ਲਵਿੰਗ ਲਿਟਲ ਵਿਖੇ ਮਾਂ ਦਿਵਸ ਮਨਾਇਆ

ss1

ਲਵਿੰਗ ਲਿਟਲ ਵਿਖੇ ਮਾਂ ਦਿਵਸ ਮਨਾਇਆ
ਹਰ ਸਫ਼ਲ ਇਨਸਾਨ ਪਿੱਛੇ ਮਾਂ ਦਾ ਰੋਲ ਅਹਿਮ:-ਮੀਨਾ ਅਰੋੜਾ

ਮਲੋਟ, 7 ਮਈ (ਆਰਤੀ ਕਮਲ) : ਮਾਂ ਦਿਵਸ ਦੀ ਪੂਰਵ ਸੰਧਿਆ ਤੇ ਸਥਾਨਕ ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਨੰਨੇ ਮੁੰਨੇ ਬੱਚਿਆਂ ਦੇ ਚਾਰਟ ਅਤੇ ਕਾਰਡ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਵੱਲੋਂ ਮਾਂ ਦੀ ਮਹੱਤਤਾ ਨੂੰ ਦਰਸਾੳਂਦੀ ਚਿੱਤਰਕਾਰੀ ਵੀ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ ਨੇ ਮਾਂ ਦਿਵਸ ’ਤੇ ਚਾਣਨਾ ਪਾਉਦਿਆਂ ਕਿਹਾ ਕਿ ਪ੍ਰਮਾਤਮਾ ਵੱਲੋਂ ਬਖ਼ਸ਼ੀ ਮਾਂ ਇਕ ਅਣਮੁੱਲੀ ਦਾਤ ਹੈ। ਜਿਸ ਦਾ ਕੋਈ ਬਦਲਵਾਂ ਰੂਪ ਨਹੀਂ ਹੈ। ਮਾਂ ਦੀ ਗੋਦੀ ਦਾ ਨਿੱਘ ਬੱਚੇ ਨੂੰ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ। ਉਨਾ ਕਿਹਾ ਕਿ ਅੱਜ ਸਾਨੂੰ ਸੱਚੇ ਦਿਲੋਂ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਹੈ ਤੇ ਮਾਂ ਪ੍ਰਤੀ ਫ਼ਰਜ਼ਾਂ ਨੂੰ ਨਿਭਾ ਕੇ ਇਸ ਦਾ ਮੁੱਲ ਤਾਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਹਰ ਸਫ਼ਲ ਇਨਸਾਨ ਪਿੱਛੇ ਮਾਂ ਦਾ ਰੋਲ ਬੜਾ ਅਹਿਮ ਹੁੰਦਾ ਹੈ। ਜਿੰਨਾ ਬੱਚਿਆਂ ਦੇ ਸਿਰ ਤੋਂ ਮਾਵਾਂ ਦਾ ਸਾਇਆ ਉੱਠ ਜਾਂਦਾ ਹੈ ਉਹ ਮੋਹ ਤੇ ਮਮਤਾ ਤੋਂ ਵਾਝੇ ਰਹਿ ਜਾਂਦੇ ਹਨ। ਉਨਾ ਦੱਸਿਆ ਕਿ ਮਾਂ ਸ਼ਬਦ ਦੀ ਉਦਾਹਰਨ ਦਿੰਦਿਆਂ ਇਬਰਾਹਿਮ ਿਕਨ ਨੇ ਕਿਹਾ ਕਿ ‘ਮੈਂ ਜੋ ਕੁਝ ਵੀ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ,ਆਪਣੀ ਫ਼ਰਿਸ਼ਤਿਆਂ ਵਰਗੀ ਮਾਂ ਸਦਕਾ ਹਾਂ।’ ਇਸ ਮੌਕੇ ਬੱਚਿਆਂ ਨੇ ਮਾਂ ਸੰਬੰਧੀ ਗੀਤ ‘ਮਾਂ ਹੁੰਦੀ ਏ ਮਾਂ ਉਹ ਦੁਨਿਆਂ ਵਾਲਿਓ’.. , ‘ਲੱਖ ਹੋਵਨ ਚਾਚੀਆਂ ਤਾਈਆਂ ਮਾਂਵਾ ਮਾਂਵਾਂ ਹੁੰਦੀਆਂ ਨੇ’ ਆਦਿ ਗਾਏ। ਅੰਤ ਵਿਚ ਬੱਚਿਆਂ ਨੂੰ ਚਾਕਲੇਟ ਅਤੇ ਟਾਫ਼ੀਆਂ ਵੰਡੀਆਂ ਗਈਆਂ। ਇਸ ਮੌਕੇ ਮੈਡਮ ਮੁਸਕਾਨ, ਮੇਘਾ, ਟੀਨਾ ਆਦਿ ਨੇ ਵੀ ਆਪਣੇ ਸੰਬੋਧਨ ਵਿਚ ਮਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਣਨਾ ਪਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *