ਪਿੰਡ ਚੰਗੇਰਾ ਦੇ ਕਰੰਟ ਨਾਲ ਦੋਵੇਂ ਬਾਹਵਾਂ ਗੁਆ ਚੁੱਕੇ ਨੌਜਵਾਨ ਨੂੰ ਮਾਰਕੀਟ ਕਮੇਟੀ ਬਨੂੜ ਵੱਲੋਂ ਸੱਠ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਂਟ

ss1

ਪਿੰਡ ਚੰਗੇਰਾ ਦੇ ਕਰੰਟ ਨਾਲ ਦੋਵੇਂ ਬਾਹਵਾਂ ਗੁਆ ਚੁੱਕੇ ਨੌਜਵਾਨ ਨੂੰ ਮਾਰਕੀਟ ਕਮੇਟੀ ਬਨੂੜ ਵੱਲੋਂ ਸੱਠ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਂਟ

12-35 (2)
ਬਨੂੜ, 12 ਅਗਸਤ (ਰਣਜੀਤ ਸਿੰਘ ਰਾਣਾ): ਪਿੰਡ ਚੰਗੇਰਾ ਦੇ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਜਿਸਨੂੰ ਕੁੱਝ ਸਮਾਂ ਪਹਿਲਾਂ ਬਿਜਲੀ ਦਾ ਕਰੰਟ ਲੱਣ ਕਾਰਨ ਆਪਣੀਆਂ ਦੋਵੇਂ ਬਾਹਵਾਂ ਗੁਆਉਣੀਆਂ ਪਈਆਂ ਸਨ ਨੂੰ ਮਾਰਕੀਟ ਕਮੇਟੀ ਬਨੂੜ ਵੱਲੋਂ ਸੱਠ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਪੀੜਤ ਨੌਜਵਾਨ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਕਮੇਟੀ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ੲਾਗੂ ਸਾਧੂ ਸਿੰਘ ਖਲੌਰ ਨੇ ਭੇਂਟ ਕੀਤਾ। ਇਸ ਮੌਕੇ ਕਮੇਟੀ ਦੇ ਸਕੱਤਰ ਓਪਿੰਦਰ ਸਿੰਘ, ਸੁਪਰਵਾਈਜ਼ਰ ਬਲਬੀਰ ਸਿੰਘ ਜੌਲਾ ਤੋਂ ਇਲਾਵਾ ਪਿੰਡ ਚੰਗੇਰਾ ਦੇ ਸਰਪੰਚ ਮਨਦੀਪ ਸਿੰਘ ਤੇ ਸਬੰਧਿਤ ਨੌਜਵਾਨ ਦੇ ਮਾਪੇ ਵੀ ਮੌਜੂਦ ਸਨ।
ਚੇਅਰਮੈਨ ਖਲੌਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਸਬੰਧਿਤ ਨੌਜਵਾਨ ਖੇਤੀਬਾੜੀ ਲਈ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਅਪਣੀਆਂ ਦੋਵੇਂ ਬਾਹਾਂ ਗੁਆ ਚੁੱਕਾ ਹੈ। ਉਨ੍ਹਾਂ ਤੁਰੰਤ ਪੀੜਤ ਨੌਜਵਾਨ ਦਾ ਫ਼ਾਰਮ ਭਰਵਾਕੇ ਸਾਰਾ ਕੇਸ ਮੰਡੀਕਰਨ ਬੋਰਡ ਨੂੰ ਭੇਜਿਆ, ਜਿਸ ਤੋਂ ਮੰਨਜ਼ੂਰੀ ਮਿਲਣ ਉਪਰੰਤ ਪੀੜਤ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰ ਦਿੱਤੀ ਗਈ ਹੈ। ਪੀੜਤ ਨੌਜਵਾਨ ਨੇ ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਦਾ ਸਹਾਇਤਾ ਰਾਸ਼ੀ ਪ੍ਰਦਾਨ ਕਰਾਉਣ ਲਈ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *