ਅਮਰੀਕਾ ਵਿਚ ਸੱਭ ਤੋਂ ਵਧੇਰੇ ਸੰਖਿਆ ਵਿਚ ਏਸ਼ੀਅਨ ਮੂਲ ਦੇ ਲੋਕ ਬਹੁ ਪੀੜ੍ਹੀ ਪ੍ਰੀਵਾਰਾਂ ਵਿਚ ਰਹਿੰਦੇ ਹਨ

ss1

ਅਮਰੀਕਾ ਵਿਚ ਸੱਭ ਤੋਂ ਵਧੇਰੇ ਸੰਖਿਆ ਵਿਚ ਏਸ਼ੀਅਨ ਮੂਲ ਦੇ ਲੋਕ ਬਹੁ ਪੀੜ੍ਹੀ ਪ੍ਰੀਵਾਰਾਂ ਵਿਚ ਰਹਿੰਦੇ ਹਨ

 

ਵਿਰਜੀਨੀਆ 12 ਅਗਸਤ (ਸੁਰਿੰਦਰ ਢਿਲੋਂ)ਪਿਯੂ ਰਿਸਰਚ ਕੇਂਦਰ ਨੇ ਆਪਣੀ ਨਵੀਂ 2014 ਜਨਗਣਨਾ ਅੰਕੜਿਆਂ ਦੀ ਵਿਸ਼ਲੇਸ਼ਣ ਰਿਪੋਰਟ ਵਿਚ ਪ੍ਰਗਟਾਵਾ ਕੀਤਾ ਹੈ ਕੇ ਅਮਰੀਕਨ ਲੋਕਾਂ ਦੇ ਬਹੁ-ਪੀੜ੍ਹੀ ਘਰਾਂ ਵਿਚ ਰਹਿਣ ਦੀ ਦਰ ਵਿਚ ਲਗਾਤਾਰ ਵਾਧਾ ਹੋਇਆ ਹੈ |2014 ਜਨਗਣਨਾ ਅੰਕੜਿਆਂ ਮੁਤਾਬਿਕ 19 ਫੀਸਦੀ ਲੋਕ ਅਜੇ ਵੀ ਬਹੁ ਪੀੜ੍ਹੀ ਘਰਾਂ ਵਿਚ ਰਹਿ ਰਹੇ ਹਨ ਤੇ ਏਸ਼ੀਅਨ ਮੂਲ ਦੇ ਲੋਕਾਂ ਦੀ ਦਰ ਸੱਭ ਤੋਂ ਵੱਧ 28 ਫੀਸਦੀ ਹੈ ਜਦੋਂ ਕੇ ਅਫਰੀਕੀ ਮੂਲ ਦੇ ਤੇ ਹਿਸਪੈਨਿਕ 25 ਫੀਸਦੀ ਹਨ ਤੇ ਸੱਭ ਤੋਂ ਘੱਟ ਅਮਰੀਕਨ ਗੋਰੇ 15 ਫੀਸਦੀ ਹਨ |ਵਿਸ਼ਲੇਸ਼ਣ ਮਤਾਬਿਕ 2012 ਦੇ ਅੰਕੜਿਆ ਮੁਤਾਬਿਕ ਇਹ ਦਰ 18 ਫੀਸਦੀ ਸੀ |ਸੱਭ ਤੋਂ ਘੱਟ ਇਹ ਦਰ 12 ਫੀਸਦੀ 1980 ਵਿਚ ਸੀ ਉਸ ਤੋਂ ਬਾਦ ਇੱਕਠੇ ਰਹਿਣ ਦੇ ਰੁਝਾਨ ਵਿਚ ਲਗਾਤਾਰ ਵਾਧਾ ਜਾਰੀ ਹੈ |
ਏਸ਼ੀਅਨ ਮੂਲ ਤੇ ਹਿਸਪੈਨਿਕ ਮੂਲ ਦੇ ਪ੍ਰਵਾਸੀਆਂ ਦੀ ਗਿਣਤੀ ਹਰ ਵਰ੍ਹੇ ਵਧ ਰਹੀ ਇਹ ਵੀ ਇਕ ਕਾਰਨ ਹੈ ਇੱਕਠੇ ਰਹਿਣ ਦੀ ਦਰ ਵਿਚ ਵਾਧੇ ਦਾ ਦੂਸਰੇ ਦੇਸ਼ਾਂ ਵਿਚ ਜਨਮੇ ਅਮਰੀਕਨ ਲੋਕਾਂ ਵਿਚ ਵੀ ਇਹ ਰੁਝਾਨ ਵਧੇਰੇ ਹੈ | ਨੌਜਵਾਨ ਵਰਗ ਵਿਚ ਵੀ ਇਹ ਰੁਝਾਨ ਪਾਇਆ ਜਾ ਰਿਹਾ ਹੈ |ਇਨ੍ਹਾਂ ਬਹੁ ਪੀੜ੍ਹੀ ਘਰਾਂ ਵਿਚ ਰਹਿਣ ਵਾਲਿਆਂ ਵਿਚ ਵੱਡੀ ਮਾਤਰਾ ਦੋ ਪੀੜੀਆਂ ਵਾਲੇ ਪ੍ਰੀਵਾਰਾਂ ਦੀ ਹੈ |ਕੁਝ ਮਾਪਿਆਂ ਤੇ ਬੱਚਿਆਂ ਦੇ ਇੱਕਠੇ ਨਾ ਰਹਿਣ ਦੇ ਕਾਰਨਾਂ ਵਿਚ ਬੱਚਿਆਂ ਨੂੰ ਦੂਰ ਵਾਲੇ ਰਾਜਾਂ ਵਿਚ ਕੰਮ ਮਿਲਣਾ ਹੈ ਜਿਥੇ ਦਾ ਰਹਿਣ ਸਹਿਣ ਥੋੜਾ ਭਿੰਨ ਹੋਣ ਕਾਰਨ ਮਾਪੇ ਆਪਣੇ ਆਪ ਨੂੰ ਉਸ ਮਾਹੋਲ ਵਿਚ ਢਾਲਣ ਵਿਚ ਔਖ ਮਹਿਸੂਸ ਕਰਦੇ ਹਨ ਦੂਸਰਾ ਜਿਥੇ ਉਨ੍ਹਾਂ ਜਿੰਦਗੀ ਦਾ ਲੰਬਾ ਸਮਾਂ ਗੁਜਾਰਿਆ ਹੋਵੇ ਉਥੇ ਉਹ ਉਸ ਮੁਤਾਬਿਕ ਜਿੰਦਗੀ ਨੂੰ ਢਾਲ ਚੁੱਕੇ ਹੁੰਦੇ ਹਨ |

print
Share Button
Print Friendly, PDF & Email

Leave a Reply

Your email address will not be published. Required fields are marked *