ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕਿਆ ਬਾਲ ਵਿਆਹ, ਪਰਿਵਾਰ ਵਲੋਂ ਲੜਕੀ ਨੂੰ ਅੱਗੇ ਪੜ੍ਹਾਉਣ ਦਾ ਭਰੋਸਾ

ss1

ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕਿਆ ਬਾਲ ਵਿਆਹ, ਪਰਿਵਾਰ ਵਲੋਂ ਲੜਕੀ ਨੂੰ ਅੱਗੇ ਪੜ੍ਹਾਉਣ ਦਾ ਭਰੋਸਾ
ਬਾਲ ਵਿਆਹ ਰੋਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਸਖ਼ਤ ਕਾਰਵਾਈ
ਪ੍ਰਸ਼ਾਸਨ ਵਲੋਂ ਲੋਕਾਂ ਨੂੰ ਨਾਬਾਲਿਗ ਬੱਚਿਆਂ ਨੂੰ ਪੜ੍ਹਾਉਣ ਦੀ ਅਪੀਲ

12-30

ਬਠਿੰਡਾ: 12 ਅਗਸਤ (ਪਰਵਿੰਦਰ ਜੀਤ ਸਿ਼ੰਘ) ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਜਿਕ ਬੁਰਾਈਆਂ ਖ਼ਿਲਾਫ ਚੁੱਕੇ ਜਾ ਰਹੇ ਕਦਮਾਂ ਤਹਿਤ ਬੀਤੇ ਦਿਨੀ ਨੇੜਲੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਹੋਣ ਜਾ ਰਹੇ ਬਾਲ ਵਿਆਹ ਨੂੰ ਰੋਕਦਿਆਂ ਪ੍ਰਸ਼ਾਸਨ ਨੇ ਅਜਿਹੀਆਂ ਕਾਰਵਾਈਆਂ ਨੂੰ ਉਤਸ਼ਾਹਤ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾ ਵਿਰੁੱਧ ਬਾਲ ਵਿਆਹ ਰੋਕੂ ਐਕਟ ਤਹਿਤ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਚਾਈਲਡਲਾਈਨ ਬਠਿੰਡਾ ਦੇ ਟੋਲ ਫਰੀ ਨੰਬਰ 1098 ‘ਤੇ ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਾਲ ਵਿਆਹ ਰੋਕਦਿਆਂ ਲੜਕੀ ਦੇ ਘਰਦਿਆਂ ਨੂੰ ਬਾਲ ਵਿਆਹ ਰੋਕੂ ਐਕਟ 2006 ਤਹਿਤ ਹੋ ਸਕਦੀ ਕਾਰਵਾਂਈ ਬਾਰੇ ਦੱਸਿਆ । ਊਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਸ ਸਬੰਧੀ ਗਠਿਤ ਟੀਮ, ਜਿਸ ਵਿਚ ਤਹਿਸੀਲਦਾਰ ਬਠਿੰਡਾ ਸ੍ਰੀ ਲਖਵਿੰਦਰ ਸਿੰਘ, ਡੀ.ਐਸ.ਪੀ (ਦਿਹਾਤੀ) ਸ੍ਰੀ ਹਰਨੇਕ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਊਸ਼ਾ ਰਾਣੀ, ਨੇ ਪਿੰਡ ਪਹੁੰਚਕੇ ਇਹ ਬਾਲ ਵਿਆਹ ਹੋਣੋ ਰੋਕਿਆ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬੱਚੀ ਦੇ ਪਰਿਵਾਰ ਅਤੇ ਪੰਚਾਇਤ ਵਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ ਬੱਚੀ ਨੂੰ ਅੱਗੇ ਪੜ੍ਹਾਇਆ ਜਾਵੇਗਾ ਅਤੇ ਉਸਦਾ ਵਿਆਹ 18 ਸਾਲ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਇਸ ਸਮਾਜਿਕ ਬੁਰਾਈ ਖ਼ਿਲਾਫ ਲੋਕਾਂ ਨੂੰ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਰਨਾ ਨਿਯਮਾਂ ਦੇ ਖ਼ਿਲਾਫ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਾਲ ਵਿਆਹ ਰੋਕੂ ਐਕਟ ਦੇ ਸੈਕਸਨ 9 ਤਹਿਤ ਕਾਰਵਾਈ ਹੋ ਸਕਦੀ ਹੈ, ਜਿਸ ਵਿਚ ਦੋ ਸਾਲ ਤੱਕ ਦੀ ਸਜ਼ਾ ਜਾਂ ਇਕ ਲੱਖ ਰੁਪਏ ਜੁਰਮਾਨਾਂ ਜਾਂ ਦੋਵੇਂ ਹੋ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *