ਆਰੀਆ ਸਮਾਜ ਤਪਾ ਨੇ ਹਵਨ ਯੱਗ ਕਰਵਾਇਆ

ss1

ਆਰੀਆ ਸਮਾਜ ਤਪਾ ਨੇ ਹਵਨ ਯੱਗ ਕਰਵਾਇਆ

7-15 (2)
ਤਪਾ ਮੰਡੀ, 7 ਮਈ (ਨਰੇਸ਼ ਗਰਗ )ਆਰੀਆ ਸਮਾਜ ਤਪਾ ਵੱਲੋਂ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮੈਂਬਰਾਂ ਦੇ ਘਰੀਂ ਹਵਨ ਕਰਵਾਉਣ ਦੀ ਪਰੰਪਰਾ ਤਹਿਤ ਆਰੀਆ ਸਕੂਲ ਦੇ ਮੀਤ ਪ੍ਰਧਾਨ ਜਵਾਹਰ ਲਾਲ ਬਾਂਸਲ ਦੇ ਗ੍ਰਹਿ ਵਿਖੇ ਹਵਨ ਕਰਵਾਇਆ ਗਿਆ। ਇਸੇ ਲੜੀ ਨੂੰ ਅੱਗੇ ਤੋਰਦਿਆਂ ਆਰੀਆ ਪ੍ਰਤੀਨਿਧੀ ਸਭਾ ਪੰਜਾਬ (ਜਲੰਧਰ) ਦੇ ਅੰਤਰਿੰਗ ਬੋਰਡ ਦੇ ਮੈਂਬਰ ਸੀ. ਮਾਰਕੰਡਾ ਦੇ ਨਿਵਾਸ ਸਥਾਨ ਵਿਖੇ ਵੀ ਉਨਾਂ ਦੇ ਸਵ. ਪੁੱਤਰ ਸਮੀਰ ਦੀ ਯਾਦ ਨੂੰ ਸਮਰਪਤ ਹਵਨ ਯੱਗ ਹੋਇਆ। ਇਸਦੇ ਜਜਮਾਨ ਵਾਸੂਮਤ ਅਤੇ ਅਯੂਸ਼ਮਾਨ ਸਨ।

ਡਾ. ਰਾਜ ਕੁਮਾਰ ਸ਼ਰਮਾ ਨੇ ਗਾਇਤ੍ਰੀ ਮੰਤਰ, ਵੇਦ ਮੰਤਰਾਂ ਅਤੇ ਸੰਸਿਤ ਸ਼ਲੋਕਾਂ ਦਾ ਉਚਾਰਣ ਕਰਕੇ ਵਿਧੀ ਪੂਰਵਕ ਆਹੂਤੀਆਂ ਪਵਾਈਆਂ। ਸਤਸੰਗ ਭਜਨਾਂ ਅਤੇ ਸ਼ਾਂਤੀ ਪਾਠ ਨਾਲ ਹਵਨ ਦੀ ਸਮਾਪਤੀ ਹੋਈ। ਹਵਨ ’ਚ ਸ਼ਾਮਲ ਲੋਕਾਂ ਨੂੰ ਰਿਸ਼ੀ ਲੰਗਰ ਛਕਾਇਆ ਗਿਆ। ਇਸ ਮੌਕੇ ਮੁਖ ਅਅਿਾਪਕ ਰਾਮ ਗੋਪਾਲ ਸ਼ਰਮਾ, ਮੀਤ ਪ੍ਰਧਾਨ ਜਵਾਹਰ ਲਾਲ ਬਾਂਸਲ, ਬਿਹਾਰੀ ਲਾਲ ਸ਼ਰਮਾ, ਰਾਮ ਪਾਲ ਸ਼ਰਮਾ, ਸ਼ਾਦੀ ਰਾਮ,ਪਵਨ ਕੁਮਾਰ ਬਾਂਸਲ, ਡਾ. ਤੇਜਿੰਦਰ ਮਾਰਕੰਡਾ ਲੁਧਿਆਣਾ,ਕ੍ਰਿਸ਼ਨ ਚੰਦ ਸਿੰਗਲਾ, ਪਵਨ ਬਤਾਰਾ, ਹਰਬੰਸ ਲਾਲ, ਅਸ਼ੋਕ ਕੁਮਾਰ ਮਿੱਤਲ, ਅਸ਼ੋਕ ਕੁਮਾਰ ਸ਼ਰਮਾ, ਵੇਦ ਪ੍ਰਕਾਸ਼, ਲੀਲਾ ਵਤੀ, ਡਾ. ਗਗਨ ਸ਼ਰਮਾ ਅਤੇ ਐਡਵੋਕੇਟ ਭਾਵਨਾ ਮਾਰਕੰਡਾ ਸਮੇਤ ਗਲੀ ਦੀਆਂ ਹੋਰ ਔਰਤਾਂ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *