ਮੁੱਖ ਮੰਤਰੀ ਬਾਦਲ ਤੋਂ ਸੱਤਾ ਨਹੀਂ ਸੰਭਾਲ ਹੁੰਦੀ ਤਾਂ ਛੱਡ ਦੇਣ : ਕੈਪਟਨ

ss1

ਮੁੱਖ ਮੰਤਰੀ ਬਾਦਲ ਤੋਂ ਸੱਤਾ ਨਹੀਂ ਸੰਭਾਲ ਹੁੰਦੀ ਤਾਂ ਛੱਡ ਦੇਣ : ਕੈਪਟਨ

ਨਵਾਂਸ਼ਹਿਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਉਮੀਦਵਾਰ ਦੀ ਸਕਰੀਨਿੰਗ ਦਾ ਕੰਮ 15 ਅਗਸਤ ਤੋਂ ਪਹਿਲਾਂ ਪੂਰਾ ਕਰਕੇ 22 ਸਤੰਬਰ ਤੋਂ ਪਹਿਲਾਂ ਲਿਸਟ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਜਾਵੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਪੰਜਾਬ ਵਿਚ ਹਾਲ ਹੀ ਦੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਨਾਲ ਖਰਾਬ ਹੋ ਰਹੇ ਮਾਹੌਲ ਦੇ ਲਈ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਇਸ ਦਾ ਲਾਭ ਅਕਾਲੀ-ਭਾਜਪਾ ਸਰਕਾਰ ਦੇ ਪੱਖ ਵਿਚ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਵਿਚ ਅਸਮਰੱਥ ਹਨ ਤਾਂ ਉਨ੍ਹਾਂ ਇਸ ਦਾ ਦੋਸ਼ ਆਈ. ਐੱਸ. ਆਈ. ‘ਤੇ ਲਗਾਉਣ ਦੀ ਥਾਂ ‘ਤੇ ਸੱਤਾ ਛੱਡ ਦੇਣੀ ਚਾਹੀਦੀ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਵਲ੍ਹੋਂ ਆਮ ਆਦਮੀ ਪਾਰਟੀ ਤੇ ਰੈਡੀਕਲ ਗਰੁੱਪ ਅਤੇ ਲਾਏ ਗਏ ਫੰਡਿਗ ਦੇ ਦੋਸ਼ਾ ‘ਤੇ ਕੈਪਟਨ ਨੇ ਕਿਹਾ ਕਿ ਇਹ ਪੰਜਾਬ ਅਤੇ ਰਾਸ਼ਟਰ ਲਈ ਗੰਭੀਰ ਮਾਮਲਾ ਹੈ ਅਤੇ ਇਸ ਦੇ ਪੁਖਤਾ ਸਬੂਤ ਜਨਤਾ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਸੁਖਬੀਰ ਬਾਦਲ ਵਲ੍ਹੋਂ ਪੰਜਾਬ ਪੁਲਸ ਦੀ ਭਰਤੀ ‘ਚ ਹੋ ਰਹੋ ਡੋਪ ਟੈਸਟ ਤੋਂ ਸਾਹਮਣੇ ਆਏ ਤੱਥਾਂ ਨੂੰ ਝੂਠ ਦਾ ਪੁਲੰਦਾ ਦਸੱਦਿਆਂ ਕਿਹਾ ਕਿ ਹੁਣ ਤੱਕ ਹੋਏ 3 ਸਰਵੇ ਵਿਚ ਸਪਸ਼ੱਟ ਹੋ ਗਿਆ ਹੈ ਕਿ ਸੂਬੇ ਵਿਚ 60 ਤੋ 75 ਫੀਸਦੀ ਨੌਜਵਾਨ ਨਸ਼ੇ ਨਾਲ ਗ੍ਰਸਤ ਹਨ। ਉਨ੍ਹਾਂ ਕਿਹਾ ਕਿ ਬਸਪਾ ਸੁਪਰੀਮੋ ਵਲ੍ਹੋਂ ਪਹਿਲਾ ਹੀ ਪੰਜਾਬ ਵਿਚ ਸਮੂਹ ਹਲਕਿਆਂ ‘ਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਦੋਂ ਕਿ ਪੀ. ਪੀ. ਪੀ. ਉਨ੍ਹਾਂ ਦੇ ਨਾਲ ਹੈ।

print
Share Button
Print Friendly, PDF & Email