ ਕੇਂਦਰਾਂ ਦੀ ਸ਼ੁਰੂਆਤ ‘ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਨਾਂ ਜਨ ਸੇਵਾ ਕੇਂਦਰਾਂ ਦਾ ਲਾਭ ਲੈਣ।
ਇਸ ਮੌਕੇ ਐਸ.ਡੀ.ਐਮ. ਗੜਸ਼ੰਕਰ ਹਰਦੀਪ ਸਿੰਘ ਧਾਲੀਵਾਲ, ਡੀ.ਐਸ.ਪੀ. ਰਣਜੀਤ ਸਿੰਘ, ਬੀ.ਡੀ.ਪੀ.ਓ. ਹਰਬਿਲਾਸ, ਐਸ.ਸੀ.ਵਿੰਗ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਪੰਜੌੜ, ਦਵਿੰਦਰ ਸਿੰਘ ਬਾਹੋਵਾਲ, ਅਵਤਾਰ ਸਿੰਘ ਈਸਪੁਰ, ਹਰਪ੍ਰੀਤ ਸਿੰਘ ਬੈਂਸ, ਪ੍ਰਧਾਨ ਨਗਰ ਕੌਂਸਲ ਪ੍ਰਿਥੀਪਾਲ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਹਲਕਾ ਨਿਵਾਸੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *