ਓਲਪਿੰਕ ਵਿੱਚ ਅਮਰੀਕਾ ਦੀ ਸਰਦਾਰੀ ਬਰਕਰਾਰ

ss1

ਓਲਪਿੰਕ ਵਿੱਚ ਅਮਰੀਕਾ ਦੀ ਸਰਦਾਰੀ ਬਰਕਰਾਰ

2016 Rio Olympics - Cycling Track - Final - Men's Team Sprint Final Gold Race - Rio Olympic Velodrome - Rio de Janeiro, Brazil - 11/08/2016. Callum Skinner (GBR) of Great Britain, Jason Kenny (GBR) of Great Britain and Philip Hindes (GBR) of Great Britain celebrate after winning the race and setting a new Olympic record. REUTERS/Matthew Childs

download (2)
ਰੀਓ ਓਲੰਪਿਕ ਖੇਡਾਂ ਵਿੱਚ ਅਮਰੀਕਾ ਨੇ ਆਪਣੀ ਸਰਦਾਰੀ ਬਰਕਰਾਰ ਰੱਖਦਿਆਂ ਹੋਈਆਂ ਅੱਜ ਵੀ ਸੋਨ ਤਗ਼ਮਿਆਂ ਦੀ ਝੜੀ ਲਗਾ ਦਿੱਤੀ। ਤੈਰਾਕੀ 200 ਮੀਟਰ ਵਿਅਕਤੀਗਤ ਈਵੈਂਟ ਵਿੱਚ ਦੁਨੀਆ ਦੇ ਮਹਾਨ ਤੈਰਾਕ ਮਾਈਕਲ ਫਿਲਪਸ ਨੇ 1.54.66 ਦਾ ਸਮਾਂ ਲੈ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਜਾਪਾਨ ਦੇ ਹੈਗੀਨੋ ਕੋਸੁਕੇ ਨੇ 1.56.11 ਦਾ ਸਮਾਂ ਲੈ ਕੇ ਸਿਲਵਰ ਮੈਡਲ ਤੇ ਚੀਨ ਤੈਰਾਕ ਵੈਂਗ ਸ਼ੂ ਨੇ 1.57 ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਇਵੈਂਟ ਦੇ ਨਾਲ ਹੀ ਮਾਈਕਲ ਫਿਲਪਸ ਦਾ ਰੀਓ ਓਲਪਿੰਕ ਖੇਡਾਂ ਸੋਨ ਤਗ਼ਮਾ ਜਿੱਤ ਕੇ ਆਪਣਾ ਨਾਂ ਸੁਨਿਹਰੇ ਅਖ਼ਰਾਂ ਵਿੱਚ ਲਿਖਵਾਇਆ। ਦੂਜੇ ਇਵੈਂਟ ਵਿੱਚ 100 ਮੀਟਰ ਫ੍ਰੀ ਸਟਾਈਲ ਔਰਤਾਂ ਵਿੱਚ ਅਮਰੀਕਾ ਦੀ ਤੈਰਾਕ ਮੈਨਯੂਨ ਸੀਮੋਨ ਨੇ 52.17 ਸਮਾਂ ਲੈ ਕੇ ਸੋਨ ਤਗ਼ਮਾ ਤੇ ਕਨੈਡਾ ਦੀ ਤੈਰਾਕ ਓਲੇਕਸੀਆਕ ਪੈਨੀ ਨੇ 52.70 ਦਾ ਸਮਾਂ ਲੈ ਕੇ ਸਿਲਵਰ ਮੈਡਲ ਤੇ ਸਵੀਡਨ ਦੀ ਤੈਰਾਕ ਸਜੋਸਟਰੋਮ ਸਾਰਾਹ ਨੇ 52.99 ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਪਹਿਲੀ ਵਾਰ ਹੋਈਆ ਕਿ ਇਕੋ ਇਵੈਂਟ ਵਿੱਚ ਇਕੋ ਰਿਕਾਰਡ ਅਤੇ ਸੋਨ ਤਗ਼ਮਾ ਦੋ ਖਿਡਾਰੀਆਂ ਨੇ ਜਿੱਤਿਆ।
ਸਾਈਕਲਿੰਗ ਦੇ ਟਰੈਕ ਦੇ ਟੀਮ ਸਪਰਿੰਟ ਇਵੈਂਟ ਵਿੱਚ ਇੰਗਲੈਂਡ ਦੇ ਸਾਈਕਲਿਸਟਾਂ ਦੇ 42.44 ਦਾ ਸਮਾਂ ਲੈ ਕੇ ਸੋਨ ਤਗ਼ਮਾ ਤੇ ਓਲਪਿੰਕ ਰਿਕਾਰਡ ਬਣਾਇਆ। ਨਿਊਜ਼ੀਲੈਂਡ ਦੇ ਸਾਈਕਲਿਸਟਾਂ ਦੇ 42.54 ਦਾ ਸਮਾਂ ਲੈ ਕੇ ਤੇ ਫਰਾਂਸ ਦੀ ਟੀਮ ਦੇ ਸਾਈਕਲਿਸਟਾਂ ਨੇ 43.14 ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਭਾਰਤ ਦੇ ਖਿਡਾਰੀਆਂ ਦਾ ਨਿਰਾਸ਼ਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ ਮੁੱਕੇਬਾਜ਼ੀ ਵਿੱਚ ਸ਼ਿਵਾ ਥਾਪਾ ਕਿਊਬਾ ਦੇ ਮੁੱਕੇਬਾਜ ਤੋਂ 30-30-30 ਨਾਲ ਹਾਰੇ। ਭਾਰਤ ਦੀ ਹਾਕੀ ਟੀਮ ਵੀ ਨਿਦਰਲੈਂਡ ਹੱਥੋਂ 1-2 ਨਾਲ ਹਾਰ ਗਈ। ਭਾਵੇਂ ਇਸ ਮੈੱਚ ਵਿੱਚ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਪਰ ਉਹ ਆਪਣੇ ਪ੍ਰਦਰਸ਼ਨ ਨੂੰ ਜਿੱਤ ਵਿੱਚ ਤਬਦੀਲ ਨਾ ਕਰ ਪਾਏ।
ਬੈਡਮਿਟਨ ਵਿੱਚ ਭਾਰਤ ਦੀ ਸਟਾਰ ਖਿਡਾਰਨ ਪੀ.ਵੀ. ਸਿੰਧੂ ਨੇ ਹੰਗਰੀ ਦੀ ਖਿਡਾਰਨ ਨੂੰ 2-0 ਨਾਲ ਹਰਾ ਕੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਲਿਆ। ਭਾਵੇਂ ਅੱਜ ਦਾ ਦਿਨ ਭਾਰਤੀਆਂ ਲਈ ਨਿਰਾਸ਼ਾ ਦੀ ਦਿਨ ਰਿਹਾ ਪਰ ਬੈਡਮਿਟਨ, ਟੈਨਿਸ ਆਦਿ ਖੇਡਾਂ ਤੋਂ ਜਿੱਤ ਦੀ ਖ਼ਬਰ ਵੀ ਆਈ। ਅਗਲੇ ਦਿਨਾਂ ਵਿੱਚ ਅਥਲੈਟੀਕਸ, ਕੁਸ਼ਤੀ, ਹਾਕੀ ਤੋਂ ਭਾਰਤ ਨੂੰ ਆਸ ਹੈ ਕਿ ਭਾਰਤ ਇਕ ਵਾਰ ਫੇਰ ਤਗ਼ਮੇ ਦੀ ਸੂਚੀ ਵੀ ਆਪਣਾ ਨਾਂ ਦਰਜ ਕਰਵਾਏਗਾ।

ਓਲੰਪਿਕ ਤੇ ਵਰਲਡ ਰਿਕਾਰਡ
ਟਰੈਕ ਸਾਈਕਲਿੰਗ: ਔਰਤ ਵਰਗ
ਟੀਮ ਸਪਰਿੰਟ, ਇੰਗਲੈਂਡ
ਤੈਰਾਕੀ : ਮੈਨਯੂਲ ਸਿਮੋਨਾ

ਖੇਡਾਂ ਦੀ ਸਮਾਂ ਸਾਰਣੀ
ਬੈਡਮਿੰਟਨ: ਔਰਤਾਂ
ਸ਼ਾਮ : 7.5 ਵਜੇ
ਹਾਕੀ : ਔਰਤਾਂ
ਸ਼ਾਮ : 6.30 ਵਜੇ
ਸਾਇਕਲਿੰਗ : ਟਰੈਕ
ਸਵੇਰੇ : 12.30 ਵਜੇ
ਤਗ਼ਮਿਆਂ ਦੀ ਸੂਚੀ

ਮੁਲਕ :         ਸੋਨਾ     ਚਾਂਦੀ    ਤਾਂਬਾ    (ਕੁਲ ਤਗ਼ਮੇ)
ਅਮਰੀਕਾ :       16         12         10           (38)
ਚੀਨ :              11          8          11            (30)
ਜਾਪਾਨ :           7          2          13             (22)
ਅਸਟ੍ਰੇਲੀਆ :   5           4           6              (15)
ਭਾਰਤ :            0           0          0              (0)

 

 

 000

ਖਿਡਾਰੀ ਖੇਡ ਮੈਦਾਨ ਤੋਂ

ਜਗਦੀਪ ਸਿੰਘ ਕਾਹਲੋਂ

ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042       

print
Share Button
Print Friendly, PDF & Email

Leave a Reply

Your email address will not be published. Required fields are marked *